
ਅਮਰੀਕਾ ‘ ਚ 24 ਘੰਟਿਆਂ ਵਿੱਚ 2600 ਮੌਤਾਂ , ਕੁੱਲ ਮੌਤਾਂ 28500 ਤੋਂ ਪਾਰ
ਚੰਡੀਗੜ੍ਹ 16 ਅਪ੍ਰੈਲ( ਵਿਸ਼ਵ ਵਾਰਤਾ ਡੈਸਕ ) – ਕਰੋਨਾ ਵਾਇਰਸ ਕੋਵਿਡ 19 ਦੀ ਮਹਾਂਮਾਰੀ ਨੇ ਜਿੱਥੇ ਸੰਸਾਰ ਦੇ 210 ਦੇਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲਿਆ ਹੋਇਆ ਹੈ । ਉੱਥੇ 20 ਲੱਖ 83 ਹਜ਼ਾਰ ਦੇ ਕਰੀਬ ਲੋਕਾਂ ਨੂੰ ਕਰੋਨਾ ਦਾ ਮਰੀਜ਼ ਬਣਾ ਦਿੱਤਾ ਹੈ ਅਤੇ 1 ਲੱਖ 34 ਹਜ਼ਾਰ 6 ਸੋ 10 ਵਿਅਕਤੀਆਂ ਨੂੰ ਮੌਤ ਦੀ ਨੀਂਦ ਸੁਵਾ ਦਿੱਤਾ ਹੈ ।
ਇਹਨਾਂ ਵਿੱਚੋਂ ਇਕੱਲੇ ਅਮਰੀਕਾ ਵਿੱਚ 6 ਲੱਖ
44 ਹਜ਼ਾਰ ਦੇ ਕਰੀਬ ਕਰੋਨਾ ਮਰੀਜ਼ ਹਨ ।ਉੱਥੇ 28 ਹਜ਼ਾਰ 500 ਸੋ ਦੇ ਕਰੀਬ ਵਿਅਕਤੀ ਆਪਣੀਆ ਜਾਨਾਂ ਗੁਆ ਚੁੱਕੇ ਹਨ । ਜਿਨ੍ਹਾਂ ਵਿੱਚੋਂ ਪਿਛਲੇ 24 ਘੰਟਿਆਂ ਵਿੱਚੋਂ 2600 ਮੌਤਾਂ ਹਨ । ਅਮਰੀਕਾ ਤੇ ਕਰੋਨਾ ਮਹਾਂਮਾਰੀ ਦੀ ਮਾਰ ਲਗਾਤਾਰ ਵਧਦੀ ਜਾ ਰਹੀ ਹੈ। ਤਾਜਾ ਮਿਲੇ ਅੰਕੜਿਆਂ ਅਨੁਸਾਰ ਅਮਰੀਕਾ ਵਿੱਚ ਉਸ ਵੇਲੇ ਮਰੀਜ਼ਾਂ ਅਤੇ ਮੌਤਾਂ ਕਰਕੇ ਸੰਸਾਰ ਵਿੱਚ ਨੰਬਰ ਇਕ ਤੇ ਹੈ ਜੱਦਕਿ ਮਰੀਜ਼ਾਂ ਵਜੋਂ ਦੂੱਜੇ ਨੰਬਰ ਤੇ ਸਪੇਨ ਹੈ ਜਿੱਥੇ 1 ਲੱਖ 80 ਹਜ਼ਾਰ 600 ਦੇ ਕਰੀਬ ਮਰੀਜ਼ ਹਨ ਮੌਤਾਂ 18800 ਦੇ ਕਰੀਬ ਹੋਇਆ ਹਨ । ਤੀਜੇ ਨੰਬਰ ਤੇ ਇੱਟਲੀ ਹੈ ਜਿੱਥੇ 21 ਹਜ਼ਾਰ 600 ਸੋ ਦੇ ਕਰੀਬ ਮੌਤਾਂ ਹੋਇਆ ਹਨ ਤੇ ਉੱਥੇ ਇਕ ਲੱਖ 65 ਹਜ਼ਾਰ 500 ਸੋ ਦੇ ਕਰੀਬ ਮਰੀਜ਼ ਹਨ ਚੋਥੇ ਨੰਬਰ ਤੇ ਫਰਾਂਸ ਹੈ ਜਿੱਥੇ ਕਿ ਇੱਕ ਲੱਖ 47 ਹਜ਼ਾਰ 800 ਸੋ ਦੇ ਕਰੀਬ ਮਰੀਜ਼ ਹਨ ਤੇ 17 ਹਜ਼ਾਰ 167 ਦੇ ਕਰੀਬ ਮੌਤਾਂ ਹੋਇਆ ਹਨ । ਪੰਜਵੇਂ ਨੰਬਰ ਤੇ ਜਰਮਨੀ ਹੈ ਜਿੱਥੇ ਕਿ ਇੱਕ ਲੱਖ 34 ਹਜ਼ਾਰ 700 ਦੇ ਕਰੀਬ ਮਰੀਜ਼ ਹਨ ਤੇ 3800 ਦੇ ਕਰੀਬ ਮੌਤਾਂ ਹੋਇਆ ਹਨ । ਇੰਗਲੈਂਡ ਵਿੱਚ 98 ਹਜ਼ਾਰ 475 ਦੇ ਕਰੀਬ ਮਰਿਜ਼ ਹਨ ਜੱਦਕਿ ਕੱਲ ਤੱਕ 12 ਹਜ਼ਾਰ 860 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ ।
ਕਰੋਨਾ ਦੀ ਮਹਾਂਮਾਰੀ ਦੇ ਜਨਮਦਾਤਾ ਚੀਨ ਵਿੱਚੋ ਇਸ ਵੇਲੇ 82 ਹਜ਼ਾਰ 341 ਮਰੀਜ਼ ਹਨ ਤੇ ਉੱਥੇ 3342 ਵਿਅਕਤੀਆਂ ਦੀਆਂ ਜਾਨਾਂ ਜਾਨ ਦੀ ਖਬਰ ਹੈ।
ਆਸਟਰੇਲੀਆ ਵਿੱਚ ਹੁਣ ਤੱਕ 6462 ਮਰੀਜ਼ ਸਾਹਮਣੇ ਆਏ ਹਨ ਜੱਦਕਿ ਉੱਥੇ 63 ਵਿਅਕਤੀਆਂ ਇਹ ਮਹਾਂਮਾਰੀ ਦੀ ਭੇਂਟ ਚੜ੍ਹੇ ਹਨ ।





















