ਦੇਸ਼ ਦੀਆਂ 21 ਯੂਨੀਵਰਸਿਟੀਆਂ ਨੂੰ ਯੂਜੀਸੀ ਨੇ ਐਲਾਨਿਆ ਫਰਜ਼ੀ
ਚੰਡੀਗੜ੍ਹ,27 ਅਗਸਤ(ਵਿਸ਼ਵ ਵਾਰਤਾ)-ਯੂਜੀਸੀ ਨੇ ਭਾਰਤ ਦੀਆਂ 21 ਯੂਨੀਵਰਸਿਟੀਆਂ ਨੂੰ ਫਰਜ਼ੀ ਕਰਾਰ ਦਿੱਤਾ ਹੈ। ਇਹ ਯੂਨੀਵਰਸਿਟੀਆਂ ਵੱਖ ਵੱਖ ਰਾਜਾਂ ਵਿੱਚ ਸਥਿਤ ਹਨ। ਇਸ ਦੇ ਨਾਲ ਹੀ ਦੱਸ ਦਈਏ ਕਿ 21 ਵਿੱਚੋਂ ਸਭ ਤੋਂ ਜਿਆਦਾ 8 ਯੂਨੀਵਰਸਿਟੀਆਂ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਹਨ।