ਨਵੇਂ ਸਾਲ 2021 ਦੇ ਜਸ਼ਨ ਮਨਾਉਣੇ ਸ਼ੁਰੂ
ਸਭ ਤੋਂ ਪਹਿਲਾਂ ਨਿਊਜ਼ੀਲੈਂਡ ਤੋਂ ਹੋਈ ਸ਼ੁਰੂਆਤ
ਨਿਊਜ਼ੀਲੈਂਡ ਦੀ ਰਾਜਧਾਨੀ ਆਕਲੈਂਡ ਵਿੱਚ ਜਬਰਦਸਤ ਜਸ਼ਨ ਮਨਾ ਕੇ ਕੀਤਾ ਗਿਆ ਸਵਾਗਤ
ਜਮ ਕੇ ਕੀਤੀ ਗਈ ਆਤਸ਼ਬਾਜੀ
ਇਸ ਤੋਂ ਬਾਅਦ ਮਨਾਏ ਜਾਣਗੇ ਆਸਟ੍ਰੇਲੀਆ ਵਿੱਚ ਜਸ਼ਨ
7 ਘੰਟਿਆਂ ਬਾਅਦ ਭਾਰਤ ਵਿਚ ਨਵੇਂ ਸਾਲ ਨੂੰ ਜੀ ਆਇਆ ਕਿਹਾ ਜਾਵੇਗਾ

ਚੰਡੀਗੜ੍ਹ, 31 ਦਸੰਬਰ (ਵਿਸ਼ਵ ਵਾਰਤਾ)- ਬੇਸ਼ੱਕ ਦੁਨੀਆ ਭਰ ਵਿੱਚ ਕੋਰੋਨਾ ਮਹਾਮਾਰੀ ਦੀ ਦਹਿਸ਼ਤ ਫੈਲੀ ਹੋਈ ਹੈ,ਪਰ ਫਿਰ ਵੀ ਨਵੇਂ ਸਾਲ ਦੇ ਜਸ਼ਨਾਂ ਦਾ ਉਤਸ਼ਾਹ ਲੋਕਾਂ ਉਤੇ ਭਾਰੂ ਹੀ ਰਹਿੰਦਾ ਹੈ।ਸੰਸਾਰ ਵਿਚ ਸਭ ਤੋਂ ਪਹਿਲਾਂ ਨਿਊਜ਼ੀਲੈਂਡ ਵਿੱਚ ਨਵੇਂ ਸਾਲ 2021 ਦਾ ਸਵਾਗਤ ਭਾਰੀ ਗਰਮਜੋਸ਼ੀ ਨਾਲ ਨਿਊਜ਼ੀਲੈਂਡ ਵਾਸੀਆਂ ਨੇ ਕੀਤਾ। ਦੇਸ਼ ਦੀ ਰਾਜਧਾਨੀ ਆਕਲੈਂਡ ਵਿਚ ਨਵੇਂ ਸਾਲ ਦੀ ਆਮਦ ਦੀ ਖੁਸ਼ੀ ਵਿੱਚ ਜਬਰਦਸਤ ਆਤਸ਼ਬਾਜ਼ੀ ਕੀਤੀ ਗਈ। ਇਸ ਤੋਂ ਬਾਅਦ ਹੁਣ ਡੇਢ ਘੰਟੇ ਬਾਅਦ ਆਸਟ੍ਰੇਲੀਆ ਵਿੱਚ ਨਵੇਂ ਸਾਲ ਦੀ ਖੁਸ਼ੀ ਵਿੱਚ ਜਸ਼ਨ ਮਨਾਏ ਜਾਣਗੇ । ਭਾਰਤ ਵਿੱਚ ਨਵੇਂ ਸਾਲ ਦੇ ਜਸ਼ਨਾਂ ਦੀ ਉਡੀਕ ਕਰ ਰਹੇ ਲੋਕ ਸੱਤ ਘੰਟੇ ਬਾਅਦ 2021 ਨੂੰ ਜੀ ਆਇਆ ਕਹਿਣਗੇ।






















