ਮੋਗਾ (ਵਿਸ਼ਵ ਵਾਰਤਾ ) ਲੁਧਿਆਣਾ- ਮੋਗਾ ਰੋਡ ‘ਤੇ ਦੋ ਕਾਰ ਸਵਾਰ ਪੱਤਰਕਾਰਾਂ ‘ਤੇ ਫ਼ਾਇਰਿੰਗ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਿਕ ਕੁਝ ਅਣਪਛਾਤੇ ਵਿਅਕਤੀਆਂ ਨੇ ਇਨ੍ਹਾਂ ਦੋਨੋਂ ਪੱਤਰਕਾਰਾਂ ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਜਿਸ ਕਾਰਨ ਦੋਨੋਂ ਪੱਤਰਕਾਰ ਜ਼ਖ਼ਮੀ ਹੋ ਗਏ ਜ਼ਖ਼ਮੀ ਹਾਲਤ ਵਿੱਚ ਦੋਨਾਂ ਨੇ ਆਪਣੀ ਕਾਰ ਕੋਟਈਸੇ ਖਾਂ ਦੇ ਨਿੱਜੀ ਹਸਪਤਾਲ ਤੱਕ ਲੈ ਗਏ। ਇਸ ਦੌਰਾਨ ਇੱਕ ਵਿਅਕਤੀ ਦੇ ਉੱਥੇ ਪਹੁੰਚਦੇ ਮੌਤ ਹੋ ਗਈ ਜਿੱਥੋਂ ਉਨ੍ਹਾਂ ਦੀ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਲੁਧਿਆਣਾ ਡੀਐੱਮਸੀ ਹਸਪਤਾਲ ਲਿਆਇਆ ਗਿਆ ਜਾਣਕਾਰੀ ਮੁਤਾਬਿਕ ਗੁਰਚੇਤ ਸਿੰਘ ਅਤੇ ਜੋਬਨਪ੍ਰੀਤ ਸਿੰਘ ਦੋਨੋਂ ਪੱਤਰਕਾਰਾਂ ‘ਤੇ ਮੋਗਾ ਮਹਿਨਾ ਦਰਮਿਆਨ ਪੈਂਦੇ ਪੈਟਰੋਲ ਪੰਪ ਤੇ ਹਮਲਾ ਹੋਇਆ। ਪੁਲਿਸ ਨੇ ਮਾਮਲਾ ਦਰਜ਼ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਜੋਬਨਪ੍ਰੀਤ ਸਿੰਘ ਵੈੱਬ ਟੀ ਵੀ ਰਿਪੋਰਟਰ ਸੀ ਜਿਸ ਦੀ ਮੌਤ ਹੋ ਚੁੱਕੀ ਹੈ ਜਦ ਕਿ ਗੁਰਚੇਤ ਸਿੰਘ ਚੜ੍ਹਦੀ ਕਲਾ ਦਾ ਪੱਤਰਕਾਰ ਹੈ ।
ਲੁਧਿਆਣਾ ਦੇ ਵਾਰਡ ਨੰਬਰ 77 ‘ਚ ਅਸ਼ੋਕ ਪਰਾਸ਼ਰ ਪੱਪੀ ਨੇ ਕੀਤੀ ਜਨਸਭਾ
ਲੁਧਿਆਣਾ ਦੇ ਵਾਰਡ ਨੰਬਰ 77 'ਚ ਅਸ਼ੋਕ ਪਰਾਸ਼ਰ ਪੱਪੀ ਨੇ ਕੀਤੀ ਜਨਸਭਾ ਲੁਧਿਆਨਾ, 28 ਮਈ (ਵਿਸ਼ਵ ਵਾਰਤਾ)- ਆਮ ਆਦਮੀ ਪਾਰਟੀ...