
ਦਿੱਲੀ 3 ਅਪ੍ਰੈਲ ( ਵਿਸ਼ਵ ਵਾਰਤਾ)- ਦਿੱਲੀ ਪੁਲਸ ਨੇ ਦਿੱਲੀ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ਼ ਇਸ ਕਰਕੇ ਕੇਸ ਦਰਜ ਕੀਤਾ ਹੈ ਉਹਨਾਂ ਦਿੱਲੀ ਦੇ ਗੁਰੂਦੁਆਰਾ ਮਜਨੂੰ ਕਾ ਟਿੱਲਾ ਵਿੱਚ 300 ਦੇ ਕਰੀਬ ਲੋਕਾਂ ਨੂੰ ਗੁਰੂਦੁਆਰੇ ਵਿੱਚ ਠਹਿਰਾਇਆ ਸੀ। ਗੁਰਦੁਆਰੇ ਵਿੱਚ ਠਹਿਰੇ ਇਹਨਾਂ 300 ਲੋਕਾਂ ਨੂੰ ਜਿਨ੍ਹਾਂ ਵਿੱਚ ਜਾਂਦਾ ਪੰਜਾਬੀ ਹਨ ਉਹਨਾਂ ਨੂੰ ਉੱਥੋਂ ਹਟਾਕੇ ਕਿਸੇ ਸਕੂਲ ਦੀ ਬਿਲਡਿੰਗ ਵਿੱਚ ਆਈਸੋਲੇਟ ਕਰ ਦਿੱਤਾ ਗਿਆ ਹੈ।
ਦੂਜੇ ਪਾਸੇ ਦਿੱਲੀ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਮਾਨਵਤਾ ਕੇ ਅਸੀਂ ਇਹਨਾਂ 300 ਲੋਕਾਂ ਜਿਹੜੇ ਕਿ ਪੰਜਾਬ ਅਤੇ ਹਰਿਆਣਾ ਜਾਣਾ ਚਾਉਂਦੇ ਸਨ ਦੀ ਜਾਣਕਾਰੀ ਦਿੱਲੀ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਵੀ ਦਿੱਤੀ ਸੀ । ਉਹਨਾਂ ਨੇ ਕਿ ਦਿੱਲੀ ਸਰਕਾਰ ਗੁਰਦੁਆਰਾ ਕਮੇਟੀ ਤੋਂ 1 ਲੱਖ ਲੋਕਾਂ ਨੂੰ ਰੋਜ਼ਾਨਾ ਲੰਗਰ ਖਵਾਂ ਰਹੀ ਹੈ ਬੇਸ਼ੱਕ ਦਿੱਲੀ ਪੁਲਸ ਨੇ ਸਾਡੇ ਖਿਲਾਫ਼ ਕੇਸ ਦਰਜ ਕਰਲਿਆ ਹੈ ਪਰ ਅਸੀਂ ਇਸ ਸੰਕਟ ਦੀ ਘੜੀ ਵਿੱਚ ਲੰਗਰ ਦੀ ਸੇਵਾ ਜਾਰੀ ਰੱਖਾਂਗੇ।





















