ਜਕਾਰਤਾ, 20 ਅਗਸਤ – ਏਸ਼ੀਆਈ ਖੇਡਾਂ ਵਿਚ ਭਾਰਤ ਦੇ ਨਿਸ਼ਾਨੇਬਾਜ ਦੀਪਕ ਕੁਮਾਰ ਨੇ ਅੱਜ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿਚ ਚਾਂਦੀ ਦਾ ਮੈਡਲ ਹਾਸਿਲ ਕੀਤਾ। ਇਸ ਤੋਂ ਇਲਾਵਾ ਭਾਰਤੀ ਨਿਸ਼ਾਨੇਬਾਜ ਲਕਸ਼ ਸੇਰੌਨ ਨੇ ਸ਼ੂਟਿੰਗ ਵਿਚ ਸਿਲਵਰ ਮੈਡਲ ਹਾਸਿਲ ਕੀਤਾ। ਇਸ ਦੇ ਨਾਲ ਹੀ ਭਾਰਤ ਦੀ ਝੋਲੀ ਵਿਚ ਹੁਣ ਤੱਕ 4 ਮੈਡਲ ਹਨ ਤੇ ਉਹ ਅੰਕ ਸੂਚੀ ਵਿਚ 8ਵੇਂ ਸਥਾਨ ਤੇ ਹੈ।
ਇਸ ਤੋਂ ਪਹਿਲਾਂ ਕੱਲ੍ਹ ਭਾਰਤੀ ਖਿਡਾਰੀਆਂ ਬਜਰੰਗ ਪੁਣੀਆ ਤੇ ਅਪੂਰਵੀ ਚੰਦੇਲਾ ਨੇ 10 ਮੀਟਰ ਮਿਸ਼ਰਤ ਏਅਰ ਰਾਈਫਲ ਵਿਚ ਕਾਂਸੇ ਦਾ ਮੈਡਲ ਜਿੱਤਿਆ ਸੀ।