ਵਿਲੱਖਣ ਸ਼ਨਾਖਤੀ ਕਾਰਡ ਦਿਵਿਆਂਗ ਵਿਅਕਤੀਆਂ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਹਾਸਲ ਕਰਨ ਲਈ ਸਹਾਈ ਸਾਬਤ ਹੋਵੇਗਾ
ਚੰਡੀਗੜ•, 15 ਜਨਵਰੀ (ਵਿਸ਼ਵ ਵਾਰਤਾ)- ਕੇਂਦਰੀ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲੇ ਵੱਲੋਂ ਦਿਵਿਆਂਗ ਵਿਅਕਤੀਆਂ ਨੂੰ ਵਿਲੱਖਣ ਪਹਿਚਾਣ ਦੇਣ ਲਈ ਵਿਸ਼ੇਸ਼ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਇਹ ਪ੍ਰਾਜੈਕਟ ਪੰਜਾਬ ਦੇ ਸਾਰੇ ਜਿਲਿ•ਆਂ ਵਿੱਚ ਸ਼ੁਰੂ ਹੋ ਚੁੱਕਾ ਹੈ।ਇਹ ਜਾਣਕਾਰੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ਇੱਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।
ਸ੍ਰੀਮਤੀ ਚੌਧਰੀ ਨੇ ਦੱਸਿਆ ਕਿ ਇਸ ਪ੍ਰਾਜੈਕਟ ਵਾਸਤੇ ਦਿਵਿਆਂਗ ਵਿਅਕਤੀਆਂ ਲਈ ਸਰਕਾਰ ਵੱਲੋਂ http://www.swavlambancard.gov.
ਸ੍ਰੀਮਤੀ ਚੌਧਰੀ ਨੇ ਅੱਗੇ ਜਾਣਕਾਰੀ ਦਿੰਦਿਆ ਦੱਸਿਆ ਕਿ ਦਿਵਿਆਂਗ ਵਿਅਕਤੀ ਵਿਲੱਖਣ ਪਹਿਚਾਣਤਾ ਕਾਰਡ ਰਾਹੀਂ ਹੀ ਇਨ•ਾਂ ਸਹੂਲਤਾਂ ਦਾ ਲਾਭ ਲੈ ਸਕਣਗੇ।ਵਿਲੱਖਣ ਪਹਿਚਾਣਤਾ ਕਾਰਡ ਨਾਲ ਹੀ ਦਿਵਿਆਂਗਤਾ ਸਰਟੀਫਿਕੇਟ ਵੀ ਸਿਹਤ ਵਿਭਾਗ ਵੱਲੋਂ ਜਾਰੀ ਕੀਤਾ ਜਾਵੇਗਾ।ਇਸ ਸੁਵਿਧਾ ਦਾ ਲਾਭ ਪ੍ਰਾਪਤ ਕਰਨ ਲਈ ਰਾਜ ਦੇ ਦਿਵਿਆਂਗ ਵਿਅਕਤੀਆਂ ਦਾ swavlambancard.gov.in ਪੋਰਟਲ ਉਤੇ ਪੰਜੀਕਰਨ ਅਤਿ ਜ਼ਰੂਰੀ ਹੈ।
ਉਨ•ਾਂ ਕਿਹਾ ਕਿ ਦਿਵਿਆਂਗ ਵਿਅਕਤੀ ਜਿਨ•ਾਂ ਕੋਲ ਸਿਹਤ ਵਿਭਾਗ ਦੁਆਰਾ ਪਹਿਲਾਂ ਜਾਰੀ ਕੀਤਾ ਆਫ ਲਾਇਨ ਸਰਟੀਫਿਕੇਟ ਹੈ ਅਤੇ ਜੋ ਆਪਣਾ ਨਵਾਂ ਦਿਵਿਆਂਗਤਾ ਸਰਟੀਫਿਕੇਟ ਬਣਾਉਣਾ ਚੁਹੰਦੇ ਹਨ ਉਹ ਆਪਣੇ ਕੰਪਿਊਟਰ, ਸੇਵਾ ਕੇਂਦਰ, ਕਾਮਨ ਸਰਵਿਸ ਸੈਂਟਰ, ਸਿਹਤ ਕੇਂਦਰ, ਸੋਸ਼ਲ ਸਕਿਉਰਿਟੀ ਦਫ਼ਤਰ ਆਦਿ ਤੋਂ ਪੰਜੀਕਰਨ ਕਰ ਸਕਦੇ ਹਨ।ਦਿਵਿਆਂਗਜਨਾ ਦੁਆਰਾ ਵਧੇਰੇ ਜਾਣਕਾਰੀ ਲਈ ਆਪਣੇ ਜ਼ਿਲੇ ਦੇ ਸਮਾਜਿਕ ਸੁਰੱਖਿਆ ਦਫਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।ਸੇਵਾ ਕੇਂਦਰਾਂ ਅਤੇ ਕਾਮਨ ਸਰਵਿਸ ਸੈਂਟਰਾਂ ਵਿੱਚ ਦਿਵਿਆਂਗ ਵਿਅਕਤੀ 10 ਰੁਪਏ ਪ੍ਰਤੀ ਬਿਨੈ ਪੱਤਰ ਦੇ ਸਹੂਲਤ ਚਾਰਜ ਨਾਲ ਆਪਣਾ ਪੰਜੀਕਰਨ ਕਰਵਾ ਸਕਦੇ ਹਨ।ਇਸ ਤੋਂ ਇਲਾਵਾ ਦਿਵਿਆਂਗ ਵਿਅਕਤੀਆਂ ਦੁਆਰਾ ਆਪਣੇ ਪਿੰਡ ਦੇ ਆਂਗਨਵਾੜੀ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ, ਉਹ ਉਨ•ਾਂ ਦਾ ਬਿਨੈਪੱਤਰ