ਚੰਡੀਗੜ 3 ਨਵੰਬਰ ( ਵਿਸ਼ਵ ਵਾਰਤਾ ਡੈਸਕ )-ਨਿਊਜ਼ੀਲੈਂਡ ‘ਚ ਪਹਿਲੇ ਭਾਰਤਵੰਸ਼ੀ ਮੰਤਰੀ ਵਜੋਂ ਇਤਿਹਾਸ ਸਿਰਜਣ ਦਾ ਸਿਹਰਾ ਪ੍ਰਿਅੰਕਾ ਰਾਧਾ ਕ੍ਰਿਸ਼ਨਨ ਦੇ ਸਿਰ ਬੱਝਾ ਹੈ ਜੋ ਲੇਬਰ ਪਾਰਟੀ ਆਗੂ ਅਤੇ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਦੀ ਅਗਵਾਈ ‘ਚ ਅਗਲੇ ਦਿਨੀਂ ਸਹੁੰ ਚੁੱਕਣਗੇ। 8 ਔਰਤਾਂ ਸਮੇਤ ਕੁਲ 20 ਮੈਂਬਰੀ ਸੂਚੀ ‘ਚ ਖ਼ਾਸ ਗੱਲ ਇਹ ਵੀ ਹੈ ਕਿ ਪਹਿਲੀ ਵਾਰ ਵਿਦੇਸ਼ ਮੰਤਰਾਲਾ ਕਿਸੇ ਔਰਤ ਨੂੰ ਦਿੱਤਾ ਗਿਆ ਹੈ ਜੋ ਮਾਓਰੀ ਭਾਈਚਾਰੇ ਨਾਲ ਸਬੰਧਤ ਹੈ। ਡਿਪਟੀ ਪ੍ਰਧਾਨ ਮੰਤਰੀ ਗਰਾਂਟ ਰੌਬਰਟਸਨ ਹੋਣਗੇ ਜੋ ਪਹਿਲਾਂ ਵੀ ਵਿੱਤ ਮੰਤਰੀ ਰਹਿ ਚੁੱਕੇ ਹਨ। ਇਮੀਗ੍ਰੇਸ਼ਨ ਮੰਤਰੀ ਪਹਿਲਾਂ ਦੀ ਤਰ੍ਹਾਂ ਕ੍ਰਿਸਫਾ ਫੋਈਨੂੰ ਹੀ ਹੋਣਗੇ। ਦੋ ਮੰਤਰਾਲੇ ਭਾਈਵਾਲ ਗਰੀਨ ਪਾਰਟੀ ਦੇ ਖਾਤੇ ‘ਚ ਗਏ ਹਨ। ਨਵੇਂ ਚਿਹਰਿਆਂ ਨਾਲ ਕੁਝ ਪੁਰਾਣਿਆਂ ਨੂੰ ਕੈਬਨਿਟ ‘ਚੋਂ ਬਾਹਰ ਵੀ ਕਰ ਦਿੱਤਾ ਗਿਆ।
ASI ਇਕਬਾਲ ਸਿੰਘ ਕਤਲ ਮਾਮਲੇ ‘ਚ ਪੁਲਿਸ ਦਾ ਵੱਡਾ ਐਕਸ਼ਨ ; ਜ਼ੀਰਕਪੁਰ ਦੇ ਹੋਟਲ ‘ਚ ਮੁਲਜ਼ਮ ਦਾ ਐਨਕਾਊਂਟਰ
ਚੰਡੀਗੜ੍ਹ, 20 ਨਵੰਬਰ (ਵਿਸ਼ਵ ਵਾਰਤਾ) ਜ਼ੀਰਕਪੁਰ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਤਰਨਤਾਰਨ ਦੇ ASI ਇਕਬਾਲ ਸਿੰਘ ਕਤਲ ਮਾਮਲੇ...




















