ਕਾਂਗਰਸ ਹਾਈਕਮਾਨ ਨੇ ਹਰੀਸ਼ ਰਾਵਤ ਨੂੰ ਪੰਜਾਬ ਜਾਣ ਤੋਂ ਰੋਕਿਆ
ਦੇਖੋ,ਕੌਣ ਬਣੇਗਾ ਪੰਜਾਬ ਕਾਂਗਰਸ ਦਾ ਅਗਲਾ ਪ੍ਰਧਾਨ,ਕਿਹਨਾਂ ਨਾਵਾਂ ਤੇ ਹੋ ਰਹੀ ਹੈ ਚਰਚਾ
ਚੰਡੀਗੜ੍ਹ,29 ਸਤੰਬਰ(ਵਿਸ਼ਵ ਵਾਰਤਾ) ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਨਵੇਂ ਪ੍ਰਧਾਨ ਨੂੰ ਲੈ ਕੇ ਚੱਲ ਰਹੀਆਂ ਕਿਆਸਰਾਈਆਂ ਵਿਚਾਲੇ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਕਾਂਗਰਸ ਹਾਈ ਕਮਾਂਡ ਨੇ ਹਰੀਸ਼ ਰਾਵਤ ਨੂੰ ਪੰਜਾਬ ਜਾਣ ਤੋਂ ਫਿਲਹਾਲ ਰੋਕ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਨਵੇਂ ਕਾਂਗਰਸ ਪ੍ਰਧਾਨ ਦੀ ਭਾਲ ਵੀ ਸ਼ੁਰੂ ਹੋ ਗਈ ਹੈ । ਨਵੇਂ ਪ੍ਰਧਾਨ ਲਗਾਏ ਜਾਣ ਦੀ ਦੌੜ ਵਿੱਚ ਕੁਲਜੀਤ ਸਿੰਘ ਨਾਗਰਾ ਤੇ ਰਵਨੀਤ ਸਿੰਘ ਬਿੱਟੂ ਦੇ ਨਾਮ ਚਰਚਾ ਵਿਚ ਹਨ।