ਦਿੱਲੀ ਵਿੱਚ ਅੱਜ ਤੋਂ ਖੁੱਲ ਰਹੇ ਹਨ ਸਕੂਲ

ਨਵੀਂ ਦਿੱਲੀ, 1ਸਤੰਬਰ(ਵਿਸ਼ਵ ਵਾਰਤਾ)-ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਤੋਂ ਬਾਅਦ ਬੰਦ ਕੀਤੇ ਗਏ ਸਕੂਲਾਂ ਦੇ ਦਰਵਾਜ਼ੇ ਦਿੱਲੀ ਵਿੱਚ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਬੱਚਿਆਂ ਲਈ ਦੁਬਾਰਾ ਖੁਲ੍ਹਣ ਜਾ ਰਹੇ ਹਨ। ਸਕੂਲਾਂ ਨੇ ਵੀ ਕੋਰੋਨਾ ਤੋਂ ਬਚਾਅ ਲਈ ਆਪਣੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਐਮਰਜੈਂਸੀ ਸਥਿਤੀਆਂ ਲਈ ਸਕੂਲਾਂ ਦੇ ਮੈਡੀਕਲ ਕਮਰਿਆਂ ਨੂੰ ਆਈਸੋਲੇਸ਼ਨ ਰੂਮਾਂ ਵਿੱਚ ਬਦਲ ਦਿੱਤਾ ਗਿਆ ਹੈ। ਕੁਝ ਸਕੂਲਾਂ ਨੇ ਇਨ੍ਹਾਂ ਵਿੱਚ ਆਕਸੀਜਨ ਸਿਲੰਡਰ ਅਤੇ ਕੰਸੈਂਟਰੇਟਰਾਂ ਦਾ ਪ੍ਰਬੰਧ ਵੀ ਕੀਤਾ ਹੈ। ਦੂਜੇ ਪਾਸੇ, ਉਨ੍ਹਾਂ ਬੱਚਿਆਂ ਲਈ online ਕਲਾਸਾਂ ਜਾਰੀ ਰਹਿਣਗੀਆਂ ਜੋ ਪਹਿਲਾਂ ਵਾਂਗ ਸਕੂਲ ਨਹੀਂ ਆਉਣਗੇ।






















