ਨਰਿੰਦਰ ਮੋਦੀ ਪੰਜਾਬ ਦੇ ਰਹਿੰਦੇ ਮਸਲੇ ਹੱਲ ਕਰਨ ਤਾਂ ਸ਼੍ਰੋਮਣੀ ਅਕਾਲੀ ਦਲ ਕਰੇਗਾ ਸਵਾਗਤ—ਬਲਵਿੰਦਰ ਭੂੰਦੜ
ਅਕਾਲੀ ਬਸਪਾ ਗਠਜੋੜ ਚ ਸਰਕਾਰ ਬਣਨਾ ਤੈਅ, ਸੁਖਵੀਰ ਬਾਦਲ ਹੋਣਗੇ ਮੁੱਖ ਮੰਤਰੀ
ਆਪ—ਕਾਂਗਰਸ ਵਿਰੋਧੀਆਂ ਦੀਆਂ ਲੂੰਬੜ ਚਾਲਾ ਤੋਂ ਲੋਕ ਰਹਿਣ ਸੁਚੇਤ

ਬੁਢਲਾਡਾ 1 ਜਨਵਰੀ (ਵਿਸ਼ਵ ਵਾਰਤਾ):-ਪੰਜਾਬ ਦੇ ਦੌਰੇ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਰਹਿੰਦੇ ਮੱਸਲੇ ਹੱਲ ਕਰਨਗੇ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਉਨ੍ਹਾਂ ਦਾ ਪੰਜਾਬ ਆਉਣ ਤੇ ਸਵਾਗਤ ਕਰੇਗਾ। ਇਹ ਸ਼ਬਦ ਅੱਜ ਇੱਥੇ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਨੇਤਾ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਕਹੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੰਡੀਗੜ੍ਹ ਪੰਜਾਬ ਦਾ, ਪਾਣੀਆਂ ਦਾ ਮਸਲਾ, ਪੰਜਾਬੀ ਬੋਲਦਿਆਂ ਇਲਾਕਿਆਂ ਆਦਿ ਮੁੱਦਿਆਂ ਦਾ ਹੱਲ ਕਰਨ। ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਬਸਤਾ ਗਠਜੋੜ ਸਪੱਸ਼ਟ ਬਹੁਮਤ ਲੈ ਕੇ ਸਰਕਾਰ ਬਣਾਵੇਗਾ ਅਤੇ ਸੂਬੇ ਨੂੰ ਮੁੱਖ ਮੰਤਰੀ ਪਾਰਟੀ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਦੀ ਅਗਵਾਈ ਹੇਠ ਸੁਖਬੀਰ ਸਿੰਘ ਬਾਦਲ ਹੋਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਾ ਇਤਿਹਾਸ ਲਾ—ਮਿਸਾਲ ਹੈ ਜ਼ੋ ਹਮੇਸ਼ਾ ਪੰਜਾਬ, ਪੰਜਾਬੀਅਤ ਅਤੇ ਪੰਜਾਬ ਦੇ ਹਿੱਤਾਂ ਲਈ ਸੰਘਰਸ਼ਸ਼ੀਲ ਪਾਰਟੀ ਹੈ। ਉਨ੍ਹਾਂ ਕਿਹਾ ਕਿ ਜਿਸ ਨੇ ਹਮੇਸ਼ਾ ਹਰ ਵਰਗ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਖੁਸ਼ਹਾਲੀ ਦੇ ਰਾਹ ਤੇ ਤੋਰਿਆ ਹੈ ਪਰ ਸਿਆਸਤ ਦੇ ਬੇਈਮਾਨ ਲੋਕਾਂ ਨੇ ਪੰਜਾਬ ਦੀ ਜਨਤਾ ਨੂੰ ਗੁਮਰਾਹ ਕਰਕੇ ਲੁੱਟਿਆ ਅਤੇ ਕੁੱਟਿਆ ਹੈ ਉਨ੍ਹਾਂ ਦਾ ਇਸ਼ਾਰਾ ਮੁੱਖ ਵਿਰੋਧੀ ਪਾਰਟੀ ਵੱਲ ਸੀ ਕਿ ਜਿਸ ਨੇ ਝੂਠ ਅਤੇ ਲਾਰਿਆਂ ਨਾਲ ਪੰਜਾਬ ਦੀ ਸੱਤਾ ਤੇ ਕਾਬਜ ਹੋ ਕੇ ਚੋਣਾਂ ਦੌਰਾਨ ਕੀਤੇ ਵਾਅਦਿਆਂ ਤੋਂ ਮੁਕਰ ਗਏ ਹਨ। ਹੁਣ ਆਪਣੀ ਗਲਤੀ ਨੂੰ ਛੁਪਾਉਣ ਦੀ ਖਾਤਿਰ ਕਾਂਗਰਸ ਪਾਰਟੀ ਨੇ ਨਵਾਂ ਮੁੱਖ ਮੰਤਰੀ ਜ਼ੋ ਸੂਬੇ ਦਾ ਐਲਾਨ ਮੁੱਖ ਮੰਤਰੀ ਵਜੋ ਜਾਣਿਆ ਜਾਂਦਾ ਹੈ ਦੇ ਲਾਰਿਆਂ ਦੀ ਝੜੀ ਨਾਲ ਮੁੜ ਸੱਤਾ ਹਾਸਲ ਕਰਨ ਲਈ ਸੂਬੇ ਦੀ ਜਨਤਾ ਨੂੰ ਗੁਮਰਾਹ ਕਰਨ ਵਿੱਚ ਲੱਗਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਲਾਰਿਆਂ ਅਤੇ ਗਾਰੰਟੀਆਂ ਦੀ ਦੋਹਾਈ ਦੇ ਵਾਲੀ ਆਮ ਆਦਮੀ ਪਾਰਟੀ ਵੀ ਉਸੇ ਰਾਹ ਤੇ ਚੱਲਦਿਆਂ ਪੰਜਾਬ ਦੀ ਜਨਤਾ ਨੂੰ ਗੁਮਰਾਹ ਕਰ ਰਹੀ ਹੈ। ਪਰ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਚਲੀ ਲਹਿਰ ਤੋਂ ਸਪੱਸ਼ਟ ਹੋ ਚੁੱਕਾ ਹੈ ਕਿ ਸੂਬੇ ਵਿੱਚ ਲੋਕ ਹੁਣ ਅਕਾਲੀ ਬਸਪਾ ਦੀ ਸਰਕਾਰ ਲਿਆਉਣਾ ਚਾਹੁੰਦੇ ਹਨ। ਉਨ੍ਹਾਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸਿਆਸੀ ਹਿੱਤਾਂ ਦੀ ਪੂਰਤੀ ਗੁਮਰਾਹ ਕਰਨ ਵਾਲੀਆਂ ਸਿਆਸੀ ਪਾਰਟੀਆਂ ਤੋਂ ਸੁਚੇਤ ਰਹਿਣ। ਇਸ ਮੌਕੇ ਤੇ ਹਲਕਾ ਇੰਚਾਰਜ ਡਾ. ਨਿਸ਼ਾਨ ਸਿੰਘ ਨੇ ਪਾਰਟੀ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਦੇ ਹੱਕ ਵਿੱਚ ਚੱਲੀ ਲਹਿਰ ਵਿੱਚ ਆਪਣਾ ਵੱਡਮੁੱਲਾ ਸਹਿਯੋਗ ਦੇ ਕੇ ਅਕਾਲੀ ਬਸਪਾ ਗਠਜੋੜ ਨੂੰ ਮਜਬੂਤ ਕਰ ਰਹੇ ਹਨ। ਇਸ ਮੌਕੇ ਤੇ ਜਿਲ੍ਹਾ ਪ੍ਰਧਾਨ ਗੁਰਮੇਲ ਸਿੰਘ, ਪ੍ਰੇਮ ਅਰੌੜਾ, ਬੱਲਮ ਸਿੰਘ ਕਲੀਪੁਰ, ਗੁਰਪ੍ਰੀਤ ਸਿੰਘ ਟੋਢਰਪੁਰ, ਸੂਬਾ ਮੀਤ ਪ੍ਰਧਾਨ ਕਿਸਾਨ ਹਰਮੇਲ ਸਿੰਘ ਕਲੀਪੁਰ, ਬਿਕਰਮਜੀਤ ਸਿੰਘ ਦਾਤੇਵਾਸ, ਕਰਮਜੀਤ ਸਿੰਘ ਮਾਘੀ, ਦਰਸ਼ਨ ਮੰਡੇਰ, ਜ਼ੋਗਾ ਸਿੰਘ ਬੋਹਾ, ਅਮਰਜੀਤ ਸਿੰਘ ਕੁਲਾਣਾ, ਸ਼ਮਸ਼ੇਰ ਸਿੰਘ ਗੁੜ੍ਹੱਦੀ, ਬਲਵੀਰ ਕੌਰ, ਸੁਖਵਿੰਦਰ ਕੌਰ ਸੁੱਖੀ, ਮਹਿੰਦਰ ਸਿੰਘ ਸੈਦੇਵਾਲਾ, ਮੇਵਾ ਸਿੰਘ ਦੌਦੜਾ, ਰਜਿੰਦਰ ਸੈਣੀ ਝੰਡਾ, ਗੁਰਵਿੰਦਰ ਸੋਨੂੰ, ਕਾਲੂ ਮਦਾਨ, ਕੁਲਦੀਪ ਸਿੰਘ ਸਰਦੂਲਗੜ੍ਹ, ਸ਼ੇਰ ਸਿੰਘ, ਆਦਿ ਤੋਂ ਇਲਾਵਾ ਵੱਡੀ ਗਿਣਤੀ ਚ ਵਰਕਰ ਮੌਜੂਦ ਸਨ।























