
– ਵਿਦਿਆਰਥੀਆਂ ਅਤੇ ਪੁਲੀਸ ਵਾਲਿਆਂ ਵਿਚਕਾਰ ਜਾਮ ਖੁਲਵਾਉਣ ਲਈ ਬਹਿਸ
– ਵਿਦਿਆਰਥੀਆਂ ਨੇ ਡੀ.ਸੀ. ਦਫ਼ਤਰ ਤੱਕ ਕੀਤਾ ਪਿੱਛੋਂ ਰੋਸ ਮਾਰਚ
ਮਾਨਸਾ, 4 ਸਤੰਬਰ (ਵਿਸ਼ਵ ਵਾਰਤਾ)- ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਸਾਬਕਾ ਵਿਦਿਆਰਥੀ ਮੱਖਣ ਸਿੰਘ ਦੀ ਖੁਦਕੁਸ਼ੀ ਵਾਲੇ ਮਾਮਲੇ ਨੂੰ ਲੈਕੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਆਲ ਇµਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੀ ਅਗਵਾਈ ਹੇਠ ਧਰਨਾ ਲਾਇਆ ਗਿਆ। ਧਰਨੇ ਵਿਚ ਕਾਲਜ ਦੇ ਵਿਦਿਆਰਥੀਆਂ ਤੋਂ ਇਲਾਵਾ ਪੀੜਤ ਪਰਿਵਾਰ ਅਤੇ ਗੁਰਨੇ ਖੁਰਦ, ਕੋਟ ਫ¤ਤਾ ਪਿੰਡ ਦੇ ਇਨਸਾਫ਼ ਪਸµਦ ਲੋਕਾਂ ਨੇ ਸਮੂਲੀਅਤ ਕੀਤੀ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਰੇਲਵੇ ਪੁਲੀਸ ਵੱਲੋਂ ਖੁਦਕੁਸ਼ੀ ਸਬੰਧੀ ਜਿੰਮੇਵਾਰ ਮੰਨੇ ਗਏ ਨਹਿਰੂ ਕਾਲਜ ਮਾਨਸਾ ਦੇ, ਜਿਹੜੇ ਪ੍ਰੋਫੈਸਰ ਚਰਨਜੀਤ ਸਿੰਘ ਸਿੱਧੂ ਉਤੇ ਪੁਲੀਸ ਕੇਸ ਦਰਜ ਕੀਤਾ ਗਿਆ ਹੈ, ਉਸ ਨੂੰ ਤੁਰੰਤ ਹਿਰਾਸਤ ਵਿਚ ਲਿਆ ਜਾਵੇ। ਜਦੋਂ ਧਰਨਾਕਾਰੀਆਂ ਦੀ ਗੱਲ ਸੁਣਨ ਲਈ ਕੋਈ ਪ੍ਰਸ਼ਾਸ਼ਨਿਕ ਅਧਿਕਾਰੀ ਨਾ ਪੁੱਜਿਆ ਤਾਂ ਵਿਦਿਆਰਥੀਆਂ ਨੇ ਕਾਲਜ ਸਾਹਮਣੇ ਸਿਰਸਾ—ਲੁਧਿਆਣਾ ਮੁੱਖ ਮਾਰਗ *ਤੇ ਜਾਮ ਲਾ ਦਿੱਤਾ ਅਤੇ ਬਾਅਦ ਵਿਚ ਰੋਹ ਵਿਚ ਆਏ ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਰੋਸ ਮਾਰਚ ਕੀਤਾ ਗਿਆ।
ਧਰਨੇ ਨੂੰ ਸµਬੋਧਨ ਕਰਦਿਆਂ ਆਇਸਾ ਦੇ ਸੂਬਾ ਆਗੂ ਪ੍ਰਦੀਪ ਗੁਰੂ ਨੇ ਦ¤ਸਿਆਂ ਕਿ ਨਹਿਰੂ ਕਾਲਜ ਮਾਨਸਾ ਦੇ ਸਾਬਕਾ ਵਿਦਿਆਰਥੀ ਮੱਖਣ ਸਿੰਘ ਦੇ ਖੁਦਕੁਸ਼ੀ ਕਰਨ ਸਬੰਧੀ ਪੁਲੀਸ ਵੱਲੋਂ ਭਾਵੇਂ ਪ੍ਰੋਫੈਸਰ ਐਸ.ਸੀ./ਐਸ.ਟੀ. ਐਕਟ ਅਤੇ ਧਾਰਾ 306 ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ, ਪਰ ਹੁਣ ਪੁਲੀਸ ਉਸ ਨੂੰ ਗ੍ਰਿਫਤਾਰ ਕਰਨ ਵਿਚ ਆਨਾ—ਕਾਨੀ ਕਰਨ ਲੱਗੀ ਹੈ ਅਤੇ ਉਸ ਨੂੰ ਜਮਾਨਤ ਕਰਵਾਉਣ ਦਾ ਸਮਾਂ ਦੇਣ ਲੱਗੀ ਹੈ। ਆਇਸਾ ਆਗੂ ਨੇ ਦ¤ਸਿਆ ਕਿ ਜਦੋਂ ਰੋਸ ਮਾਰਚ ਡੀ.ਸੀ ਦਫ਼ਤਰ ਪਹੁµਚਿਆ ਤਾਂ ਵਿਦਿਆਰਥੀਆਂ ਨੂੰ ਅੱਗੇ ਜਾਣ ਤੋਂ ਰੋਕਿਆ ਗਿਆ ਅਤੇ ਕਿਸੇ ਵੀ ਪ੍ਰਸ਼ਾਸ਼ਨਿਕ ਅਧਿਕਾਰੀ ਵ¤ਲੋ ਵਿਦਿਆਰਥੀਆਂ ਦੀ ਸਾਰ ਨਹੀਂ ਲਈ ਤਾਂ ਵਿਦਿਆਰਥੀਆਂ ਨੇ ਖੁਦ ਮੁਜਾਹਰੇ ਸਮੇਤ ਡੀ.ਸੀ ਦਫਤਰ ਵ¤ਲ ਵੱਧਣਾ ਸ਼ੁਰੂ ਕੀਤਾ ਤਾਂ ਪੁਲੀਸ ਵੱਲੋਂ ਉਨ੍ਹਾਂ ਨੂੰ ਰੋਕਣ ਦੀ ਕੀਤੀ ਗਈ ਕੋਸ਼ਿਸ਼ ਦੌਰਾਨ ਦੋ ਵਿਦਿਆਰਥੀਆਂ ਦੇ ਪੁਲੀਸ ਦੇ ਡੰਡਿਆਂ ਨਾਲ ਹੂੱਝਾਂ ਵੱਜਣ ਦਾ ਦਾਅਵਾ ਕੀਤਾ ਗਿਆ ਹੈ, ਪਰ ਪੁਲੀਸ ਪ੍ਰਸ਼ਾਸ਼ਨ ਨੇ ਕਿਸੇ ਕਿਸਮ ਦਾ ਲਾਠੀਚਾਰਜ ਨਾ ਹੋਣ ਦਾ ਦਾਅਵਾ ਜਿਤਾਇਆ ਹੈ।
ਉਧਰ ਜਦੋਂ ਵਿਦਿਆਰਥੀਆਂ ਅਤੇ ਪੁਲੀਸ ਵਿਚਕਾਰ ਮਾਹੌਲ ਗਰਮਾਉਣ ਲੱਗਿਆ ਤਾਂ ਮਾਨਸਾ ਦੇ ਡੀ.ਐਸ.ਪੀ ਅਤੇ ਤਹਿਸੀਲਦਾਰ ਨੇ ਮਾਮਲੇ ਨੂੰ ਵਿਚ ਪੈਕੇ ਸ਼ਾਂਤ ਕਰ ਲਿਆ ਅਤੇ ਜਥੇਬੰਦੀ ਦੇ ਆਗੂਆਂ ਕੋਲੋਂ ਮੰਗ ਪੱਤਰ ਲੈਕੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਮੰਗ ਉਪਰ ਛੇਤੀ ਹੀ ਗੌਰ ਕੀਤੀ ਜਾਵੇਗੀ।
ਬਾਅਦ ਜਥੇਬੰਦੀ ਨੇ ਇਸ ਸੰਘਰਸ਼ ਨੂੰ ਜ਼ਿਲ੍ਹਾ ਪੱਧਰ ਤੱਕ ਲਿਜਾਣ ਦਾ ਫੈਸਲਾ ਕੀਤਾ ਗਿਆ ਅਤੇ ਇਸ ਸਬੰਧੀ ਮੀਟਿੰਗ ਕਰਕੇ ਮ੍ਰਿਤਕ ਮੱਖਣ ਸਿੰਘ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਤੱਕ ਸੰਘਰਸ਼ ਕਾਇਮ ਰੱਖਣ ਦਾ ਨਿਰਣਾ ਲਿਆ ਗਿਆ।
ਇਸ ਮੌਕੇ ਕਾਮਰੇਡ ਅਮਰੀਕ ਸਮਾਉ, ਨਿ¤ਕਾ ਸਿੰਘ ਬਹਾਦਰਪੁਰ, ਸੁਖਜੀਤ ਰਾਮਾਂਨੰਦੀ, ਗੁਰਵਿੰਦਰ ਨੰਦਗੜ੍ਹ, ਰੀਤੂ ਕੌਰ, ਸਰਬਜੀਤ ਕੌਰ, ਸੁਖਪ੍ਰੀਤ ਕੌਰ, ਪਰਮਜੀਤ ਕੌਰ, ਸੁਖਚੈਨ ਸਿੰਘ ਲ¤ਲੂਆਣਾ, ਸੁਖਵੀਰ ਕੋਟ ਫਤਾ, ਮਲਕੀਤ ਸਿੰਘ, ਡਾ.ਜਸਵੀਰ ਸਿੰਘ, ਗੁਰਮੇਲ ਬੋੜਾਵਾਲ, ਵਿਜੇ ਕੁਮਾਰ, ਭੁਪਿੰਦਰ ਬੀਰਬਲ, ਇਕਬਾਲ ਸਿੰਘ ਕੋਟ ਫ¤ਤਾ ਨੇ ਵੀ ਸੰਬੋਧਨ ਕੀਤਾ।
ਫੋਟੋ ਕੈਪਸ਼ਨ: ਨਹਿਰੂ ਕਾਲਜ ਅੱਗੇ ਮੁੱਖ ਮਾਰਗ ਉਪਰ ਜਾਮ ਲਾਈ ਬੈਠੇ ਵਿਦਿਆਰਥੀ ਅਤੇ ਹੋਰ। ਫੋਟੋ: ਵਿਸ਼ਵ ਵਾਰਤਾ






















