• Latest
  • Trending
ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਤੋਂ ‘ਆਪ’ ਉਮੀਦਵਾਰ ਗੁਰਮੀਤ ਖੁੱਡੀਆਂ ਲਈ ਕੀਤਾ ਚੋਣ ਪ੍ਰਚਾਰ, ਬੁਢਲਾਡਾ ‘ਚ ਕੀਤੀ ਜਨਸਭਾ, ਕਿਹਾ- ਇੱਥੋਂ ਮੇਰਾ ਬਹੁਤ ਪੁਰਾਣਾ ਰਿਸ਼ਤਾ ਹੈ

ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਤੋਂ ‘ਆਪ’ ਉਮੀਦਵਾਰ ਗੁਰਮੀਤ ਖੁੱਡੀਆਂ ਲਈ ਕੀਤਾ ਚੋਣ ਪ੍ਰਚਾਰ, ਬੁਢਲਾਡਾ ‘ਚ ਕੀਤੀ ਜਨਸਭਾ, ਕਿਹਾ- ਇੱਥੋਂ ਮੇਰਾ ਬਹੁਤ ਪੁਰਾਣਾ ਰਿਸ਼ਤਾ ਹੈ

2 years ago
DIG Bhullar Corruption Case ; 24 ਸਤੰਬਰ ਨੂੰ ਹੋਵੇਗੀ ਅਹਿਮ ਸੁਣਵਾਈ ; ਸ਼ਿਕਾਇਤਕਰਤਾ ਪਹਿਲੀ ਵਾਰ ਹੋਣਗੇ ਪੇਸ਼

DIG Bhullar Corruption Case ; 24 ਸਤੰਬਰ ਨੂੰ ਹੋਵੇਗੀ ਅਹਿਮ ਸੁਣਵਾਈ ; ਸ਼ਿਕਾਇਤਕਰਤਾ ਪਹਿਲੀ ਵਾਰ ਹੋਣਗੇ ਪੇਸ਼

19 minutes ago
ਰਾਈਜ਼ਾ ਵਿਲਸਨ ਦੀ ਹਾਰਰ ਸਾਇੰਸ-ਫਿਕਸ਼ਨ ਥ੍ਰਿਲਰ ਫਿਲਮ ‘Nova’ ਨੂੰ U/A ਸਰਟੀਫਿਕੇਟ ਨਾਲ ਰਿਲੀਜ਼ ਲਈ ਮਿਲੀ ਮਨਜ਼ੂਰੀ 

ਰਾਈਜ਼ਾ ਵਿਲਸਨ ਦੀ ਹਾਰਰ ਸਾਇੰਸ-ਫਿਕਸ਼ਨ ਥ੍ਰਿਲਰ ਫਿਲਮ ‘Nova’ ਨੂੰ U/A ਸਰਟੀਫਿਕੇਟ ਨਾਲ ਰਿਲੀਜ਼ ਲਈ ਮਿਲੀ ਮਨਜ਼ੂਰੀ 

42 minutes ago
ਰਸ਼ਮਿਕਾ ਮੰਦਾਨਾ ਸਟਾਰਰ ਫਿਲਮ ‘Mysaa’ ਦਾ ਟੀਜ਼ਰ ਰਿਲੀਜ਼ ; ਰਸ਼ਮਿਕਾ ਇੱਕ ਦਲੇਰ ਕਬਾਇਲੀ ਔਰਤ ਦੀ ਭੂਮਿਕਾ ਵਿੱਚ ਆਈ ਨਜ਼ਰ

ਰਸ਼ਮਿਕਾ ਮੰਦਾਨਾ ਸਟਾਰਰ ਫਿਲਮ ‘Mysaa’ ਦਾ ਟੀਜ਼ਰ ਰਿਲੀਜ਼ ; ਰਸ਼ਮਿਕਾ ਇੱਕ ਦਲੇਰ ਕਬਾਇਲੀ ਔਰਤ ਦੀ ਭੂਮਿਕਾ ਵਿੱਚ ਆਈ ਨਜ਼ਰ

49 minutes ago
ਭਾਰਤ ਅਤੇ ਮਿਸਰ ਨੇ ਸੰਚਾਰ ਅਤੇ ਸੂਚਨਾ ਤਕਨਾਲੋਜੀ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਬਾਰੇ ਕੀਤੀ ਚਰਚਾ

ਭਾਰਤ ਅਤੇ ਮਿਸਰ ਨੇ ਸੰਚਾਰ ਅਤੇ ਸੂਚਨਾ ਤਕਨਾਲੋਜੀ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਬਾਰੇ ਕੀਤੀ ਚਰਚਾ

57 minutes ago
ਅਸਾਮ ਦੇ ਮੁੱਖ ਮੰਤਰੀ ਨੇ ਚੰਦਰਪੁਰ ਵਿਖੇ ISRO ਦੇ ‘ਐਡਵਾਂਸਡ ਰਡਾਰ ਸੈਂਟਰ’ ਦਾ ਰੱਖਿਆ ਨੀਂਹ ਪੱਥਰ

ਅਸਾਮ ਦੇ ਮੁੱਖ ਮੰਤਰੀ ਨੇ ਚੰਦਰਪੁਰ ਵਿਖੇ ISRO ਦੇ ‘ਐਡਵਾਂਸਡ ਰਡਾਰ ਸੈਂਟਰ’ ਦਾ ਰੱਖਿਆ ਨੀਂਹ ਪੱਥਰ

1 hour ago
ਬੰਗਲਾਦੇਸ਼ ਵਿੱਚ ਸਤੰਬਰ ਦੌਰਾਨ ਡੇਂਗੂ ਨਾਲ 87 ਮੌਤਾਂ ਦਰਜ

ਬੰਗਲਾਦੇਸ਼ ਵਿੱਚ ਸਤੰਬਰ ਦੌਰਾਨ ਡੇਂਗੂ ਨਾਲ 87 ਮੌਤਾਂ ਦਰਜ

1 hour ago
ਯਮਨ ਵਿੱਚ ਟੈਲੀਕਾਮ ਟਾਵਰਾਂ ‘ਤੇ ਹਵਾਈ ਹਮਲੇ, ਚਾਰ ਲੋਕਾਂ ਦੀ ਮੌਤ

ਯਮਨ ਵਿੱਚ ਟੈਲੀਕਾਮ ਟਾਵਰਾਂ ‘ਤੇ ਹਵਾਈ ਹਮਲੇ, ਚਾਰ ਲੋਕਾਂ ਦੀ ਮੌਤ

1 hour ago
Afghanistan : ਨਸ਼ਾ ਤਸਕਰੀ ਦਾ ਮਾਮਲਾ ; ਸ਼ੱਕੀ 60 ਵਿਅਕਤੀ ਗ੍ਰਿਫ਼ਤਾਰ, 29 ਕਿਲੋ ਨਸ਼ੀਲੇ ਪਦਾਰਥ ਜ਼ਬਤ

Afghanistan : ਨਸ਼ਾ ਤਸਕਰੀ ਦਾ ਮਾਮਲਾ ; ਸ਼ੱਕੀ 60 ਵਿਅਕਤੀ ਗ੍ਰਿਫ਼ਤਾਰ, 29 ਕਿਲੋ ਨਸ਼ੀਲੇ ਪਦਾਰਥ ਜ਼ਬਤ

1 hour ago
ਜੋਧਪੁਰ ਵਿੱਚ AGTF ਦੀ ਵੱਡੀ ਕਾਰਵਾਈ : ਲਾਰੈਂਸ ਗੈਂਗ ਦੇ 2 ਸ਼ੂਟਰ ਗ੍ਰਿਫ਼ਤਾਰ

ਜੋਧਪੁਰ ਵਿੱਚ AGTF ਦੀ ਵੱਡੀ ਕਾਰਵਾਈ : ਲਾਰੈਂਸ ਗੈਂਗ ਦੇ 2 ਸ਼ੂਟਰ ਗ੍ਰਿਫ਼ਤਾਰ

1 hour ago
ਜਾਅਲੀ ਕਰੰਸੀ ਦੇ ਮਾਮਲੇ ਵਿੱਚ NIA ਨੇ 2 ਹੋਰ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਜਾਅਲੀ ਕਰੰਸੀ ਦੇ ਮਾਮਲੇ ਵਿੱਚ NIA ਨੇ 2 ਹੋਰ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

1 hour ago
Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

2 hours ago
Punjab: ਨੌਜਵਾਨ ਦਾ ਕੁੱਟ-ਕੁੱਟ ਕੇ ਕਤਲ, ਪ੍ਰੇਮ ਸਬੰਧਾਂ ‘ਚ ਵਿਚੋਲਗੀ ਦਾ ਸੀ ਸ਼ੱਕ !

Punjab: ਨੌਜਵਾਨ ਦਾ ਕੁੱਟ-ਕੁੱਟ ਕੇ ਕਤਲ, ਪ੍ਰੇਮ ਸਬੰਧਾਂ ‘ਚ ਵਿਚੋਲਗੀ ਦਾ ਸੀ ਸ਼ੱਕ !

2 hours ago
Hindi News
English News
Monday, September 21, 2026
No Result
View All Result
33 °c
Chandigarh
29 ° Tue
29 ° Wed
29 ° Thu
28 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਤੋਂ ‘ਆਪ’ ਉਮੀਦਵਾਰ ਗੁਰਮੀਤ ਖੁੱਡੀਆਂ ਲਈ ਕੀਤਾ ਚੋਣ ਪ੍ਰਚਾਰ, ਬੁਢਲਾਡਾ ‘ਚ ਕੀਤੀ ਜਨਸਭਾ, ਕਿਹਾ- ਇੱਥੋਂ ਮੇਰਾ ਬਹੁਤ ਪੁਰਾਣਾ ਰਿਸ਼ਤਾ ਹੈ

May 22, 2024
in ਪੰਜਾਬ

ਭਗਵੰਤ ਮਾਨ ਨੇ ਕਿਹਾ- ਮੈਂ ਖ਼ੁਦ ਸਰਕਾਰੀ ਮੁਲਾਜ਼ਮ ਦਾ ਪੁੱਤ ਹਾਂ, ਮੁਲਾਜ਼ਮਾਂ ਦੇ ਸਾਰੇ ਮਸਲੇ ਹੱਲ ਕਰਾਂਗਾ

ਓ.ਪੀ.ਐਸ ਨੂੰ ਲੈ ਕੇ ਘੇਰੀ ਕੇਂਦਰ ਸਰਕਾਰ, ਕਿਹਾ- ਕੇਂਦਰ ਸਰਕਾਰ ਨੇ ਓ.ਪੀ.ਐਸ ਦੇ 20 ਹਜ਼ਾਰ ਕਰੋੜ ਰੁਪਏ ਰੋਕੇ ਹੋਏ ਹਨ, 4 ਜੂਨ ਨੂੰ ਇੰਡੀਆ ਗੱਠਜੋੜ ਦੀ ਸਰਕਾਰ ਬਣੇਗੀ, ਫਿਰ ਉਸ ਪੈਸੇ ਨੂੰ ਵਾਪਸ ਲਿਆ ਕੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇਗੀ।

ਅਸੀਂ ਬਿਨਾਂ ਕਿਸੇ ਭੇਦਭਾਵ ਅਤੇ ਰਿਸ਼ਵਤ ਦੇ 43 ਹਜ਼ਾਰ ਸਰਕਾਰੀ ਨੌਕਰੀਆਂ ਦਿੱਤੀਆਂ, ਇੱਕ ਪਿੰਡ ਵਿੱਚ 40 ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ, ਹੁਣ ਪਿੰਡਾਂ ਦਾ ਆਪਸ ਵਿਚ ਮੁਕਾਬਲਾ ਹੈ ਕਿ ਕਿਹੜੇ ਪਿੰਡ ਵਿਚ ਜ਼ਿਆਦਾ ਸਰਕਾਰੀ ਨੌਕਰੀ ਮਿਲੀ

ਐਕਸ ਸਰਵਿਸ ਮੈਨ ਜਥੇਬੰਦੀ ਦੇ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੀਤਾ ਸਨਮਾਨ

ਬਾਦਲ ਪਰਿਵਾਰ ਨੇ ਕਦੇ ਵੀ ਪੰਜਾਬ ਦੇ ਲੋਕਾਂ ਦੀ ਚਿੰਤਾ ਨਹੀਂ ਕੀਤੀ ਅਤੇ ਨਾ ਹੀ ਕੇਂਦਰ ਕੋਲ ਪੰਜਾਬ ਦਾ ਕੋਈ ਮੁੱਦਾ ਉਠਾਇਆ, ਸਿਰਫ਼ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਹੀ ਵਿਧਾਇਕ, ਸੰਸਦ ਮੈਂਬਰ ਅਤੇ ਮੰਤਰੀ ਬਣਾਇਆ – ਗੁਰਮੀਤ ਖੁੱਡੀਆਂ

ਬਠਿੰਡਾ/ਚੰਡੀਗੜ੍ਹ, 22 ਮਈ (ਵਿਸ਼ਵ ਵਾਰਤਾ):- ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਬਠਿੰਡਾ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਲਈ ਚੋਣ ਪ੍ਰਚਾਰ ਕੀਤਾ। ਉਨ੍ਹਾਂ ਬੁਢਲਾਡਾ ਵਿੱਚ ਇੱਕ ਵਿਸ਼ਾਲ ਜਨਸਭਾ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਭਾਰੀ ਵੋਟਾਂ ਨਾਲ ਆਮ ਆਦਮੀ ਪਾਰਟੀ ਨੂੰ ਜਿਤਾਉਣ ਦੀ ਅਪੀਲ ਕੀਤੀ।

ਜਨਸਭਾ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਬੁਢਲਾਡਾ ਨਾਲ ਮੇਰਾ ਬਹੁਤ ਪੁਰਾਣਾ ਰਿਸ਼ਤਾ ਹੈ। ਮੈਂ ਇੱਥੇ ਦੀ ਮੰਡੀ ਵਿਚ ਨਰਮੇ ਦੀ ਟਰਾਲੀ ਲੈ ਕੇ ਆਉਂਦਾ ਸੀ। ਹੁਣ ਵੀ ਮੈਂ ਬਹੁਤ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਨਾਮ ਤੋਂ ਜਾਣਦਾ ਹਾਂ ਜਿਨ੍ਹਾਂ ਨੂੰ ਮੈਂ ਇੱਥੇ ਮਿਲਦਾ ਸੀ।

ਜਨਸਭਾ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਸਾਬਕਾ ਸੈਨਿਕ (ਐਕਸ ਸਰਵਿਸ ਮੈਨ) ਜਥੇਬੰਦੀ ਦੇ ਆਗੂਆਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਨਾਲ ਆਪਣੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ। ਮਾਨ ਨੇ ਭਰੋਸਾ ਦਿਵਾਉਂਦਿਆਂ ਕਿਹਾ ਕਿ ਮੈਂ ਖ਼ੁਦ ਸਰਕਾਰੀ ਮੁਲਾਜ਼ਮ ਦਾ ਪੁੱਤ ਹਾਂ। ਇਸ ਲਈ ਮੈਂ ਤੁਹਾਡੀਆਂ ਸਮੱਸਿਆਵਾਂ ਨੂੰ ਸਮਝ ਸਕਦਾ ਹਾਂ। ਮੈਂ ਤੁਹਾਡੇ ਸਾਰੇ ਮੁੱਦਿਆਂ ਨੂੰ ਜਲਦੀ ਹੱਲ ਕਰਾਂਗਾ।

ਪੁਰਾਣੀ ਪੈਨਸ਼ਨ ਸਕੀਮ (ਓਪੀਐਸ) ਦੇ ਮੁੱਦੇ ’ਤੇ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਘੇਰਦਿਆਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਓਪੀਐਸ ਫ਼ੰਡ ਵਿੱਚੋਂ 20,000 ਕਰੋੜ ਰੁਪਏ ਰੋਕ ਲਏ ਹਨ। ਵਿਜੇ ਮਾਲਿਆ ਉਸ ਬੈਂਕ ਤੋਂ ਕਰਜ਼ਾ ਲੈ ਕੇ ਵਿਦੇਸ਼ ਭੱਜ ਗਿਆ ਸੀ, ਜਿਸ ‘ਚ ਪੈਸੇ ਰੱਖੇ ਹੋਏ ਸਨ। ਉਨ੍ਹਾਂ ਕਿਹਾ ਕਿ 4 ਜੂਨ ਨੂੰ ਕੇਂਦਰ ਵਿੱਚ ਇੰਡੀਆ ਗੱਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ, ਫਿਰ ਅਸੀਂ ਉਹ ਪੈਸਾ ਵਾਪਸ ਲਿਆਵਾਂਗੇ ਅਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਾਂਗੇ।

ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ 43 ਹਜ਼ਾਰ ਨੌਜਵਾਨਾਂ ਨੂੰ ਬਿਨਾਂ ਕਿਸੇ ਭੇਦਭਾਵ ਅਤੇ ਰਿਸ਼ਵਤ ਦੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਸਰਦੂਲਗੜ੍ਹ ਦੇ ਪਿੰਡ ਕਰੰਡੀ ਵਿੱਚ 40 ਨੌਜਵਾਨਾਂ ਨੂੰ ਨੌਕਰੀ ਮਿਲੀ ਹੈ। ਹੁਣ ਪਿੰਡਾਂ ਦੇ ਲੋਕ ਇੱਕ ਦੂਜੇ ਦੇ ਪਿੰਡਾਂ ਵਿੱਚ ਨੌਕਰੀਆਂ ਦੀ ਗਿਣਤੀ ਦੀ ਤੁਲਨਾ ਕਰਨ ਲੱਗ ਪਏ ਹਨ ਅਤੇ ਕਹਿੰਦੇ ਹਨ ਕਿ ਅਸੀਂ ਦੋ ਸਾਲਾਂ ਵਿੱਚ ਉਹ ਕਰ ਦਿੱਤਾ ਹੈ ਜੋ 70 ਸਾਲਾਂ ਵਿੱਚ ਨਹੀਂ ਹੋਇਆ।

ਉਨ੍ਹਾਂ ਕਿਹਾ ਕਿ ਸਰਕਾਰੀ ਨੌਕਰੀਆਂ ਮਿਲਣ ਤੋਂ ਬਾਅਦ ਪੰਜਾਬ ਦੇ ਕਈ ਨੌਜਵਾਨਾਂ ਨੇ ਵਿਦੇਸ਼ ਜਾਣ ਦਾ ਫ਼ੈਸਲਾ ਰੱਦ ਕਰ ਦਿੱਤਾ ਅਤੇ ਕਈ ਵਾਪਸ ਆ ਗਏ। ਉਨ੍ਹਾਂ ਬਿਜਲੀ ਵਿਭਾਗ ਵਿੱਚ ਐਸ.ਡੀ.ਓ ਬਣੀ ਇੱਕ ਲੜਕੀ ਦੀ ਕਹਾਣੀ ਸੁਣਾਉਂਦੇ ਹੋਏ ਕਿਹਾ ਕਿ ਲੜਕੀ ਕੈਨੇਡਾ ਜਾਣ ਵਾਲੀ ਸੀ, ਇਸ ਲਈ ਉਸਦੇ ਪਰਿਵਾਰ ਵਾਲਿਆਂ ਨੇ ਪੈਸਿਆਂ ਦਾ ਬੜੀ ਮੁਸ਼ਕਲ ਨਾਲ ਇੰਤਜ਼ਾਮ ਕੀਤਾ ਸੀ, ਪਰ ਜਾਣ ਤੋਂ ਕੁਝ ਦਿਨ ਪਹਿਲਾਂ ਉਸਨੂੰ ਸਰਕਾਰੀ ਨੌਕਰੀ ਦਾ ਜੁਆਇਨਿੰਗ ਲੈਟਰ ਮਿਲ ਗਿਆ ਅਤੇ ਫਿਰ ਉਸ ਨੇ ਬਾਹਰ ਜਾਣ ਦਾ ਫ਼ੈਸਲਾ ਬਦਲ ਦਿੱਤਾ।

ਉਨ੍ਹਾਂ ਕਿਹਾ ਕਿ ਨੌਕਰੀਆਂ ਦੇ ਮਾਮਲੇ ਵਿੱਚ ਮੈਂ ਆਪਣੇ ਵਿਧਾਇਕਾਂ ਅਤੇ ਮੰਤਰੀਆਂ ਦੀਆਂ ਸਿਫ਼ਾਰਸ਼ਾਂ ਵੀ ਨਹੀਂ ਸੁਣਦਾ। ਇੱਕ ਵਾਰ ਮੇਰੇ ਇੱਕ ਵਿਧਾਇਕ ਨੇ ਮੈਨੂੰ ਆਪਣੇ ਨਜ਼ਦੀਕੀ ਰਿਸ਼ਤੇਦਾਰ ਨੂੰ ਨੌਕਰੀ ਦੇਣ ਦੀ ਸਿਫ਼ਾਰਸ਼ ਕੀਤੀ ਤਾਂ ਮੈਂ ਉਸ ਨੂੰ ਤੁਰੰਤ ਮਨਾ ਕਰ ਦਿੱਤਾ ਅਤੇ ਭਵਿੱਖ ਵਿੱਚ ਅਜਿਹੀਆਂ ਸਿਫ਼ਾਰਸ਼ਾਂ ਨਾ ਕਰਨ ਦੀ ਚੇਤਾਵਨੀ ਦਿੱਤੀ।

ਭਗਵੰਤ ਮਾਨ ਨੇ ਕਿਹਾ ਕਿ ਮੈਂ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰਦਾ। ਸਰਕਾਰ ਬਣਨ ਤੋਂ ਬਾਅਦ ਅਸੀਂ ਲੋਕਾਂ ਨੂੰ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਸ਼ਿਕਾਇਤ ਕਰਨ ਲਈ ਇੱਕ ਨੰਬਰ ਜਾਰੀ ਕੀਤਾ। ਉਸ ਨੰਬਰ ‘ਤੇ ਆਈਆਂ ਸ਼ਿਕਾਇਤਾਂ ਦੇ ਆਧਾਰ ‘ਤੇ ਅਸੀਂ 850 ਤੋਂ ਵੱਧ ਭ੍ਰਿਸ਼ਟ ਮੁਲਾਜ਼ਮਾਂ ਵਿਰੁੱਧ ਕਾਰਵਾਈ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਹੈ। ਇੱਕ ਵਾਰ ਜਦੋਂ ਅਸੀਂ ਰਜਿਸਟਰੀ ਦਫ਼ਤਰ ਦੇ ਤਿੰਨ ਮੁਲਾਜ਼ਮਾਂ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ ਤਾਂ ਅਸੀਂ ਮਾਮਲੇ ਦੀ ਜਾਂਚ ਕਰਕੇ ਹੁਕਮ ਜਾਰੀ ਕੀਤਾ ਕਿ ਰਜਿਸਟਰੀ ਦੇ ਕਾਗ਼ਜ਼ ‘ਤੇ ਲਿਖੇ ਸ਼ਬਦ ਸਰਲ ਪੰਜਾਬੀ ਭਾਸ਼ਾ ਵਿੱਚ ਲਿਖੇ ਜਾਣ ਤਾਂ ਜੋ ਕੋਈ ਵੀ ਆਮ ਆਦਮੀ ਅਤੇ ਕਿਸਾਨ ਇਸ ਨੂੰ ਪੜ੍ਹ ਸਕੇ।

ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਸਹੂਲਤ ਲਈ ਮੈਂ ਬਿਨਾਂ ਕਿਸੇ ਕੱਟ ਦੇ ਕਿਸਾਨਾਂ ਨੂੰ ਦਿਨ ਦੇ ਸਮੇਂ ਮੁਫ਼ਤ ਬਿਜਲੀ ਦਿੱਤੀ ਅਤੇ ਕਿਸਾਨਾਂ ਲਈ ਲੋੜੀਂਦੀ ਬਿਜਲੀ ਦਾ ਪ੍ਰਬੰਧ ਕੀਤਾ ਤਾਂ ਜੋ ਉਨ੍ਹਾਂ ਦਾ ਸਮਾਂ ਅਤੇ ਊਰਜਾ ਦੀ ਬਰਬਾਦੀ ਨਾ ਹੋਵੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਾਡੀ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟ ਖ਼ਰੀਦਿਆ ਹੈ। ਇਸ ਨਾਲ ਬਿਜਲੀ ਉਤਪਾਦਨ ਵਿੱਚ ਕਾਫ਼ੀ ਵਾਧਾ ਹੋ ਹੋਵੇਗਾ ਅਤੇ ਬਿਜਲੀ ਵੀ ਹੋਰ ਸਸਤੀ ਹੋ ਜਾਵੇਗੀ।

ਭਾਸ਼ਣ ਦੌਰਾਨ ਭਗਵੰਤ ਮਾਨ ਨੇ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਅਤੇ ਬਾਦਲ ਪਰਿਵਾਰ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਦੱਸਿਆ ਕਿ ਉਹ ਔਰਤਾਂ ਦੀਆਂ ਚੁੰਨ੍ਹਿਆਂ ਦੇ ਪੈਸੇ ਵੀ ਖਾ ਗਈ। ਉਨ੍ਹਾਂ (ਹਰਸਿਮਰਤ ਬਾਦਲ) ਨੇ 200 ਰੁਪਏ ਦੀ ਚੁੰਨੀ ਖ਼ੁਦ ਲੈ ਲਈ ਅਤੇ 50 ਰੁਪਏ ਦੀ ਚੁੰਨੀ ਔਰਤਾਂ ਨੂੰ ਦੇ ਦਿੱਤੀ। ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੂੰ ਤਾਂ ਪੰਜਾਬੀ ਵੀ ਚੰਗੀ ਤਰ੍ਹਾਂ ਬੋਲਣੀ ਨਹੀਂ ਆਉਂਦੀ।

ਸੁਖਬੀਰ ਬਾਦਲ ‘ਤੇ ਹਮਲਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਸੁਖ-ਵਿਲਾਸ ਹੋਟਲ ਪੰਜਾਬ ਦੇ ਲੋਕਾਂ ਦੇ ਖ਼ੂਨ-ਪਸੀਨੇ ਨਾਲ ਬਣਿਆ ਹੈ। ਉਸ ਹੋਟਲ ਵਿੱਚ ਹਰ ਕਮਰੇ ਦੇ ਨਾਲ ਇੱਕ ਪੂਲ ਹੈ। ਉਨ੍ਹਾਂ ਕਿਹਾ ਕਿ ਉਹ ਸੁਖ-ਵਿਲਾਸ ਨੂੰ ਪੰਜਾਬ ਸਰਕਾਰ ਦੇ ਕਬਜ਼ੇ ਵਿਚ ਲੈ ਕੇ ਇਸ ਨੂੰ ਸਕੂਲ ਵਿਚ ਬਦਲ ਦੇਣਗੇ । ਇਹ ਪਹਿਲਾ ਸਕੂਲ ਹੋਵੇਗਾ ਜਿਸ ਦੇ ਹਰ ਕਮਰੇ ਨਾਲ ਇਕ ਪੂਲ ਹੋਵੇਗਾ। ਇਸਦੇ ਲਈ ਅਸੀਂ ਇੱਕ ਸਲੋਗਨ ਵੀ ਤਿਆਰ ਕੀਤਾ ਹੈ, ‘ਦੁਨੀਆ ਦਾ ਪਹਿਲਾ ਸਕੂਲ, ਜਿਸ ਦੇ ਹਰ ਕਮਰੇ ਦੇ ਪਿੱਛੇ ਇੱਕ ਪੂਲ ਹੈ।’

ਬਾਦਲ ਪਰਿਵਾਰ ਨੇ ਕਦੇ ਵੀ ਪੰਜਾਬ ਦੇ ਲੋਕਾਂ ਦੀ ਚਿੰਤਾ ਨਹੀਂ ਕੀਤੀ ਅਤੇ ਨਾ ਹੀ ਕੇਂਦਰ ਕੋਲ ਪੰਜਾਬ ਦਾ ਕੋਈ ਮੁੱਦਾ ਉਠਾਇਆ, ਸਿਰਫ਼ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਹੀ ਵਿਧਾਇਕ, ਸੰਸਦ ਮੈਂਬਰ ਅਤੇ ਮੰਤਰੀ ਬਣਾਇਆ – ਗੁਰਮੀਤ ਖੁੱਡੀਆਂ

ਲੋਕਾਂ ਨੂੰ ਸੰਬੋਧਨ ਕਰਦਿਆਂ ‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਬਾਦਲ ਪਰਿਵਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਪੰਜਾਬ ਦੇ ਲੋਕਾਂ ਦੀ ਚਿੰਤਾ ਨਹੀਂ ਕੀਤੀ। ਉਨ੍ਹਾਂ ਨੇ ਸਿਰਫ਼ ਆਪਣੇ ਪਰਿਵਾਰਕ ਮੈਂਬਰਾਂ ਨੂੰ ਹੀ ਵਿਧਾਇਕ, ਸੰਸਦ ਮੈਂਬਰ ਅਤੇ ਮੰਤਰੀ ਬਣਾਇਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਿੱਚ ਮੰਤਰੀ ਹੁੰਦਿਆਂ ਹੋਏ ਵੀ ਹਰਸਿਮਰਤ ਕੌਰ ਬਾਦਲ ਨੇ ਕਦੇ ਵੀ ਪੰਜਾਬ ਦੀ ਕਿਸਾਨੀ ਅਤੇ ਪਾਣੀਆਂ ਦਾ ਮੁੱਦਾ ਨਹੀਂ ਉਠਾਇਆ, ਉਲਟਾ ਉਨ੍ਹਾਂ ਨੇ ਆਪਣੀ ਸਹਿਮਤੀ ਦੇ ਕੇ ਮੋਦੀ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ’ਤੇ ਦਸਤਖ਼ਤ ਕਰਕੇ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ।

Tags: BREAKING NEWSpunjab newsWEB PORTALWISHAVWARTA.INਆਪਚੰਡੀਗੜ੍ਹਮੁੱਖ ਮੰਤਰੀ ਭਗਵੰਤ ਮਾਨ
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

DIG Bhullar Corruption Case ; 24 ਸਤੰਬਰ ਨੂੰ ਹੋਵੇਗੀ ਅਹਿਮ ਸੁਣਵਾਈ ; ਸ਼ਿਕਾਇਤਕਰਤਾ ਪਹਿਲੀ ਵਾਰ ਹੋਣਗੇ ਪੇਸ਼

DIG Bhullar Corruption Case ; 24 ਸਤੰਬਰ ਨੂੰ ਹੋਵੇਗੀ ਅਹਿਮ ਸੁਣਵਾਈ ; ਸ਼ਿਕਾਇਤਕਰਤਾ ਪਹਿਲੀ ਵਾਰ ਹੋਣਗੇ ਪੇਸ਼

by Navjot
September 21, 2026
0

DIG Bhullar Corruption Case ; 24 ਸਤੰਬਰ ਨੂੰ ਹੋਵੇਗੀ ਅਹਿਮ ਸੁਣਵਾਈ ; ਸ਼ਿਕਾਇਤਕਰਤਾ ਪਹਿਲੀ ਵਾਰ ਹੋਣਗੇ ਪੇਸ਼ ਚੰਡੀਗੜ੍ਹ, 21 ਸਤੰਬਰ...

ਅਸਾਮ ਦੇ ਮੁੱਖ ਮੰਤਰੀ ਨੇ ਚੰਦਰਪੁਰ ਵਿਖੇ ISRO ਦੇ ‘ਐਡਵਾਂਸਡ ਰਡਾਰ ਸੈਂਟਰ’ ਦਾ ਰੱਖਿਆ ਨੀਂਹ ਪੱਥਰ

ਅਸਾਮ ਦੇ ਮੁੱਖ ਮੰਤਰੀ ਨੇ ਚੰਦਰਪੁਰ ਵਿਖੇ ISRO ਦੇ ‘ਐਡਵਾਂਸਡ ਰਡਾਰ ਸੈਂਟਰ’ ਦਾ ਰੱਖਿਆ ਨੀਂਹ ਪੱਥਰ

by Navjot
September 21, 2026
0

ਅਸਾਮ ਦੇ ਮੁੱਖ ਮੰਤਰੀ ਨੇ ਚੰਦਰਪੁਰ ਵਿਖੇ ISRO ਦੇ 'ਐਡਵਾਂਸਡ ਰਡਾਰ ਸੈਂਟਰ' ਦਾ ਰੱਖਿਆ ਨੀਂਹ ਪੱਥਰ ਗੁਹਾਟੀ, 21 ਸਤੰਬਰ (ਵਿਸ਼ਵ...

ਜੋਧਪੁਰ ਵਿੱਚ AGTF ਦੀ ਵੱਡੀ ਕਾਰਵਾਈ : ਲਾਰੈਂਸ ਗੈਂਗ ਦੇ 2 ਸ਼ੂਟਰ ਗ੍ਰਿਫ਼ਤਾਰ

ਜੋਧਪੁਰ ਵਿੱਚ AGTF ਦੀ ਵੱਡੀ ਕਾਰਵਾਈ : ਲਾਰੈਂਸ ਗੈਂਗ ਦੇ 2 ਸ਼ੂਟਰ ਗ੍ਰਿਫ਼ਤਾਰ

by Navjot
September 21, 2026
0

ਜੋਧਪੁਰ ਵਿੱਚ AGTF ਦੀ ਵੱਡੀ ਕਾਰਵਾਈ : ਲਾਰੈਂਸ ਗੈਂਗ ਦੇ 2 ਸ਼ੂਟਰ ਗ੍ਰਿਫ਼ਤਾਰ ਜੈਪੁਰ, 21 ਸਤੰਬਰ (ਵਿਸ਼ਵ ਵਾਰਤਾ): ਪੁਲਿਸ ਨੇ...

ਜਾਅਲੀ ਕਰੰਸੀ ਦੇ ਮਾਮਲੇ ਵਿੱਚ NIA ਨੇ 2 ਹੋਰ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਜਾਅਲੀ ਕਰੰਸੀ ਦੇ ਮਾਮਲੇ ਵਿੱਚ NIA ਨੇ 2 ਹੋਰ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

by Navjot
September 21, 2026
0

ਜਾਅਲੀ ਕਰੰਸੀ ਦੇ ਮਾਮਲੇ ਵਿੱਚ NIA ਨੇ 2 ਹੋਰ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ   ਨਵੀਂ ਦਿੱਲੀ, 21 ਸਤੰਬਰ (ਵਿਸ਼ਵ ਵਾਰਤਾ):...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

DIG Bhullar Corruption Case ; 24 ਸਤੰਬਰ ਨੂੰ ਹੋਵੇਗੀ ਅਹਿਮ ਸੁਣਵਾਈ ; ਸ਼ਿਕਾਇਤਕਰਤਾ ਪਹਿਲੀ ਵਾਰ ਹੋਣਗੇ ਪੇਸ਼

DIG Bhullar Corruption Case ; 24 ਸਤੰਬਰ ਨੂੰ ਹੋਵੇਗੀ ਅਹਿਮ ਸੁਣਵਾਈ ; ਸ਼ਿਕਾਇਤਕਰਤਾ ਪਹਿਲੀ ਵਾਰ ਹੋਣਗੇ ਪੇਸ਼

by Navjot
September 21, 2026
0

DIG Bhullar Corruption Case ; 24 ਸਤੰਬਰ ਨੂੰ ਹੋਵੇਗੀ ਅਹਿਮ ਸੁਣਵਾਈ ; ਸ਼ਿਕਾਇਤਕਰਤਾ ਪਹਿਲੀ ਵਾਰ ਹੋਣਗੇ ਪੇਸ਼ ਚੰਡੀਗੜ੍ਹ, 21 ਸਤੰਬਰ...

Most Popular

ਫਿਲੌਰ ‘ਚ ਦਰਦਨਾਕ ਹਾਦਸਾ: ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਪਰਤ ਰਹੇ ਪਤੀ-ਪਤਨੀ ਤੇ ਧੀ ਦੀ ਮੌਤ

ਫਿਲੌਰ ‘ਚ ਦਰਦਨਾਕ ਹਾਦਸਾ: ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਪਰਤ ਰਹੇ ਪਤੀ-ਪਤਨੀ ਤੇ ਧੀ ਦੀ ਮੌਤ

by Jaspreet Kaur
1 month ago
0

ਫਿਲੌਰ 'ਚ ਦਰਦਨਾਕ ਹਾਦਸਾ: ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਪਰਤ ਰਹੇ ਪਤੀ-ਪਤਨੀ ਤੇ ਧੀ ਦੀ ਮੌਤ ਜਲੰਧਰ, 21 ਅਗਸਤ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 