ਮਾਨਸਾ, 13 ਜੂਨ (ਵਿਸ਼ਵ ਵਾਰਤਾ)- ਮੀਂਹਾਂ ਦੇ ਪਾਣੀ ਦੀ ਸµਭਾਲ ਨੂੰ ਲੈਕੇ ਬਾਬਾ ਭਾਈ ਗੁਰਦਾਸ ਲਾਗੇ ਟੋਭੇ ਦੀ ਖੁਦਵਾਈ ਦਾ ਕੰਮ ਰੋਕੇ ਜਾਣ ਤੋਂ ਬਾਅਦ ਨਗਰ ਕੌਂਸਲ ਮਾਨਸਾ ਦੀ ਅਪੀਲ ’ਤੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿµਘ ਸਿੱਧੂ ਵੱਲੋਂ ਮੁੜ ਤੋਂ ਇਹ ਕµਮ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਕੰਮ ਰੋਕੇ ਜਾਣ ਨੂੰ ਲੈਕੇ ਸ਼ਹਿਰੀਆਂ ਵਿਚ ਰੋਸ ਪਾਇਆ ਜਾ ਰਿਹਾ ਸੀ ਕਿ ਇਹ ਕੰਮ ਰੋਕੇ ਜਾਣ ਨਾਲ ਆਉਂਦੇ ਬਰਸਾਤੀ ਮੌਸਮ ਵਿਚ ਬਹੁਤ ਵੱਡੀ ਮੁਸ਼ਕਿਲ ਖੜ੍ਹੀ ਹੋ ਜਾਵੇਗੀ। ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਮਨਦੀਪ ਸਿੰਘ ਗੋਰਾ ਵੱਲੋਂ ਸ਼ਹਿਰੀਆਂ ਦੀ ਟੋਭੇ ਦੀ ਪੁਟਾਈ ਬੰਦ ਹੋਣ ਤੋਂ ਬਾਅਦ ਬੁਲਾਈ ਗਈ ਮੀਟਿੰਗ ਤੋਂ ਮਗਰੋਂ ਨਵਜੋਤ ਸਿੰਘ ਸਿੱਧੂ ਨਾਲ ਹੋਈ ਮੀਟਿੰਗ ਤੋਂ ਬਾਅਦ ਬੰਦ ਹੋਏ ਇਸ ਕੰਮ ਨੂੰ ਮੁੜ ਤੋਂ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਦਿਲਚਸਪ ਗੱਲ ਹੈ ਕਿ ਇਸ ਟੋਭੇ ਦੀ ਪੁਟਾਈ ਦਾ ਕੰਮ ਵਿਚਾਲੇ ਖੜ੍ਹਨ ਕਾਰਨ ਇਥੇ ਬਾਬਾ ਭਾਈ ਗੁਰਦਾਸ ਇਲਾਕੇ ਵਿਚ ਰਹਿਣ ਵਾਲੇ ਲੋਕਾਂ ਨੂੰ ਇਸ ਨਾਲ ਵੱਡੀ ਦਿਕੱਤ ਖੜ੍ਹੀ ਹੋਣੀ ਸੀ, ਕਿਉਂਕਿ ਹਰ ਵਾਰ ਬਰਸਾਤੀ ਮੌਸਮ ਵਿਚ ਮੀਂਹਾਂ ਅਤੇ ਗਲੀਆਂ—ਨਾਲੀਆਂ ਦਾ ਗµਦਾ ਪਾਣੀ ਉਨ੍ਹਾਂ ਦੇ ਘਰਾਂ ਵਿਚ ਵੜ ਜਾਂਦਾ ਹੈ। ਪਿਛਲੇ ਸਾਲ ਜੂਨ ਮਹੀਨੇ ਅµਦਰ ਪਏ ਭਾਰੀ ਮੀਂਹ ਕਾਰਨ ਅਨੇਕਾਂ ਮਕਾਨ ਵੀ ਡਿੱਗ ਪਏ ਸਨ। ਲੋਕਾਂ ਦਾ ਕਹਿਣਾ ਹੈ ਕਿ ਡਿੱਗੇ ਹੋਏ ਮਕਾਨਾਂ ਦਾ ਮੁਆਵਜ਼ਾ ਨਗਰ ਕੌਂਸਲ ਕੋਲ ਆ ਚੁੱਕਾ ਹੈ, ਪਰ ਹਾਲੇ ਤੱਕ ਉਨ੍ਹਾਂ ਨੂੰ ਇਸ ਵਿਚ ਧੇਲਾ ਵੀ ਨਹੀਂ ਦਿੱਤਾ ਗਿਆ।
ਨਗਰ ਕੌਂਸਲ ਮਾਨਸਾ ਦੇ ਪ®ਧਾਨ ਮਨਦੀਪ ਸਿµਘ ਗੋਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਕµਮ ਕਿਸੇ ਕਾਰਨ ਕੁਝ ਇਤਰਾਜ਼ ਪ®ਗਟ ਕਰਨ ’ਤੇ ਪਹਿਲਾਂ ਰੋਕ ਦਿੱਤਾ ਗਿਆ ਸੀ, ਪਰ ਹੁਣ ਉਹ ਸਾਬਕਾ ਵਿਧਾਇਕ ਮµਗਤ ਰਾਏ ਬਾਂਸਲ ਦੀ ਅਗਵਾਈ ਵਿਚ ਸਥਾਨਕ ਸਰਕਾਰਾਂ ਮµਤਰੀ ਨਵਜੋਤ ਸਿµਘ ਸਿੱਧੂ ਨੂੰ ਮਿਲੇ ਹਨ ਤਾਂ ਉਨ੍ਹਾਂ ਨੇ ਇਹ ਕµਮ ਸ਼ੁਰੂ ਕਰਵਾਉਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਵੀਰਵਾਰ ਤੋਂ ਟੋਭੇ ਦੀ ਖੁਦਵਾਈ ਦਾ ਕµਮ ਪਹਿਲਾਂ ਵਾਂਗ ਮੁੜ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਇੱਥੇ ਕੋਈ ਵੀ ਮਾਈਨਿµਗ ਆਦਿ ਦਾ ਧਿਆਨ ਰੱਖਿਆ ਜਾਵੇਗਾ। ਸ੍ਰੀ ਸਿੱਧੂ ਨੂੰ ਕੌਂਸਲ ਪ੍ਰਧਾਨ ਤੋਂ ਬਿਨਾਂ ਮੀਤ ਪ੍ਰਧਾਨ ਗੁਰਦੀਪ ਸਿੰਘ ਦੀਪਾ ਮਾਨ ਅਤੇ ਹੋਰ ਕੌਂਸਲਰ ਮਿਲੇ ਸਨ।
ਮਾਨਸਾ ਤੋਂ ‘ਆਪ* ਦੇ ਵਿਧਾਇਕ ਨਾਜਰ ਸਿµਘ ਮਾਨਸ਼ਾਹੀਆ ਨੇ ਕਿਹਾ ਕਿ ਉਹ ਟੋਭੇ ਦੀ ਖੁਦਾਈ ਦੇ ਵਿਰੋਧ ਵਿਚ ਨਹੀਂ, ਬਲਕਿ ਮਾਈਨਿµਗ ਦੇ ਵਿਰੋਧ ਵਿਚ ਹਨ, ਕਿਉਂਕਿ ਜੇਕਰ ਇਸ ਤਰ੍ਹਾਂ ਹੁµਦਾ ਹੈ ਤਾਂ ਗµਦਾ ਪਾਣੀ ਜ਼ਮੀਨੀ ਪਾਣੀ ਵਿਚ ਮਿਲਕੇ ਸਾਰੇ ਸ਼ਹਿਰ ਦੇ ਹੇਠਲੇ ਪਾਣੀ ਨੂੰ ਦੂਸ਼ਿਤ ਕਰ ਦੇਵੇਗਾ, ਜਿਸ ਨਾਲ ਬਿਮਾਰੀਆਂ ਫੈਲਣ ਦੀ ਨੌਬਤ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਟੋਭੇ ਦੀ ਖੁਦਾਈ ਦਾ ਕµਮ ਬਣੇ ਐਸਟੀਮੇਟ ਅਤੇ ਨਿਯਮਾਂ ਮੁਤਾਬਿਕ ਹੋਣਾ ਚਾਹੀਦਾ ਹੈ। ਇਸ ਪ®ਤੀ ਉਨ੍ਹਾਂ ਵੱਲੋਂ ਵਾਰ—ਵਾਰ ਰਿਕਾਰਡ ਦੀਆਂ ਕਾਪੀਆਂ ਮµਗੀਆਂ ਗਈਆਂ ਹਨ, ਪਰ ਹਾਲੇ ਤੱਕ ਉਨ੍ਹਾਂ ਨੂੰ ਪ੍ਰਸ਼ਾਸ਼ਨ ਵੱਲੋਂ ਇਸ ਦਾ ਕੋਈ ਵੀ ਦਸਤਾਵੇਜ਼ੀ ਤੱਥ ਨਹੀਂ ਦਿੱਤਾ ਗਿਆ।
ਫੋਟੋ ਨੰਬਰ: 09
ਫੋਟੋ ਕੈਪਸ਼ਨ: ਮਾਨਸਾ ਦੇ ਟੋਭੇ ਵਿਚੋਂ ਜੇ.ਸੀ.ਬੀ. ਮਸ਼ੀਨ ਨਾਲ ਮਿੱਟੀ ਦੀ ਹੋ ਰਹੀ ਪੁਟਾਈ ਦੀ ਫਾਈਲ ਫੋਟੋ।
ਰਾਸ਼ਟਰਪਤੀ ਮੁਰਮ ਦਾ ਚੰਡੀਗੜ੍ਹ ਪਹੁੰਚਣ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੇ ਮੰਤਰੀ ਅਨਮੋਲ ਗਗਨ ਮਾਨ ਨੇ ਕੀਤਾ ਸੁਆਗਤ
ਚੰਡੀਗੜ੍ਹ / ਮੋਹਾਲੀ 3 ਮਈ (ਸਤੀਸ਼ ਕੁਮਾਰ ਪੁੱਪੀ): ਰਾਸ਼ਟਰਪਤੀ ਦ੍ਰੋਪਦੀ ਮੁਰਮ 3ਦਿਨ ਦੇ ਹਿਮਾਚਲ ਦੌਰੇ ਤੇ ਹਨ। ਜਿੱਥੇ ਜਾਣ ਤੋਂ...