IPL ‘ਚ ਅੱਜ ਡਬਲ ਹੈਡਰ ਮੁਕਾਬਲੇ
ਦੂਜਾ ਮੁਕਾਬਲਾ ਦਿੱਲੀ ਕੈਪੀਟਲਸ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ
ਸੀਜ਼ਨ ‘ਚ ਪਹਿਲੀ ਜਿੱਤ ਦੀ ਤਲਾਸ਼ ‘ਚ ਦਿੱਲੀ, ਜਾਣੋ ਸੰਭਾਵਿਤ ਪਲੇਇੰਗ-11
ਚੰਡੀਗੜ੍ਹ,20ਅਪ੍ਰੈਲ(ਵਿਸ਼ਵ ਵਾਰਤਾ)-ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਇਸ ਸੀਜ਼ਨ ‘ਚ ਅੱਜ ਫਿਰ ਤੋਂ ਡਬਲ ਹੈਡਰ ਮੈਚ ਖੇਡੇ ਜਾਣਗੇ। ਦਿਨ ਦਾ ਦੂਜਾ ਮੈਚ ਦਿੱਲੀ ਕੈਪੀਟਲਸ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਦਿੱਲੀ ਦੇ ਜੇਤਲੀ ਸਟੇਡੀਅਮ ‘ਚ ਸ਼ਾਮ 7:30 ਵਜੇ ਤੋਂ ਸ਼ੁਰੂ ਹੋਵੇਗਾ। ਅੱਜ ਦੇ ਮੁਕਾਬਲੇ ਵਿੱਚ ਦਿੱਲੀ ਕੈਪੀਟਲਸ ਦੀ ਟੀਮ ਆਪਣੀ ਪਹਿਲੀ ਜਿੱਤ ਦੀ ਤਲਾਸ਼ ਵਿੱਚ ਹੋਵੇਗੀ। ਦਿੱਲੀ ਕੈਪੀਟਲਜ਼ ਨੇ ਆਈਪੀਐਲ 2023 ਵਿੱਚ ਹੁਣ ਤੱਕ ਇੱਕ ਵੀ ਮੈਚ ਨਹੀਂ ਜਿੱਤਿਆ ਹੈ। ਟੀਮ ਨੇ 5 ਮੈਚ ਖੇਡੇ ਹਨ। ਇਸ ‘ਚ ਉਹ ਇਕ ਵੀ ਨਹੀਂ ਜਿੱਤ ਸਕੀ। ਸੀਜ਼ਨ ‘ਚ ਹੁਣ ਤੱਕ ਦਿੱਲੀ ਨੂੰ ਲਖਨਊ, ਗੁਜਰਾਤ, ਰਾਜਸਥਾਨ, ਮੁੰਬਈ ਅਤੇ ਬੈਂਗਲੁਰੂ ਨੇ ਹਰਾਇਆ ਹੈ।
ਇਸ ਨਾਲ ਹੀ ਪਹਿਲਾ ਮੈਚ ਪੰਜਾਬ ਕਿੰਗਜ਼ (ਪੀਬੀਕੇਐਸ) ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਵਿਚਕਾਰ ਹੋਵੇਗਾ, ਜੋ ਕਿ ਚੰਡੀਗੜ੍ਹ ਦੇ ਪੀਸੀਏ ਆਈਐਸ ਬਿੰਦਰਾ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਮੈਚ ਦੁਪਹਿਰ 3.30 ਵਜੇ ਸ਼ੁਰੂ ਹੋਵੇਗਾ।
ਸੰਭਾਵਿਤ ਪਲੇਇੰਗ 11
ਦਿੱਲੀ ਕੈਪੀਟਲਜ਼: ਡੇਵਿਡ ਵਾਰਨਰ (ਕਪਤਾਨ), ਮਨੀਸ਼ ਪਾਂਡੇ, ਰੋਵਮੈਨ ਪਾਵੇਲ, ਅਭਿਸ਼ੇਕ ਪੋਰੇਲ (ਵਿਕਟਕੀਪਰ), ਪ੍ਰਿਥਵੀ ਸ਼ਾਅ, ਲਲਿਤ ਯਾਦਵ, ਅਕਸ਼ਰ ਪਟੇਲ, ਮਿਸ਼ੇਲ ਮਾਰਸ਼, ਐਨਰਿਕ ਨੌਰਟਜੇ, ਖਲੀਲ ਅਹਿਮਦ ਅਤੇ ਕੁਲਦੀਪ ਯਾਦਵ।
ਕੋਲਕਾਤਾ ਨਾਈਟ ਰਾਈਡਰਜ਼: ਨਿਤੀਸ਼ ਰਾਣਾ (ਕਪਤਾਨ), ਨਾਰਾਇਣ ਜਗਦੀਸ਼ਨ, ਰਿੰਕੂ ਸਿੰਘ, ਜੇਸਨ ਰਾਏ, ਵੈਂਕਟੇਸ਼ ਅਈਅਰ, ਸੁਨੀਲ ਨਾਰਾਇਣ, ਸ਼ਾਰਦੁਲ ਠਾਕੁਰ, ਉਮੇਸ਼ ਯਾਦਵ, ਸੁਯਸ਼ ਸ਼ਰਮਾ, ਵਰੁਣ ਚੱਕਰਵਰਤੀ ਅਤੇ ਲਾਕੀ ਫਰਗੂਸਨ।