ਦਿੱਲੀ ਦੇ ਮੁੱਖ ਮੰਤਰੀ ਨੇ ਦਿੱਲੀ ਦੇ ਡਾਕਟਰਾਂ ਅਤੇ ਇੰਜੀਨੀਅਰਾਂ ਦਾ ਕੀਤਾ ਧੰਨਵਾਦ (ਪੜ੍ਹੋ ਕਿਉ ਕੀਤਾ ਧੰਨਵਾਦ)
15 ਦਿਨਾਂ ਦੇ ਅੰਦਰ 1000 ਆਈ.ਸੀ.ਯੂ. ਬੈੱਡ ਕੀਤੇ ਗਏ ਸਥਾਪਿਤ – ਅਰਵਿੰਦ ਕੇਜਰੀਵਾਲ

ਨਵੀਂ ਦਿੱਲੀ ,15 ਮਈ (ਵਿਸ਼ਵ ਵਾਰਤਾ )- – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਕੋਰੋਨਾ ਦੀ ਸਥਿਤੀ ਬਾਰੇ ਜਾਣਕਾਰੀ ਵਿਸ਼ਵ ਵਾਰਤਾ ਨੂੰ ਦਿੰਦਿਆਂ ਹੋਈਆ ਕਿਹਾ ਕਿ ਦਿੱਲੀ ਵਿਚਕੋਰੋਨਾ ਦਾ ਪ੍ਰਭਾਵ ਘਟ ਰਿਹਾ ਹੈ ।ਦਿੱਲੀ ਵਿਚ ਪਿਛਲੇ 24 ਘੰਟਿਆਂ ਵਿਚ 6500 ਮਾਮਲੇ ਸਾਹਮਣੇ ਆਏ ਹਨ । ਇਸ ਦੇ ਨਾਲ ਹੀ ਸਕਾਰਾਤਮਕਤਾ ਦਰ ਹੋਰ ਹੇਠਾਂ 11% ਹੋ ਗਈ ਹੈ। ਸਾਡੇ ਡਾਕਟਰਾਂ ਅਤੇ ਇੰਜੀਨੀਅਰਾਂ ਨੇ ਇਕ ਮਿਸਾਲ ਕਾਇਮ ਕੀਤੀ ਹੈ ਅਤੇ ਮੈਂ ਇਸ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ ।






















