
ਨਵੀਂ ਦਿੱਲੀ, 2 ਦਸੰਬਰ : ਭਾਰਤ ਤੇ ਸ੍ਰੀਲੰਕਾ ਦਰਮਿਆਨ ਪਹਿਲੇ ਟੈਸਟ ਦੇ ਪਹਿਲੇ ਦਿਨ ਭਾਰਤ ਨੇ ਦਿਨ ਦੀ ਖੇਡ ਖਤਮ ਹੋਣ ਤੱਕ 4 ਖਿਡਾਰੀਆਂ ਦੇ ਨੁਕਸਾਨ ਉਤੇ 371 ਦੌੜਾਂ ਬਣਾ ਲਈਆਂ ਹਨ| ਵਿਰਾਟ ਕੋਹਲੀ 156 ਅਤੇ ਰੋਹਿਤ ਸ਼ਰਮਾ 6 ਦੌੜਾਂ ਬਣਾ ਕੇ ਕ੍ਰੀਜ ਉਤੇ ਸਨ|
ਇਸ ਤੋਂ ਪਹਿਲਾਂ ਮੁਰਲੀ ਵਿਜੇ ਨੇ 155 ਦੌੜਾਂ ਦੀ ਪਾਰੀ ਖੇਡੀ, ਜਦੋਂ ਕਿ ਧਵਨ ਤੇ ਪੁਜਾਰਾ 23-23 ਦੌੜਾਂ ਬਣਾ ਕੇ ਆਉਟ ਹੋਏ| ਵਿਰਾਟ ਕੋਹਲੀ ਨੇ ਟੈਸਟ ਮੈਚਾਂ ਦਾ 20ਵਾਂ ਸੈਂਕੜਾ ਜੜਿਆ| ਅਜੰਕਿਆ ਰਹਾਨੇ ਅੱਜ ਫਿਰ ਫਲੌਪ ਰਿਹਾ| ਉਹ ਕੇਵਲ 1 ਦੌੜ ਬਣਾ ਕੇ ਸਟੰਪ ਹੋ ਗਿਆ|
Asian Games: ਭਾਰਤੀ ਮਹਿਲਾ ਸਕੀਟ ਟੀਮ ਨੇ ਸ਼ੂਟਿੰਗ ‘ਚ ਜਿੱਤਿਆ ਕਾਂਸੀ ਦਾ ਤਗਮਾ
Asian Games: ਭਾਰਤੀ ਮਹਿਲਾ ਸਕੀਟ ਟੀਮ ਨੇ ਸ਼ੂਟਿੰਗ 'ਚ ਜਿੱਤਿਆ ਕਾਂਸੀ ਦਾ ਤਗਮਾ ਚੰਡੀਗੜ੍ਹ, 23 ਸਤੰਬਰ (ਵਿਸ਼ਵ ਵਾਰਤਾ): ਭਾਰਤ ਦੀ...






















