ਦੁਨੀਆਂ ਵਿੱਚ ਹੁਣ ਤੱਕ 7.14 ਕਰੋੜ ਤੋਂ ਜ਼ਿਆਦਾ ਕੋਰੋਨਾ ਪ੍ਰਭਾਵਿਤ

ਦਿੱਲੀ, 12ਦਸੰਬਰ(ਵਿਸ਼ਵ ਵਾਰਤਾ)- ਦੁਨੀਆਂ ਵਿੱਚ ਕੋਰੋਨਾ ਮਰੀਜਾਂ ਦਾ ਅੰਕੜਾ 7.17 ਕਰੋੜ ਤੋਂ ਜ਼ਿਆਦਾ ਹੋ ਗਿਆ ਹੈ। 4 ਕਰੋੜ 96 ਲੱਖ ਤੋਂ ਜ਼ਿਆਦਾ ਲੋਕ ਠੀਕ ਹੋ ਚੁੱਕੇ ਹਨ। ਹੁਣ ਤੱਕ 16ਲੱਖ ਤੋਂ ਜ਼ਿਆਦਾ ਲੋਕ ਜਾਨ ਗਵਾ ਚੁੱਕੇ ਹਨ। ਇਹ ਅੰਕੜੇwww.worldometers.info/coronavirus ਦੇ ਮੁਤਾਬਕ ਹਨ। ਅਮਰੀਕਾ ਨੇ ਸ਼ਨੀਵਾਰ ਨੂੰ ਫਾਇਜਰ-ਬਾਇਓਨਟੇਕ ਦੀ ਕੋਰੋਨਾ ਵੈਕਸੀਨ ਦੇ ਐਂਮਰਜੈਂਸੀ ਵਿੱਚ ਇਸਤੇਮਾਲ ਦੀ ਮਨਜ਼ੂਰੀ ਦੇ ਦਿੱਤੀ ਹੈ। ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ ਨੇ ਇਹ ਮਨਜ਼ੂਰੀ ਦਿੱਤੀ ਹੈ। ਇਸ ਦੀ ਸਹਿਯੋਗੀ ਸੰਸਥਾ ਨੇ ਸ਼ੁਕਰਵਾਰ ਨੂੰ ਵੈਕਸੀਨ ਨੂੰ ਜਲਦ ਮਨਜ਼ੂਰੀ ਦੇਣ ਦੀ ਅਪੀਲ ਕੀਤੀ ਸੀ। ਅਮਰੀਕਾ ਹੀ ਨਹੀਂ ਮੈਕਸੀਕੋ ਨੇ ਵੀ ਇਸ ਵੈਕਸੀਨ ਦੇ ਐਂਮਰਜੈਂਸੀ ਇਸਤੇਮਾਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬ੍ਰਿਟੇਨ ਅਤੇ ਕਨੇਡਾ ਪਹਿਲਾਂ ਹੀ ਇਹ ਕਦਮ ਉਠਾ ਚੁੱਕੇ ਹਨ।






















