ਦੁਨੀਆਂ ਦੀਆਂ 7ਸ਼ਕਤੀਆਂ ਅੱਜ ਅਫਗਾਨਿਸਤਾਨ ਸੰਕਟ ‘ਤੇ ਹੋਣਗੀਆਂ ਇਕਜੁੱਟ

ਚੰਡੀਗੜ੍ਹ,24ਅਗਸਤ(ਵਿਸ਼ਵ ਵਾਰਤਾ)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਹੈ ਕਿ ਉਹ ਅੱਜ ਜੀ -7 ਦੇਸ਼ਾਂ ਨਾਲ ਅਫਗਾਨਿਸਤਾਨ ਸੰਕਟ ਬਾਰੇ ਵਿਚਾਰ ਵਟਾਂਦਰਾ ਕਰਨਗੇ।ਜਾਨਸਨ ਨੇ ਟਵੀਟਰ ਤੇ ਇਕ ਜਾਰੀ ਬਿਆਨ ਵਿੱਚ ਕਿਹਾ ਕਿ ”ਇਹ ਬਹੁਤ ਜ਼ਰੂਰੀ ਹੈ ਕਿ ਅੰਤਰਰਾਸ਼ਟਰੀ ਭਾਈਚਾਰਾ ਲੋਕਾਂ ਦੀ ਸੁਰੱਖਿਅਤ ਨਿਕਾਸੀ ਨੂੰ ਯਕੀਨੀ ਬਣਾਉਣ, ਮਾਨਵਤਾਵਾਦੀ ਸੰਕਟਾਂ ਨੂੰ ਰੋਕਣ ਲਈ ਅਤੇ ਪਿਛਲੇ 20 ਸਾਲਾਂ ਦੀ ਸਖਤ ਮਿਹਨਤ ਨੂੰ ਸੁਰੱਖਿਅਤ ਕਰਨ ਦੇ ਲਈ ਅਫਗਾਨ ਲੋਕਾਂ ਦਾ ਸਮਰਥਨ ਕਰਨ ਲਈ ਮਿਲ ਕੇ ਕੰਮ ਕਰਨ।






















