ਚੰਡੀਗੜ੍ਹ (ਵਿਸ਼ਵ ਵਾਰਤਾ ) ਚੰਡੀਗੜ੍ਹ ਪ੍ਰਸ਼ਾਸਨ ਨੇ ਅੱਜ ਵੱਡੀ ਕਾਰਵਾਈ ਕਰਦਿਆਂ ਪਟਾਕੇ ਵੇਚਣ ਦੇ ਮਾਮਲੇ ਵਿਚ ਇਕ ਦੁਕਾਨ ਦੁਕਾਨ ਸੀਲ ਕਰ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਗਰਗ ਜਰਨਲ ਸਟੋਰ ਅਟਾਵਾ ਦਾ ਦੁਕਾਨਦਾਰ ਸ਼ਰੇਆਮ ਪਟਾਕੇ ਵੇਚ ਰਿਹਾ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਐੱਸਡੀਐੱਮ ਦੱਖਣ ਰੁਪੇਸ਼ ਕੁਮਾਰ ਨੇ ਤੁਰੰਤ ਜਨਰਲ ਸਟੋਰ ਨੂੰ ਸੀਲ ਕਰਨ ਦੇ ਆਦੇਸ਼ ਦੇ ਦਿੱਤੇ । ਇਸ ਤੋਂ ਬਾਅਦ ਐੱਸਡੀਐੱਮ ਨੇ ਪਟਾਕੇ ਵੇਚਣ ਤੇ ਆਦੇਸ਼ਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਦੁਕਾਨਦਾਰ ਦੇ ਮਾਲਕ ਤੇ ਐੱਫਆਈਆਰ ਦਰਜ ਕਰਵਾਈ ਇਹ ਪਟਾਕੇ ਵੇਚਣ ਦੇ ਦੋਸ਼ ਵਿਚ ਪਹਿਲੀ ਐੱਫਆਈਆਰ ਹੈ





















