ਨਵੀਂ ਦਿੱਲੀ, 25 ਨਵੰਬਰ (ਵਿਸ਼ਵ ਵਾਰਤਾ) : ਆਈ.ਈ.ਡੀ.ਆਰ.ਏ ਅਤੇ ਆਲ ਇੰਡੀਆ ਅਚੀਵਰਸ ਰਿਸਪੌਂਸੀਬਿਲਟੀਜ਼ ਐਂਡ ਆਈ.ਏ.ਸੀ ਵਲੋਂ ਬੀਤੀ ਕੱਲ੍ਹ ਨਵੀਂ ਦਿੱਲੀ ਵਿਖੇ ਨੈਸ਼ਨਲ ਇਕਾਨਮੀ ਡਿਵੈਲਪਮੈਂਟ ਐਂਡ ਸੋਸ਼ਲ ਰਿਸਪੌਂਸੀਬਿਲਟੀ ਵਿਸ਼ੇ ਉਤੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ।
ਇਸ ਸਮਾਗਮ ਵਿਚ ਸਾਬਕਾ ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ, ਪੁਡੂਚੇਰੀ ਦੇ ਸਾਬਕਾ ਗਵਰਨਰ ਡਾ. ਇਕਬਾਲ ਸਿੰਘ, ਝਾਰਖੰਡ ਦੇ ਸਾਬਕਾ ਗਵਰਨਰ ਸਈਦ ਸਿਬਟੇ ਰਾਜ਼ੀ ਅਤੇ ਸਾਬਕਾ ਕੇਂਦਰੀ ਮੰਤਰੀ ਮਨੀ ਸ਼ੰਕਰ ਅਈਅਰ ਨੇ ਸ਼ਿਰਕਤ ਕੀਤੀ।
ਇਸ ਮੌਕੇ ਡਾ. ਇਕਬਾਲ ਸਿੰਘ ਨੇ ਸ਼ਮਾ ਰੌਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ। ਡਾ. ਇਕਬਾਲ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਆਲ ਇੰਡੀਆ ਅਚੀਵਰਸ ਫਾਉਂਡੇਸ਼ਨ ਵੱਖ-ਵੱਖ ਖੇਤਰਾਂ ਵਿਚ ਲੋਕਾਂ ਅਤੇ ਸੰਗਠਨਾਂ ਨੂੰ ਉਤਸ਼ਾਹ ਕਰ ਰਿਹਾ ਹੈ।
ਇਸ ਸਮਾਗਮ ਵਿਚ ਉੱਘੇ ਸਮਾਜ ਸੇਵੀ, ਪ੍ਰਸਿੱਧ ਜੋਤਸ਼ੀ ਅਤੇ ਐਂਟੀ ਕੁਰੱਪਸ਼ਨ ਕਰਾਇਮ ਪ੍ਰੀਵੈਸ਼ਨ ਕਮਿਊਨਿਟੀ ਓਰੀਐਂਟਡ ਪੋਲਸਿੰਗ ਸੋਸਾਇਟੀ ਦੇ ਚੇਅਰਮੈਨ ਦੀਪਕ ਸਿੰਗਲਾ ਸਮੇਤ ਵੱਖ-ਵੱਖ ਸਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ।