ਸੁਲਤਾਨਪੁਰ ਲੋਧੀ, 4 ਨਵੰਬਰ (ਵਿਸਵ ਵਾਰਤਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੪੮ਵੇਂ ਪ੍ਰਕਾਸ਼ ਪੁਰਬ ਮੌਕੇ ਨਿਰਮਲ ਕੁਟੀਆ ਤੋਂ ਅਯੋਜਿਤ ਕੀਤੇ ਗਏ ਨਗਰ ਕੀਰਤਨ ਵਿੱਚ ਸ਼ਾਮਿਲ ਸੰਗਤਾਂ ਨੂੰ ਮੁਖਾਤਿਬ ਹੁੰਦਿਆ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਪਾਕਿਸਤਾਨ ਵਿੱਚ ਰਹਿ ਗਏ ਅਸਥਾਨਾਂ ਦਾ ਮੇਲ ਕਰਵਾਉਣ ਲਈ ਹੱਦਾਂ-ਸਰਹੱਦਾਂ ਖੋਹਲੀਆਂ ਜਾਣ।ਉਨ੍ਹਾਂ ਪ੍ਰਕਾਸ਼ ਪੁਰਬ ਦੀਆਂ ਸੰਗਤਾਂ ਨੂੰ ਵਧਾਈਆਂ ਦਿੰਦਿਆ ਕਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੨੦੧੯ ਵਿੱਚ ਆ ਰਹੇ ੫੫੦ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਆਉਣਗੀਆਂ। ਨਨਕਾਣਾ ਸਾਹਿਬ ਤੇ ਸੁਲਤਾਨਪੁਰ ਦਾ ਮੇਲ ਕਰਵਾਉਣ ਲਈ ਦੇਸ਼ ਦੀਆਂ ਹੱਦਾਂ ਸਰਹੱਦਾਂ ਖੋਹਲੀਆਂ ਜਾਣ। ਯੂਰਪ ਦੇ ਦੇਸ਼ਾਂ ਨੇ ਤੱਰਕੀ ਕਰਨ ਲਈ ਸਾਰੀਆਂ ਹੱਦਾਂ ਸਰਹੱਦਾਂ ਖਤਮ ਕਰ ਦਿੱਤੀਆਂ ਹਨ।ਭਾਰਤ ਤੇ ਪਾਕਿਸਤਾਨ ਤਾਂ ਪਹਿਲਾ ਹੀ ਇੱਕ ਮੁਲਕ ਸਨ ਤੇ ਇੰਨ੍ਹਾਂ ਦੀਆਂ ਸਰਹੱਦਾਂ ਖੋਹਲਣ ਨਾਲ ਜਿੱਥੇ ਲੋਕਾਂ ਦਾ ਆਪਸੀ ਪਿਆਰ ਵੱਧੇਗਾ ਉਥੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਦੀਦਾਰੇ ਕਰਨੇ ਵੀ ਸੋਖਾਲ੍ਹੇ ਹੋ ਜਾਣਗੇ।ਸੰਤ ਸੀਚੇਵਾਲ ਜੀ ਨੇ ਕਿਹਾ ਕਿ ੨੦੧੯ ਵਿੱਚ ਗੁਰੂ ਨਾਨਕ ਦੇਵ ਜੀ ਦੇ ਆ ਰਹੇ ੫੫੦ਵੇਂ ਪ੍ਰਕਾਸ਼ ਪੁਰਬ ਦੇ ਸਮਾਗਮ ਹੁਣ ਤੋਂ ਆਰੰਭ ਹੋ ਚੁੱਕੇ ਹਨ।
ਸੁੰਦਰ ਪਾਲਕੀ ਵਿੱਚ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ ਤੇ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ। ਪਵਿੱਤਰ ਵੇਈਂ ਦੇ ਕੰਢੇ-ਕੰਢੇ ਤੋਂ ਹੁੰਦਾ ਹੋਇਆ ਨਗਰ ਕੀਰਤਨ ਗੁਰਦੁਆਰਾ ਸ੍ਰੀ ਬੇਰ ਸਾਹਿਬ, ਗੁਰਦੁਆਰਾ ਸ੍ਰੀ ਹੱਟ ਸਾਹਿਬ, ਗੁਰਦੁਆਰਾ ਬੇਬੇ ਨਾਨਕੀ ਦਾ ਘਰ, ਮਹੁੱਲਾ ਸਿੱਖਾਂ, ਚੌਂਕ ਚੇਲਿਆ, ਗੁਰਦੁਆਰਾ ਸ੍ਰੀ ਗੁਰੂ ਕਾ ਬਾਗ, ਸ਼ਹੀਦ ਉਧਮ ਸਿੰਘ ਚੌਂਕ, ਤੇ ਗੁਰਦੁਆਰਾ ਸੰਤਘਾਟ ਤੋਂ ਹੁੰਦਾ ਹੋਇਆ ਨਿਰਮਲ ਕੁਟੀਆ ਵਿਖੇ ਆ ਕੇ ਸੰਪਨ ਹੋਇਆ।ਇਸ ਮੌਕੇ ਨਗਰ ਕੀਰਤਨ ਵਿੱਚ ਸੰਤ ਦਇਆ ਸਿੰਘ ਗੁਰਦੁਆਰਾ ਟਾਹਲੀ ਸਾਹਿਬ, ਸੰਤ ਅਮਰੀਕ ਸਿੰਘ ਗੁਰਦੁਆਰਾ ਬਾਬਾ ਹਰਜੀ ਸਾਹਿਬ, ਮਹੰਤ ਮਹਾਤਮਾ ਮੁਨੀ ਡੇਰਾ ਖੈੜਾ ਬੇਟ,ਸੰਤ ਗੁਰਮੇਜ ਸਿੰਘ ਗੁਰਦੁਆਰਾ ਸੈਦਰਾਣਾ ਸਾਹਿਬ, ਸਾਬਕਾ ਮੰਤਰੀ ਅਜੀਤ ਸਿੰਘ ਕੋਹਾੜ, ਕਾਂਗਰਸੀ ਆਗੂ ਹਰਦੇਵ ਸਿੰਘ ਲਾਡੀ, ਜੱਥੇਦਾਰ ਕੇਵਲ ਸਿੰਘ ਰੂਪੈਵਾਲ ਸਮੇਤ ਹੋਰ ਧਾਰਮਿਕ ਸਖ਼ਸ਼ੀਅਤਾਂ ਹਾਜ਼ਰ ਸਨ। ਨਗਰ ਕੀਰਤਨ ਵਿੱਚ ਸ਼ਾਮਿਲ ਧਾਰਮਿਕ ਸਖ਼ਸ਼ੀਅਤਾਂ ਨੂੰ ਨਿਹੰਗ ਜੱਥੇਬੰਦੀਆਂ ਅਤੇ ਸ਼ਹਿਰ ਦੇ ਹੋਰ ਸਮਾਜਿਕ ਆਗੂਆਂ ਨੇ ਸਨਮਾਨਿਤ ਕੀਤਾ। ਅੱਜ ਛੇਵੇਂ ਨਗਰ ਕੀਰਤਨ ਵਿੱਚ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਹੋਈਆਂ।ਨਗਰ ਕੀਰਤਨ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ, ਤਜਿੰਦਰ ਸਿੰਘ, ਬਲਜੀਤ ਕੌਰ ਦੇ ਜਥਿਆਂ ਵੱਲੋਂ ਰਸ ਭਿੰਨਾ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।
ਨਗਰ ਕੀਰਤਨ ਸ਼ੁਰੂ ਹੋਣ ਤੋਂ ਪਹਿਲਾ ਗੱਤਕਾ ਕੋਚ ਗੁਰਵਿੰਦਰ ਕੌਰ ਦੀ ਅਗਵਾਈ ਹੇਠ ਗੱਤਕਾ ਖਿਡਾਰੀਆਂ ਨੇ ਆਪਣੇ ਬੇਹਤਰੀਨ ਕਰਤੱਵ ਦਿਖਾਏ।ਸੰਤ ਅਵਤਾਰ ਸਿੰਘ ਯਾਦਗਾਰੀ ਕਾਲਜ਼ ਤੇ ਸਕੂਲ, ਨਵਾਂ ਨਨਕਾਣਾ ਚੈਰੀਟੇਬਲ ਸਕੂਲ, ਸੰਤ ਅਵਤਾਰ ਸਿੰਘ ਸਪੰਨ ਪਾਈਪ ਫੈਕਟਰੀ, ਸੰਤ ਸੀਚੇਵਾਲ ਸੀਵਰੇਜ ਸੇਵਾ ਸੋਸਾਇਟੀ, ਐਸ ਬੀ ਈਕੋ ਵਰਕਸ, ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਨਗਰ ਕੀਰਤਨ ਵਿੱਚ ਸਾਫ ਸਫਾਈ, ਕਲੀ, ਰੰਗ ਰੋਗਨ, ਰਸਤਿਆਂ ਦੀ ਸਫਾਈ, ਪਵਿੱਤਰ ਕਾਲੀ ਵੇਈਂ ਦੇ ਘਾਟਾਂ ਦੀ ਸਫਾਈ, ਮੁਰੰਮਤ ਅਤੇ ਰੰਗ ਰੋਗਨ ਦੇ ਕਾਰਜ਼ਾਂ ਅਤੇ ਲੰਗਰ ਦੀ ਕਾਰ ਸੇਵਾ ਵਿੱਚ ਅਹਿਮ ਯੋਗਦਾਨ ਪਾਇਆ ਗਿਆ। ਅਵਤਾਰ ਰੇਡੀਉ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰਪੁਰਬ ਮੌਕੇ ਕਰਵਾਏ ਗਏ ਸਮਾਗਮਾਂ ਦੀ ਵਿਸ਼ੇਸ ਕਵਰੇਜ ਕੀਤੀ ਗਈ। ਗੁਰੂ ਨਾਨਕ ਪਾਤਸ਼ਾਹ ਜੀ ਦੇ ਅਵਤਾਰ ਪੁਰਬ ਮੌਕੇ ਸ਼ਹਿਰ ਵਿੱਚ ੫ ਥਾਂਈ ਸੰਗਤ ਦੀ ਸਹੂਲਤ ਲਈ ਪਾਰਕਿੰਗ, ਟਾਇਲਟ ਦਾ ਵਿਸ਼ੇਸ ਪ੍ਰਬੰਧ ਕੀਤਾ ਗਿਆ।ਸ਼ਹਿਰ ਵਿੱਚ ਤਾਇਨਾਤ ਪੁਲਿਸ ਲਈ ਲੰਗਰ ਦਾ ਵਿਸ਼ੇਸ ਪ੍ਰਬੰਧ ਸੀ ਅਤੇ ਚਲਦਾ ਫਿਰਦਾ ਲੰਗਰ ਹਰ ਥਾਂ ਸੰਗਤ ਨੂੰ ਪਰੋਸਿਆ ਜਾ ਰਿਹਾ ਸੀ।ਇਨ੍ਹਾਂ ਸੇਵਾਵਾਂ ਲਈ ਯੂਥ ਕਲੱਬ ਝੱਲ ਲੇਹੀਵਾਲ, ਯੂਥ ਕਲਬ ਚੱਕ ਚੇਲਾ, ਬਾਬਾ ਦੀਪ ਸਿੰਘ ਸਪੋਰਟਸ ਕਲੱਬ ਨਿਹਾਲੂਵਾਲ ਦੇ ਨੌਜਵਾਨਾਂ ਵੱਲੋਂ ਪਾਰਕਿੰਗ ਦੀ ਕਾਰ ਸੇਵਾ ਵਿੱਚ ਅਹਿਮ ਭੂਮਿਕਾ ਨਿਭਾਈ ਗਈ।
ਇਸ ਮੌਕੇ ਸੰਤ ਸੁਖਜੀਤ ਸਿੰਘ, ਜੋਗਾ ਸਿੰਘ, ਜਸਵਿੰਦਰ ਸਿੰਘ ਕਾਲਾ, ਗੁਰਦੇਵ ਸਿੰਘ ਫੌਜੀ, ਸੁਖਵਿੰਦਰ ਸਿੰਘ ਕਨੇਡਾ, ਤੀਰਥ ਸਿੰਘ ਹੁੰਦਲ, ਗੁਰਦੀਪ ਸਿੰਘ ਗੋਗਾ, ਸਤਨਾਮ ਸਿੰਘ ਸਾਧੀ, ਅਮਰੀਕ ਸਿੰਘ ਸੰਧੂ, ਜਗਦੀਪ ਸਿੰਘ ਸੋਹਲ, ਮਨੋਹਰ ਸਿੰਘ, ਕਰਤਾਰ ਸਿੰਘ, ਗੁਰਵਿੰਦਰ ਸਿੰਘ ਬੋਪਾਰਾਏ,ਵਰਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਸੁਰਜੀਤ ਸਿੰਘ ਸ਼ੰਟੀ, ਜਸਵੀਰ ਸਿੰਘ ਰਸੂਲਪੁਰ, ਭੂਸ਼ਨ ਕੁਮਾਰ, ਭਜਨ ਸਿੰਘ ਭੌਰ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
21 ਜੂਨ ਨੂੰ ਜਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਜਾਵੇਗਾ – ਸਿਵਲ ਸਰਜਨ
21 ਜੂਨ ਨੂੰ ਜਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਜਾਵੇਗਾ - ਸਿਵਲ ਸਰਜਨ ਫਾਜਿਲਕਾ 17 ਜੂਨ...