ਮਾਨਸਾ, 8 ਨਵੰਬਰ (ਵਿਸ਼ਵ ਵਾਰਤਾ)-ਮੱਗਲਵਾਰ ਦੀ ਰਾਤ ਪਿੰਡ ਫਫੜੇ ਭਾਈਕੇ ਵਿਖੇ ਕੁੱਝ ਵਿਅਕਤੀਆਂ ਨੇ ਇਕ ਨੌਜਵਾਨ ਨੂੰ ਘਰੋਂ ਆਵਾਜ਼ ਮਾਰ ਕੇ ਗੇਟ ਤੇ ਆਉਂਦੇ ਹੀ ਸੀਨੇ ਵਿਚ ਗੋਲੀ ਮਾਰਕੇ ਕਤਲ ਕਰ ਦਿੱਤਾ ਹੈ| ਮਿੱਟਾਂ ਹੀ ਕਾਤਲ ਰਫੂ ਚੱਕਰ ਹੋ ਗਏ,ਜਿੰਨਾਂ ਦਾ ਕੋਈ ਵੀ ਸੁਰਾਗ ਪੁਲੀਸ ਨੂੰ ਨਹੀਂ ਮਿਲਿਆ| ਗੋਲੀ ਵੱਜਦੇ ਹੀ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ| ਮੁਸਲਿਮ ਬਰਾਦਰੀ ਨਾਲ ਸਬੱਧਿਤ ਨੌਜਵਾਨ ਚਾਰ ਬੱਚਿਆਂ ਦਾ ਬਾਪ ਸੀ ਤੇ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ| ਬੁੱਧਵਾਰ ਨੂੱ ਉਸਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਿੱਡ ਵਿਚ ਦਫਨਾ ਦਿੱਤਾ ਗਿਆ ਹੈ|
ਜਾਣਕਾਰੀ ਅਨੁਸਾਰ ਪਿੱਡ ਫਫੜੇ ਭਾਈਕੇ ਦਾ ਨੌਜਵਾਨ ਮਜ਼ਦੂਰ ਸੁਖਦੀਪ ਖਾਂ (27) ਪੁੱਤਰ ਬੁੱਧੂ ਖਾਂ ਜਦ ਘਰ ਵਿਚ ਸੀ ਤਾਂ ਮੱਗਲਵਾਰ ਦੀ ਰਾਤ ਉਸ ਨੂੰ ਘਰੋਂ ਬਾਹਰ ਕਿਸੇ ਨੇ ਆਵਾਜ਼ ਮਾਰੀ |ਸੁਖਦੀਪ ਜਦੋਂ ਘਰ ਦੇ ਗੇਟ ਤੇ ਪੁੱਜਿਆ ਤਾਂ ਕੁੱਝ ਨੌਜਵਾਨਾਂ ਨੇ ਉਸ ਦੀ ਛਾਤੀ ਵਿਚ ਗੋਲੀ ਮਾਰੀ ਤੇ ਫਰਾਰ ਹੋ ਗਏ| ਜਖਮੀ ਸੁਖਦੀਪ ਖਾਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸਦੀ ਮਿ੍ਤਰਕ ਕਰਾਰ ਦੇ ਦਿੱਤਾ|
ਥਾਣਾ ਭੀਖੀ ਦੇ ਮੁਖੀ ਪਰਮਜੀਤ ਸਿੱਘ ਨੇ ਦੱਸਿਆ ਕਿ ਇਸ ਕਤਲ ਕਰਨ ਦੀ ਵਜਾਂ ਦਾ ਪਤਾ ਨਹੀਂ ਲੱਗ ਸਕਿਆ| ਪੁਲਿਸ ਨੇ ਅਣਪਛਾਤੇ ਵਿਅਕਤੀ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ| ਸੁਖਦੀਪ ਖਾਂ ਦੀ ਲਾ੍ਹ ਨੂੱ ਬੁੱਧਵਾਰ ਦੀ ਬਾਅਦ ਦੁਪਹਿਰ ਪਿੱਡ ਵਿਚ ਹੀ ਦਫਨਾ ਦਿੱਤਾ ਗਿਆ| ਮਿ੍ਤਰਕ ਸੁਖਦੀਪ ਖਾਂ ਚਾਰ ਬੱਚਿਆਂ ਦਾ ਬਾਪ ਸੀ ਤੇ ਉਹ ਰਾਜ ਮਿਸਤਰੀ ਦਾ ਕੱਮ ਕਰਦਾ ਸੀ|
ਵੱਡੀ ਖ਼ਬਰ- ਪੰਜਾਬ ਦੇ ਸਾਰੇ ਸਕੂਲਾਂ ਵਿੱਚ ਕੱਲ੍ਹ ਤੋਂ ਛੁੱਟੀਆਂ
ਵੱਡੀ ਖ਼ਬਰ- ਪੰਜਾਬ ਦੇ ਸਾਰੇ ਸਕੂਲਾਂ ਵਿੱਚ ਕੱਲ੍ਹ ਤੋਂ ਛੁੱਟੀਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਐਲਾਨ ਅੱਤ ਦੀ ਗਰਮੀ...