ਦਵਿੰਦਰ ਸਿੰਘ ਸੋਢੀ ਨੂੰ ਭਾਰੀ ਸਦਮਾ ਪਿਤਾ ਦਾ ਦਿਹਾਂਤ
ਟਕਸਾਲੀ ਅਕਾਲੀ ਜਥੇਦਾਰ ਸਰੂਪ ਸਿੰਘ ਨਹੀ ਰਹੇ ਢੀਡਸਾ ਬ੍ਰਹਮਪੁਰਾ ਅਤੇ ਪੀਰਮੁਹੰਮਦ ਵੱਲੋ ਗਹਿਰੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ 25 ਮਈ (ਵਿਸ਼ਵ ਵਾਰਤਾ)- ਅਕਾਲੀ ਜਥੇਦਾਰ ਸਰੂਪ ਸਿੰਘ ਜੀ ਬੀਤੀ ਰਾਤ ਸਦੀਵੀ ਵਿਛੌੜਾ ਦੇ ਗਏ ਹਨ ਉਹ 86 ਵਰਿਆ ਦੇ ਸਨ । ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਸ੍ ਕਰਨੈਲ ਸਿੰਘ ਪੀਰਮੁਹੰਮਦ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆ ਦੱਸਿਆ ਕਿ ਜਥੇਦਾਰ ਸਰੂਪ ਸਿੰਘ ਜੀ ਮੇਰੇ ਨਜਦੀਕੀ ਸਾਥੀ ਅਤੇ ਸ੍ਰੌਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸ੍ ਸੁਖਦੇਵ ਸਿੰਘ ਜੀ ਢੀਡਸਾ ਦੇ ਸਿਆਸੀ ਸਲਾਹਕਾਰ ਸ੍ ਦਵਿੰਦਰ ਸਿੰਘ ਸੋਢੀ Davinder Singh Sodhi ਦੇ ਸਤਿਕਾਰਯੋਗ ਪਿਤਾ ਸਨ । ਦਮਦਮੀ ਟਕਸਾਲ ਦੇ ਸਹੀਦ ਮੁੱਖੀ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲਿਆ ਅਤੇ ਸਵਰਗਵਾਸੀ ਸੰਤ ਬਾਬਾ ਠਾਕੁਰ ਸਿੰਘ ਜੀ ਨਾਲ ਅਥਾਹ ਪਿਆਰ ਰੱਖਣ ਵਾਲੇ ਜਥੇਦਾਰ ਸਰੂਪ ਸਿੰਘ ਜੀ ਨੇ ਧਰਮਯੁੱਧ ਮੋਰਚੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਜਦ 6 ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਭਾਰਤੀ ਫੌਜ ਦਾ ਹਮਲਾ ਹੋਇਆ ਉਸ ਵਕਤ 37 ਹੋਰ ਗੁਰਧਾਮਾ ਤੇ ਵੀ ਸਰਕਾਰੀ ਫੌਜ ਨੇ ਹਮਲਾ ਕੀਤਾ ਉਸ ਵਕਤ ਬਾਪੂ ਸਰੂਪ ਸਿੰਘ ਸ੍ਰੀ ਮੁਕਤਸਰ ਸਾਹਿਬ ਗੁਰਦੁਆਰਾ ਸਾਹਿਬ ਤੋ ਗ੍ਰਿਫਤਾਰ ਕੀਤੇ ਗਏ। ਉਹਨਾ ਤੇ ਭਾਰੀ ਤਸਦੱਦ ਹੋਇਆ ਜੇਲ ਜਾਣਾ ਪਿਆ ਅਜਿਹੇ ਸੰਘਰਸ਼ਸ਼ੀਲ ਟਕਸਾਲੀ ਜਥੇਦਾਰ ਦਾ ਵਿਛੌੜਾ ਅਸਿਹ ਤੇ ਅਕਿਹ ਹੈ ਅਕਾਲ ਪੁਰਖ ਆਪਣੇ ਚਰਨਾ ਵਿੱਚ ਨਿਵਾਸ ਬਖਸਣ ਪਰਿਵਾਰ ਪੰਥ ਅਤੇ ਸਮਾਜ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਜਥੇਦਾਰ ਸਰੂਪ ਸਿੰਘ ਜੀ ਦਾ ਅੰਤਿਮ ਸੰਸਕਾਰ ਅੱਜ 12 ਵਜੇ ਮੁਕਤਸਰ ਵਿਖੇ ਕੀਤਾ ਜਾਵੇਗਾ । ਸ੍ਰੌਮਣੀ ਅਕਾਲੀ ਦਲ ਸੰਯੁਕਤ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪ੍ਰਧਾਨ ਸ੍ ਸੁਖਦੇਵ ਸਿੰਘ ਢੀਡਸਾ , ਸਾਬਕਾ ਖਜਾਨਾ ਮੰਤਰੀ ਸ੍ ਪਰਮਿੰਦਰ ਸਿੰਘ ਢੀਡਸਾ, ਸਾਬਕਾ ਵਿਧਾਇਕ ਸ੍ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਜਥੇਦਾਰ ਸਰੂਪ ਸਿੰਘ ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆ ਸ੍ ਦਵਿੰਦਰ ਸਿੰਘ ਸੋਢੀ ਨਾਲ ਗਹਿਰੀ ਹਮਦਰਦੀ ਪ੍ਰਗਟਾਈ ਹੈ





















