ਨਰਮੇ ਦੀ ਖੇਤੀ ਸਬੰਧੀ ਲਗਾਈ ਗਈ ਇਕ ਰੋਜਾ ਸਿਖਲਾਈ ਵਰਕਸ਼ਾਪ
ਕਿਸਾਨ ਮਿੱਤਰਾਂ ਨੂੰ ਦਿੱਤੀ ਤਕਨੀਕੀ ਸਿਖਲਾਈ
ਫਾਜਿ਼ਲਕਾ, 18 ਅਪ੍ਰੈਲ(ਵਿਸ਼ਵ ਵਾਰਤਾ)-ਪੰਜਾਬ ਖੇਤੀਬਾੜੀ ਯੁਨੀਵਰਸਿਟੀ ਦੇ ਫਾਰਮਰ ਸਲਾਹਕਾਰ ਸੇਵਾ ਕੇਂਦਰ ਅਤੇ ਡਾ: ਜ਼ੇ ਸੀ ਬਖ਼ਸੀ ਖੇਤਰੀ ਖੋਜ਼ ਕੇਂਦਰ ਅਬੋਹਰ ਵੱਲੋਂ ਵਾਇਸ ਚਾਂਸਲਰ ਡਾ ਐਸ ਐਸ ਗੋਲਲ ਦੀ ਅਗਵਾਈ ਹੇਠ ਅਤੇ ਨਿਰਦੇਸ਼ਕ ਪਸਾਰ ਸਿੱਖਿਆ ਡਾ: ਜੀ ਐਸ ਬੁੱਟਰ ਦੇ ਨਿਰਦੇਸ਼ਾਂ ਤੇ ਨਰਮੇ ਦੀ ਕਾਸਤ ਨੂੰ ਪ੍ਰਫੁਲਿਤ ਕਰਨ ਲਈ ਇਕ ਰੋਜਾ ਵਰਕਸ਼ਾਪ ਫਾਰਮਰ ਸਲਾਹਕਾਰ ਸੇਵਾ ਕੇਂਦਰ ਅਬੋਹਰ ਵਿਖੇ ਆਯੋਜਿਤ ਕੀਤੀ ਗਈ। ਇਸ ਵਰਕਸ਼ਾਪ ਵਿਚ ਜਿ਼ਲ੍ਹਾ ਫਾਜਿ਼ਲਕਾ ਦੇ ਪੰਜਾਬ ਸਰਕਾਰ ਦੁਆਰਾ ਨਿਯੁਕਤ ਕੀਤੇ ਗੲ ਕਿਸਾਨ ਮਿੱਤਰਾਂ ਨੂੰ ਨਰਮੇ ਦੀ ਕਾਸਤ ਦੀ ਪ੍ਰਯੋਗਿਕ ਜਾਣਕਾਰੀ ਦਿੱਤੀ ਗਈ।
ਇਸ ਵਰਕਸ਼ਾਪ ਵਿਚ ਡਾ: ਜਗਦੀਸ਼ ਅਰੋੜਾ, ਡਾ: ਮਨਪ੍ਰੀਤ ਸਿੰਘ ਅਤੇ ਡਾ: ਪਰਸੋ਼ਤਮ ਅਰੋੜਾ ਨੇ ਮਹੱਤਵਪੂਰਨ ਜਾਣਕਾਰੀ ਦਿੱਤੀ। ਕਿਸਾਨ ਮਿੱਤਰਾਂ ਨੂੰ ਸੰਬੋਧਨ ਕਰਦਿਆਂ ਡਾ: ਜਗਦੀਸ਼ ਅਰੋੜਾ ਨੇ ਇਹ ਸਲਾਹ ਦਿੱਤੀ ਕਿ ਕਿਸਾਨ ਮਿੱਤਰ ਆਪਣੇ ਅਲਾਟ ਕੀਤੇ ਗਏ ਪਿੰਡਾਂ ਵਿਚ ਜਾ ਕੇ ਸਰਕਾਰ ਦੁਆਰਾ ਨਰਮੇ ਦੇ ਬੀਜਾਂ ਉਪਰ ਦਿੱਤੀ ਜਾਣ ਵਾਲੀ ਸਬਸਿਡੀ ਬਾਰੇ ਵੱਧ ਤੋਂ ਵੱਧ ਜਾਣੂ ਕਰਵਾਉਣ। ਇਸ ਤੋਂ ਬਾਅਦ ਡਾ: ਮਨਪ੍ਰੀਤ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਨਰਮੇ ਦੀਆਂ ਢੁਕਵੀਆਂ ਕਿਸਮਾਂ ਬਾਰੇ ਜਾਣਕਾਰੀ ਦਿੱਤੀ ਤੇ ਫਸਲ ਨੂੰ ਸ਼ੁਰੂਆਤੀ ਅਵਸਥਾ ਵਿਚ ਯੋਗ ਖਾਦ ਪ੍ਰਬੰਧਨ ਅਤੇ ਛੋਟੇ ਤੱਤਾਂ ਬਾਰੇ ਜਾਣੂ ਕਰਵਾਇਆ ਤੋ ਕਿਸਾਨ ਮਿੱਤਰ ਨਰਮੇ ਦੀ ਫਸਲ ਬਾਰੇ ਕਿਸਾਨਾਂ ਨੂੰ ਸ਼ੁਰੂਆਤੀ ਅਵਸਥਾ ਵਿਚ ਫਸਲ ਨੂੰ ਸਿਹਤਮੰਦ ਰੱਖਣ ਲਈ ਖਾਦਾਂ ਅਤੇ ਛੋਟੇ ਤੱਤਾਂ ਬਾਰੇ ਸਹੀ ਜਾਣਕਾਰੀ ਲੈ ਸਕਨ। ਇਸਤੋਂ ਬਾਅਦ ਡਾ: ਪਰਸੋਤਮ ਅਰੋੜਾ ਨੇ ਨਰਮੇ ਦੇ ਮੁੱਖ ਕੀੜੇ ਚਿੱਟੀ ਮੱਖੀ ਅਤੇ ਗੁਲਾਬੀ ਸੂੰਡੀ ਦੇ ਨਿਯੰਤਰਣ ਅਤੇ ਸਰਵੇਖਣ ਤੋਂ ਜਾਣੂ ਕਰਵਾਇਆ ਤਾਂ ਜ਼ੋ ਕਿਸਾਨ ਮਿੱਤਰ ਕਿਸਾਨਾਂ ਨੂੰ ਸਰਵੇਖਣ ਰਾਹੀਂ ਕਿਸਾਨਾਂ ਨੂੰ ਸਹੀ ਜਾਣਕਾਰੀ ਦੇ ਸਕਨ।