ਰੋਪੜ (ਵਿਸ਼ਵ ਵਾਰਤਾ ) ਰੋਪੜ ਦੇ ਕੋਟਲਾ ਪਿੰਡ ਵਿੱਚ ਇੱਕ ਏਐੱਸਆਈ ਦਲਜੀਤ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਏਐਸਆਈ ਦੇ ਗੋਲੀ ਰਿਵਾਲਵਰ ਸਾਫ਼ ਕਰਦੇ ਹੋਏ ਲੱਗੀ। ਇਸ ਸਮੇਂ ਏ ਐੱਸ ਆਈ ਜ਼ਿਲ੍ਹਾ ਰੋਪੜ ਦੇ ਡੱਲਾ ਚੌਕੀ ਚਮਕੌਰ ਸਾਹਿਬ ਦਾ ਇੰਚਾਰਜ ਸੀ। ਚਰਚਾ ਇਹ ਵੀ ਹੈ ਕਿ ਏਐੱਸਆਈ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕੀਤੀ ਹੈ। ਪਰ ਪੁਲਿਸ ਦਾ ਕਹਿਣਾ ਹੈ ਕਿ ਗੋਲੀ ਰਿਵਾਲਵਰ ਸਾਫ਼ ਕਰਦੇ ਹੋਏ ਲੱਗੀ ਹੈ । ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਏਐੱਸਆਈ ਦੀ ਮੌਤ ਆਤਮ ਹੱਤਿਆ ਹੈ ਜਾਂ ਅਚਾਨਕ ਗੋਲੀ ਚੱਲਣ ਨਾਲ ਏਐੱਸਆਈ ਦੀ ਮੌਤ ਹੋਈ ਹੈ ?
ਤੁਸੀ ਜਾਣਦੇ ਹੀ ਹੋ ❗ਪਾਰਟੀ ਪ੍ਰਧਾਨਾਂ ਦੀ ਇੱਜਤ ਦਾ ਸਵਾਲ ਬਣ ਗਈਆਂ ਹਨ ਪੰਜਾਬ ਲੋਕ ਸਭਾ ਚੋਣਾਂ 2024
ਚੰਡੀਗੜ 6 ਮਈ( ਵਿਸ਼ਵ ਵਾਰਤਾ)-ਪੰਜਾਬ ਵਿੱਚ ਲੋਕ ਸਭਾ ਚੋਣਾਂ ਦਾ ਦੌਰ ਤਿਆਰ ਹੋ ਗਿਆ ਹੈ। ਆਮ ਆਦਮੀ ਪਾਰਟੀ, ਬਹੁਜਨ ਸਮਾਜ...