
ਨਿਊਯਾਰਕ, 18 ਜਨਵਰੀ : ਵਿਦੇਸ਼ਾਂ ਵਿਚ ਸਿੱਖਾਂ ਵੱਲੋਂ ਹਰ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ| ਸਿੱਖਾਂ ਵੱਲੋਂ ਵੱਖ-ਵੱਖ ਕੀਤੀਆਂ ਜਾ ਰਹੀਆਂ ਪ੍ਰਾਪਤੀਆਂ ਸਦਕਾ ਭਾਰਤ ਦਾ ਨਾਮ ਦੁਨੀਆ ਵਿਚ ਰੌਸ਼ਨ ਹੋ ਰਿਹਾ ਹੈ| ਇਸੇ ਤਰ੍ਹਾਂ ਭਾਰਤੀ ਮੂਲ ਦੇ ਅਮਰੀਕੀ ਵਕੀਲ ਗੁਰਬੀਰ ਸਿੰਘ ਗਰੇਵਾਲ ਨੂੰ ਅਮਰੀਕਾ ਦੇ ਨਿਊਜਰਸੀ ਸ਼ਹਿਰ ਦਾ ਅਟਾਰਨੀ ਜਨਰਲ ਬਣਾਇਆ ਗਿਆ ਹੈ| ਉਹਨਾਂ ਨਿਊਜਰਸੀ ਸੂਬੇ ਦੇ ਪਹਿਲੇ ਅਟਾਰਨੀ ਜਨਰਲ ਬਣਨ ਦਾ ਮਾਣ ਹਾਸਿਲ ਹੋਇਆ ਹੈ|
ਉਨ੍ਹਾਂ ਨੂੰ ਅੱਜ ਅਹੁਦੇ ਦੀ ਸਹੁੰ ਚੁੱਕਾਈ ਗਈ| ਇਸ ਮੌਕੇ ਗੁਰਬੀਰ ਸਿੰਘ ਗਰੇਵਾਲ ਦਾ ਪਰਿਵਾਰ ਵੀ ਮੌਜੂਦ ਸੀ| ਇਸ ਦੌਰਾਨ ਗੁਰਬੀਰ ਸਿੰਘ ਗਰੇਵਾਲ ਦੇ ਪਹਿਲੇ ਸਿੱਖ ਅਟਾਰਨੀ ਜਨਰਲ ਬਣਨ ਤੇ ਸਿੱਖ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ|
ਰਿਸ਼ਤੇ ਤਾਰ-ਤਾਰ! ਅੰਮ੍ਰਿਤਸਰ ‘ਚ NRI ਵਿਅਕਤੀ ਦਾ ਕਤਲ
ਰਿਸ਼ਤੇ ਤਾਰ-ਤਾਰ! ਅੰਮ੍ਰਿਤਸਰ 'ਚ NRI ਵਿਅਕਤੀ ਦਾ ਕਤਲ - 'ਆਪਣਿਆਂ' ਨੇ ਹੀ ਦਿੱਤਾ ਘਟਨਾ ਨੂੰ ਅੰਜ਼ਾਮ ਅੰਮ੍ਰਿਤਸਰ, 6 ਜੂਨ 2026...






















