ਦਿੱਲੀ ਵਿੱਚ ਡਾਕਟਰਾਂ ਦੀ ਹੜਤਾਲ ਕਾਰਨ ਆਮ ਲੋਕਾਂ ਦੀਆਂ ਮੁਸ਼ਕਲਾਂ ‘ਚ ਵਾਧਾ
ਚੰਡੀਗੜ੍ਹ, 9ਦਸੰਬਰ(ਵਿਸ਼ਵ ਵਾਰਤਾ)-ਦਿੱਲੀ ਵਿੱਚ ਚੱਲ ਰਹੀ ਡਾਕਟਰਾਂ ਦੀ ਹੜਤਾਲ ਕਾਰਨ ਆਮ ਲੋਕਾਂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਡਾਕਟਰਾਂ ਦੀ ਹੜਤਾਲ ਹੁਣ ਦਿੱਲੀ ਦੇ ਹੋਰ ਹਸਪਤਾਲਾਂ ਤੱਕ ਵੀ ਪਹੁੰਚ ਗਈ ਹੈ। ਰਾਜਧਾਨੀ ਵਿੱਚ ਮਰੀਜ਼ਾਂ ਨੂੰ ਵੀਰਵਾਰ ਤੋਂ ਸਿਹਤ ਸੇਵਾਵਾਂ ਤੱਕ ਪਹੁੰਚਣ ਵਿੱਚ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਦਿੱਲੀ ਦੇ ਪੰਜ ਵੱਡੇ ਸਰਕਾਰੀ ਹਸਪਤਾਲਾਂ ਵਿੱਚ ਰੈਜ਼ੀਡੈਂਟ ਡਾਕਟਰ ਵੀ ਹੜਤਾਲ ਕਰ ਰਹੇ ਹਨ।