ਆਨਲਾਈਨ ਸਿੱਖਿਆ ਦੇ ਨਾਲ ਨਾਲ
ਮਨੋਰੰਜਨ ਤੇ ਕਲਾਂ ਨਾਲ ਵੀ ਜੁੜ ਰਹੇ ਨੇ ਵਿਦਿਆਰਥੀ
ਮਾਨਸਾ 5 ਜੁਲਾਈ( ਵਿਸ਼ਵ ਵਾਰਤਾ)-: ਦੂਰਦਰਸ਼ਨ ਦੇ ਡੀ ਡੀ ਪੰਜਾਬੀ ਚੈੱਨਲ ਤੇ ਆਨਲਾਈਨ ਕਲਾਸਾਂ ਦੇ ਨਾਲ ਨਾਲ ਹੁਣ ਐਤਵਾਰ ਦਾ ਪ੍ਰੋਗਰਾਮ ਵੀ ਬੱਚਿਆਂ ਅਤੇ ਮਾਪਿਆਂ ਦੀ ਖਿੱਚ ਦਾ ਕੇਂਦਰ ਬਣਨ ਲੱਗਿਆ ਹੈ, ਕਰੋਨਾ ਦੇ ਔਖੇ ਸਮੇਂ ਦੌਰਾਨ ਸਿੱਖਿਆ ਵਿਭਾਗ ਵੱਲ੍ਹੋਂ ਦੂਰਦਰਸ਼ਨ ਅਤੇ ਹੋਰਨਾਂ ਚੈੱਨਲਾਂ ਰਾਹੀ ਬੱਚਿਆਂ ਨੂੰ ਸਿੱਖਿਆ ਪ੍ਰੋਗਰਾਮਾਂ ਨਾਲ ਜੋੜਨਾ ਉਨ੍ਹਾਂ ਲਈ ਲਾਹੇਵੰਦ ਸਾਬਤ ਹੋ ਰਿਹਾ ਹੈ। ਮਾਪੇ ਇਸ ਗੱਲੋਂ ਵੀ ਖੁਸ਼ ਹਨ ਕਿ ਬੱਚੇ ਨਿਰੰਤਰ ਲੱਗ ਰਹੀਆਂ ਕਲਾਸਾਂ ਦੇ ਨਾਲ ਸਾਰਥਿਕ ਮਨੋਰੰਜਨ ਪ੍ਰੋਗਰਾਮਾਂ ਨਾਲ ਜੁੜ ਰਹੇ ਹਨ
ਪ੍ਰੀ ਪ੍ਰਾਇਮਰੀ ਤੋਂ ਪੰਜਵੀਂ ਕਲਾਸ ਤੱਕ ਦੇ ਬੱਚਿਆਂ ਲਈ ਪੇਸ਼ ਕੀਤੇ ਜਾਂਦੇ ਐਤਵਾਰ ਦੇ ਇਸ ਪ੍ਰੋਗਰਾਮ ਨਾਲ ਜਿਥੇਂ ਬੱਚੇ ਭਰਪੂਰ ਮਨੋਰੰਜਨ ਕਰਦੇ ਹਨ,ਉਥੇਂ ਉਨ੍ਹਾਂ ਦੇ ਗਿਆਨ ਚ ਵਾਧਾ ਹੁੰਦਾ ਹੈ।
ਅੱਜ ਪੇਸ਼ ਕੀਤੇ ਪ੍ਰੋਗਰਾਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਝੰਡੇਰ ਤਰਨਤਾਰਨ ਵੱਲ੍ਹੋਂ ਯੋਗਾ,ਮੁਹਾਲੀ ਸਕੂਲ ਵੱਲ੍ਹੋਂ ਭਾਸ਼ਣ, ਗਾਲਬ ਖੁਰਦ ਲੁਧਿਆਣਾ ਵੱਲ੍ਹੋਂ ਗੱਤਕਾ ਸਿਖਲਾਈ,ਖਾਨਪੁਰ ਫਿਰੋਜ਼ਪੁਰ ਸਕੂਲ ਦੇ ਵਿਦਿਆਰਥੀ ਵੱਲ੍ਹੋਂ ਆਰਟ ਐਂਡ ਕਰਾਫਟ,ਝੰਜੋਟੀ ਅੰਮ੍ਰਿਤਸਰ ਵੱਲ੍ਹੋਂ ਵਿਗਿਆਨਕ ਗਤੀਵਿਧੀ,ਬਾਬਾ ਆਲਾ ਸਿੰਘ ਸਕੂਲ ਬਰਨਾਲਾ ਵੱਲ੍ਹੋ ਚਿੱਤਰਕਾਰੀ,ਕੋਠੇ ਇੰਦਰ ਸਿੰਘ ਸਕੂਲ (ਬਠਿੰਡਾ) ਵੱਲ੍ਹੋਂ ਸੋਲੋ ਡਾਂਸ,ਬਿਸ਼ਨਪੁਰਾ ਸਕੂਲ ਮੁਹਾਲੀ ਵੱਲ੍ਹੋਂ
ਕੋਰੀਉਗ੍ਰਾਫੀ,ਠੱਕਰਵਾਲਾ ਲੁਧਿਆਣਾ ਵੱਲ੍ਹੋਂ ਭਾਸ਼ਣ,ਪਹਿਰ ਖੁਰਦ ਪਟਿਆਲਾ ਵੱਲ੍ਹੋਂ ਲੋਕ ਗੀਤ,ਸੇਖਪੁਰ ਕਲਾਂ ਮੁਹਾਲੀ ਨੇ ਮੈਜ਼ਿਕ ਸ਼ੋਅ,ਸ਼ੁਕਰਚੱਕ ਤਰਨਤਾਰਨ ਵੱਲ੍ਹੋਂ ਕਮਾਲ ਦੀ ਭੰਗੜਾ ਪੇਸ਼ਕਾਰੀ ਕੀਤੀ। ਮੰਚ ਸੰਚਾਲਕ ਮਨਦੀਪ ਸਿੰਘ ਢਿੱਲੋਂ ਨੇ ਅਪਣੇ ਨਿਵੇਕਲੇ ਅੰਦਾਜ਼ ਨਾਲ ਨੰਨੇ ਉਸਤਾਦ ਪ੍ਰੋਗਰਾਮ ਚ ਹੋਰ ਖੂਬਸੂਰਤ ਰੰਗ ਭਰ ਦਿੱਤੇ।























