ਚੰਡੀਗੜ੍ਹ 5 ਜੁਲਾਈ ( ਵਿਸ਼ਵ ਵਾਰਤਾ)- ਮੁੱਢਲੀ ਤਨਖਾਹ (10300) ਤੇ ਪਿਛਲੇ ਡੇਢ ਸਾਲ ਤੋਂ ਸਿਹਤ ਵਿਭਾਗ ਵਿੱਚ ਰੈਗੂਲਰ ਤੌਰ ਤੇ ਸੇਵਾਵਾਂ ਨਿਭਾ ਰਹੇ 1263 ਮਲਟੀਪਰਪਜ਼ ਹੈਲਥ ਵਰਕਰ ਮੇਲ ਇਸ ਵਕਤ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਦੇ ਜਾਂਬਾਜ ਯੋਧੇ ਹਨ ਤੇ ਮਿਸ਼ਨ ਫਤਿਹ ਨੂੰ ਕਾਮਯਾਬ ਕਰਨ ਲਈ ਦਿਨ ਰਾਤ ਡਿਊਟੀ ਕਰ ਰਹੇ ਹਨ। ਪੰਜਾਬ ਸਰਕਾਰ ਦੀ ਅਣਦੇਖੀ ਕਾਰਨ ਆਰਥਿਕ ਤੌਰ ਤੇ ਪਰੇਸ਼ਾਨ ਤਾਂ ਚੱਲ ਹੀ ਰਹੇ ਹਨ, ਹੁਣ ਕਰੋਨਾ ਬਿਮਾਰੀ ਦੇ ਸ਼ਿਕਾਰ ਵੀ ਹੋ ਰਹੇ ਹਨ। ਤਾਜਾ ਮਾਮਲਾ ਪਟਿਆਲਾ ਜਿਲ੍ਹੇ ਦੀ ਪੀ.ਐਚ.ਸੀ. ਸ਼ੁਤਰਾਣਾ ਨਾਲ ਸਬੰਧਿਤ ਹੈ, ਜਿੱਥੇ ਸਬ ਸੈਂਟਰ ਅਰਨੈਟੂ ਦਾ ਇੱਕ ਮੁੱਢਲੀ ਤਨਖਾਹ ਤੇ ਕੰਮ ਕਰ ਰਿਹਾ ਵਰਕਰ ਹਰਸਿਮਰਨਜੀਤ ਸਿੰਘ ਕਰੋਨਾ ਪਾਜਿਟਿਵ ਹੋ ਚੁੱਕਿਆ ਹੈ ਤੇ ਇਸ ਵੇਲੇ ਆਪਣੇ ਘਰ ਵਿੱਚ ਇਕਾਂਤਵਾਸ ਤੇ ਚੱਲ ਰਿਹਾ ਹੈ।
1263 ਮਲਟੀਪਰਪਜ਼ ਹੈਲਥ ਵਰਕਰ ਸਰਕਾਰ ਤੋਂ ਸਿਰਫ ਇਹੀ ਮੰਗ ਕਰ ਰਹੇ ਹਨ ਕਿ ਫਰੰਟਲਾਈਨ ਤੇ ਕੰਮ ਕਰਨ ਦੇ ਬਦਲੇ ਵਿੱਚ ਸਰਕਾਰ ਸਾਡਾ ਪ੍ਰੋਬੇਸ਼ਨ ਪੀਰੀਅਡ 3 ਸਾਲ ਤੋਂ ਘਟਾ ਕੇ 2 ਸਾਲ ਕਰਕੇ ਪੂਰਾ ਸਕੇਲ ਦੇਵੇ ਅਤੇ ਮਾਨਯੋਗ ਸੁਪਰੀਮ ਕੋਰਟ ਦੇ ਬਰਾਬਰ ਕੰਮ ਬਰਾਬਰ ਤਨਖਾਹ ਦੇ ਨਿਯਮ ਨੂੰ ਲਾਗੂ ਕਰਦੇ ਹੋਏ ਪਿਛਲੇ ਸਮੇਂ ਦੀ ਵੀ ਪੂਰੀ ਤਨਖਾਹ ਦਿੱਤੀ ਜਾਵੇ।
ਇਸ ਮੌਕੇ ਗੱਲਬਾਤ ਦੌਰਾਨ ਯੂਨੀਅਨ ਮੈਂਬਰ ਪਰਸ਼ੋਤਮ ਕੰਬੋਜ ਨੇ ਦੱਸਿਆ ਕਿ ਅਸੀਂ ਸਮੂਹ 1263 ਮਲਟੀਪਰਪਜ਼ ਹੈਲਥ ਵਰਕਰ ਆਪਣੀ ਮੰਗ ਨੂੰ ਵਾਰ-ਵਾਰ ਸਰਕਾਰ ਅੱਗੇ ਉਠਾ ਰਹੇ ਹਾਂ ਪਰ ਸਰਕਾਰ ਅਤੇ ਸਿਹਤ ਮੰਤਰੀ ਇਸ ਸਬੰਧੀ ਹਾਲੇ ਤੱਕ ਕੋਈ ਵੀ ਢੁੱਕਵਾਂ ਕਦਮ ਚੁੱਕਣ ਵਿੱਚ ਅਸਮਰੱਥ ਰਹੇ ਹਨ, ਸਰਕਾਰ ਵਰਕਰਾਂ ਦੀ ਮੰਗ ਨੂੰ ਗੰਭੀਰਤਾ ਨਾਲ ਲਵੇ ਤੇ ਪ੍ਰੋਬੇਸ਼ਨ ਪੀਰੀਅਡ ਨੂੰ ਤੁਰੰਤ 2 ਸਾਲ ਕਰੇ ਨਹੀਂ ਤਾਂ ਹੈਲਥ ਵਰਕਰਾਂ ਵਿੱਚ ਵਿਆਪਕ ਗੁੱਸੇ ਦੀ ਲਹਿਰ ਪੈਦਾ ਹੋ ਰਹੀ ਹੈ, ਜੋ ਕਿਸੇ ਵੀ ਵੇਲੇ ਜਵਾਲਾਮੁਖੀ ਬਣ ਕੇ ਫੁੱਟ ਸਕਦੀ ਹੈ।
ਭਗਵੰਤ ਮਾਨ ਨੇ ਗੁਜਰਾਤ ਦੇ ਭਰੂਚ ਵਿਖੇ ਚੈਤਰ ਵਸਾਵਾ ਦੇ ਹੱਕ ‘ਚ ਕੀਤਾ ਚੋਣ ਪ੍ਰਚਾਰ, ਕਿਹਾ, ਗੁਜਰਾਤ ਵਿਚ ਫਿਰ ਤੋਂ ਕੇਜਰੀਵਾਲ, ਅਸੀਂ ਲੜਾਂਗੇ ਅਤੇ ਜਿੱਤਾਂਗੇ
ਭਗਵੰਤ ਮਾਨ ਨੇ ਗੁਜਰਾਤ ਦੇ ਭਰੂਚ ਵਿਖੇ ਚੈਤਰ ਵਸਾਵਾ ਦੇ ਹੱਕ ‘ਚ ਕੀਤਾ ਚੋਣ ਪ੍ਰਚਾਰ, ਕਿਹਾ, ਗੁਜਰਾਤ ਵਿਚ ਫਿਰ ਤੋਂ...