ਹੁਸ਼ਿਆਰਪੁਰ 20 ਜੂਨ (ਵਿਸ਼ਵ ਵਾਰਤਾ)-
ਅਨਿਲ ਬਾਘਾ ਅਤੇ ਵਿਕਾਸ ਹੰਸ ਦੀ ਅਗਵਾਈ ਹੇਠ ਵਾਲਮੀਕਿ ਜੰਝ ਘਰ ਹੁਸ਼ਿਆਰਪੁਰ ਵਿਖੇ ਰਵਿਦਾਸੀਆ ਸਮਾਜ ਅਤੇ ਵਾਲਮੀਕਿ ਸਮਾਜ ਦਾ ਇਕੱਠ ਕੀਤਾ ਗਿਆ । ਇਸ ਇਕੱਠ ਨੂੰ ਸੰਬੋਧਨ ਕਰਦਿਆਂ ਦਲਿਤ ਆਗੂਆਂ ਨੇ ਕਿਹਾ ਪਿਛਲੇ ਮਹੀਨੇ ਤੋਂ ਹੀ ਪੰਚਾਇਤਾਂ ਵਲੋਂ ਦਲਿਤ ਮਜ਼ਦੂਰਾ ਦੀ ਝੋਨੇ ਦੀ ਲਗਾਈ ਦੇ ਰੇਟ ਤੈਅ ਕਰਨ ਲਈ ਜਬਰੀ ਮਤੇ ਪਾਏ ਜਾ ਰਹੇ ਹਨ ਅਤੇ ਦਲਿਤ ਮਜ਼ਦੂਰਾਂ ਦਾ ਸਮਾਜਿਕ ਬਾਈਕਾਟ ਕਰਨ ਦੀਆ ਅਨਾਊਂਸਮੈਂਟਾਂ ਗੁਰਦਵਾਰਿਆਂ ਵਿਚੋਂ ਸਰੇਆਮ ਕੀਤੀਆਂ ਜਾ ਰਹੀਆਂ ਹਨ ਜੋ ਕਿ ਗੈਰ ਸੰਵਿਧਾਨਿਕ ਅਤੇ ਗੈਰ ਕਾਨੂੰਨੀ ਹੈ ਜਿਸ ਸੰਬੰਧ ਵਿੱਚ ਦਲਿਤ ਜੱਥੇਬੰਦੀਆਂ ਵਲੋਂ ਪ੍ਰਸ਼ਾਸਨ ਨੂੰ ਇਨ੍ਹਾਂ ਪੰਚਾਇਤਾਂ ਤੇ ਕਾਨੂੰਨੀ ਕਾਰਵਾਈ ਕਰਨ ਨੂੰ ਕਈ ਮੰਗ ਪੱਤਰ ਦਿੱਤੇ ਗਏ ਸਨ ਅਤੇ ਸੋਸ਼ਲ ਮੀਡੀਆ ਤੇ ਨਿਊਜ਼ ਚੈਨਲ ਤੇ ਇਨ੍ਹਾਂ ਮੁੱਦਿਆਂ ਨੂੰ ਦਿਖਾਇਆ ਗਿਆ ਹੈ ਪਰ ਇਨ੍ਹਾਂ ਪੰਚਾਇਤਾ ਤੇ ਸਰਕਾਰ ਵਲੋਂ ਕੋਈ ਵੀ ਢੁਕਵੀਂ ਕਾਰਵਾਈ ਨਹੀਂ ਕੀਤੀ ਗਈ । ਜਿਸ ਕਾਰਨ ਇਨ੍ਹਾਂ ਰੂੜੀਵਾਦੀ ਪੰਚਾਇਤਾਂ ਨੂੰ ਸ਼ੈਅ ਮਿਲੀ ਜਿਸ ਦੇ ਸਿੱਟੇ ਵਜੋਂ ਹੁਣ ਪਿੰਡਾਂ ਵਿੱਚ ਉੱਚ ਜਾਤੀ ਧਨਾਡ ਚੌਧਰੀਆਂ ਵਲੋਂ ਹਥਿਆਰ ਦੇ ਜ਼ੋਰ ਤੇ ਮਜ਼ਦੂਰਾਂ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ ਹੈ ਜਿਸ ਕਾਰਨ ਪਿੰਡ ਪੰਡੋਰੀ , ਤਹਿਸੀਲ ਅਜਨਾਲਾ , ਜ਼ਿਲ੍ਹਾ ਅੰਮ੍ਰਿਤਸਰ ਵਿਖੇ ਮਿਤੀ : 14 ਜੂਨ ਨੂੰ ਦਲਿਤ ਮਜ਼ਦੂਰਾਂ ਤੇ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਝੋਨਾ ਲਗਾਉਣ ਤੋਂ ਰੋਕਿਆ ਗਿਆ ਜਿਸ ਵਿੱਚ ਕੁਝ ਦਲਿਤ ਗੋਲੀਆਂ ਨਾਲ ਜਖ਼ਮੀ ਵੀ ਹੋਏ ਪਰ ਹਾਲੇ ਤੱਕ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਆਪਣੇ ਚਹੇਤੇ ਅਤੇ ਸਿਆਸੀ ਚੌਧਰੀਆਂ ਤੇ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਵਾਲਮੀਕਿ ਜੰਝਘਰ ਤੋਂ ਘੰਟਾਘਰ ਤੱਕ ਰੋਸ ਮਾਰਚ ਕੱਢਿਆ ਗਿਆ ਜਿਸ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਰੇਬਾਜ਼ੀ ਕੀਤੀ ਗਈ ਅਤੇ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਨਾਲ ਹੀ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਜੇਕਰ ਜਲਦ ਹੀ ਇਨ੍ਹਾਂ ਪੰਚਾਇਤਾਂ ਅਤੇ ਪਿੰਡ ਪੰਡੋਰੀ ਦੇ ਦਲਿਤ ਮਜ਼ਦੂਰਾਂ ਤੇ ਗੋਲੀਆਂ ਚਲਾਉਣ ਵਾਲਿਆਂ ਤੇ ਕਨੂੰਨੀ ਕਾਰਵਾਈ ਨਹੀ ਕੀਤੀ ਗਈ ਤਾਂ ਦਲਿਤ ਸਮਾਜ ਵਲੋਂ ਪੂਰੇ ਪੰਜਾਬ ਵਿੱਚ ਤਿੱਖੇ ਸੰਘਰਸ਼ ਕੀਤੇ ਜਾਣਗੇ ।
ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ 93ਵੀਂ ਬੱਸ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ 93ਵੀਂ ਬੱਸ ਨੂੰ ਹਰੀ ਝੰਡੀ ਦੇ ਕੇ ਕੀਤਾ...





















