ਦੇਸ਼ ਦੇ ਅਗਲੇ ਚੀਫ ਜਸਟਿਸ ਹੋਣਗੇ ਡੀਵਾਈ ਚੰਦਰਚੂੜ
ਚੰਡੀਗੜ੍ਹ 10 ਅਕਤੂਬਰ(ਵਿਸ਼ਵ ਵਾਰਤਾ)-ਜਸਟਿਸ ਡੀਵਾਈ ਚੰਦਰਚੂੜ ਦੇਸ਼ ਦੇ 50ਵੇਂ ਚੀਫ ਜਸਟਿਸ ਹੋਣਗੇ। ਮੌਜੂਦਾ ਚੀਫ ਜਸਟਿਸ ਆਫ ਇੰਡੀਆ ਯੂ ਯੂ ਲਲਿਤ ਨੇ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੂੰ ਉਨ੍ਹਾਂ ਦੇ ਨਾਂ ਦੀ ਸਿਫਾਰਿਸ਼ ਕੀਤੀ ਹੈ। ਸੀਜੇਆਈ ਲਲਿਤ 8 ਨਵੰਬਰ ਨੂੰ ਸੇਵਾਮੁਕਤ ਹੋ ਜਾਣਗੇ। ਜਸਟਿਸ ਚੰਦਰਚੂੜ 9 ਨਵੰਬਰ ਨੂੰ ਸੀਜੇਆਈ ਵਜੋਂ ਸਹੁੰ ਚੁੱਕਣਗੇ। ਸੀਜੇਆਈ ਲਲਿਤ ਨੇ ਮੰਗਲਵਾਰ ਸਵੇਰੇ SC ਜੱਜਾਂ ਦੀ ਮੌਜੂਦਗੀ ਵਿੱਚ ਨਿੱਜੀ ਤੌਰ ‘ਤੇ ਜਸਟਿਸ ਚੰਦਰਚੂੜ ਨੂੰ ਆਪਣੇ ਪੱਤਰ ਦੀ ਕਾਪੀ ਸੌਂਪੀ। ਇਸ ਦੇ ਨਾਲ ਹੀ ਦੱਸ ਦਈਏ ਕਿ ਜਸਟਿਸ ਚੰਦਰਚੂੜ ਦੇ ਪਿਤਾ ਯਸ਼ਵੰਤ ਵਿਸ਼ਨੂੰ ਚੰਦਰਚੂੜ ਦੇਸ਼ ਦੇ 16ਵੇਂ ਸੀਜੇਆਈ ਸਨ।