‘ਤੌਕਤੇ ਤੂਫਾਨ’ ਕਾਰਨ ਉੱਤਰੀ ਭਾਰਤ ਵਿੱਚ ਵੀ ਮੀਂਹ ਅਤੇ ਹਨੇਰੀ ਦੇ ਆਸਾਰ
ਪੰਜਾਬ,ਹਰਿਆਣਾ ਅਤੇ ਦਿੱਲੀ ਵਿੱਚ ਚੱਲ ਸਕਦੀਆਂ ਹਨ ਤੇਜ਼ ਹਵਾਵਾਂ
ਚੰਡੀਗੜ੍ਹ ,17 ਮਈ (ਵਿਸ਼ਵ ਵਾਰਤਾ) ਅਰਬ ਸਾਗਰ ਚ ਮਹਾਰਾਸ਼ਟਰ ਤੱਟ ਨੇੜੇ ਬਣਿਆ ਹੋਇਆ ਚੱਕਰਵਰਤੀ ਤੂਫ਼ਾਨ ਕੱਲ੍ਹ ਗੁਜਰਾਤ ਤੱਟ ਨਾਲ ਟੱਕਰ ਕੇ ਓੁੱਥੇ ਤੂਫ਼ਾਨੀ ਹਵਾਵਾਂ ਨਾਲ ਭਾਰੀ ਤੋਂ ਭਾਰੀ ਬਾਰਿਸ਼ ਦੇਵੇਗਾ, ਇਸ ਤੋਂ ਬਾਅਦ ਇਹ ਜ਼ਮੀਨ ਤੇ ਆ ਜਾਵੇਗਾ ਤੇ ਕੱਲ੍ਹ ਸ਼ਾਮ ਇਹ ਓੁੱਤਰੀ ਗੁਜਰਾਤ ਤੇ ਦੱਖਣੀ ਰਾਜਸਥਾਨ ਨੂੰ ਪ੍ਰਭਾਵਿਤ ਕਰਦਾ ਹੋਇਆ ਕਮਜ਼ੋਰ ਹੋ ਕੇ ਡਿਪੈਰਸ਼ਨ ਜਾਂ ਘੱਟ ਦਬਾਅ ਦੇ ਖੇਤਰ ਦੇ ਰੂਪ ਚ ਪਰਸੋਂ ਹਰਿਆਣਾ, ਦਿੱਲੀ, ਯੂਪੀ ਤੇ ਪੰਜਾਬ ਨੂੰ ਪ੍ਰਭਾਵਿਤ ਕਰੇਗਾ।
ਕੱਲ੍ਹ ਹਰਿਆਣਾ-ਦਿੱਲੀ ਤੇ ਪੰਜਾਬ ਖਾਸਕਰ ਮਾਲਵੇ ਚ ਬੱਦਲਵਾਹੀ ਛਾਈ ਰਹਿ ਸਕਦੀ ਹੈ ਕਿਤੇ-ਕਿਤੇ ਕਿਣਮਿਣ ਜਾ ਹਲਕੀ ਫੁਹਾਰ ਤੋਂ ਇਨਕਾਰ ਨਹੀਂ।
19/20 ਮਈ ਦਿੱਲੀ, ਓੁੱਤਰਾਖੰਡ, ਯੂਪੀ ਤੇ ਹਰਿਆਣੇ ਦੇ ਬਹੁਤੇ ਜਿਲ੍ਹਿਆਂ ਖਾਸਕਰ ਦੱਖਣ-ਪੂਰਬੀ ਜਿਲ੍ਹਿਆਂ ਚ ਭਾਰੀ ਤੋਂ ਭਾਰੀ ਬਾਰਿਸ਼ ਦੇਵੇਗਾ।
#ਪੰਜਾਬ
ਓੁਝ ਤੇ ਅਜੇ ਆਪਾ ਪੰਜਾਬ ਦੇ ਬਹੁਤੇ ਜਿਲ੍ਹਿਆਂ ਚ 19/20 ਨੂੰ ਸਾਇਕਲੋਨ ਦੀ ਰਹਿੰਦ ਖੂੰਹਦ ਨਾਲ ਭਾਰੀ ਤੋੰ ਭਾਰੀ ਬਾਰਿਸ਼ ਦੀ ਆਸ ਰੱਖ ਸਕਦੇ ਹਾਂ ਪਰ ਮੌਜੂਦਾ ਸਥਿਤੀ ਅਨੁਸਾਰ ਦੱਖਣ-ਪੂਰਬੀ ਪੰਜਾਬ ਚ ਭਾਰੀ ਬਾਰਿਸ਼ ਦੇ ਆਸਾਰ ਜਾਪ ਰਹੇ ਹਨ।
ਜਿਸ ਚ ਮੋਹਾਲੀ-ਚੰਡੀਗੜ੍ਹ, ਪਟਿਆਲਾ, ਸੰਗਰੂਰ, ਮਾਨਸਾ, ਰੋਪੜ, ਫ਼ਤਹਿਗੜ੍ਹ ਸਾਹਿਬ ਜਿਲ੍ਹਿਆਂ ਦੇ ਬਹੁਤੇ ਇਲਾਕੇ ਸ਼ਾਮਿਲ ਹਨ, ਇਥੇ ਭਾਰੀ ਬਾਰਿਸ਼ ਦੇ 80% ਆਸਾਰ ਹਨ ਅਤੇ ਹਰਿਆਣੇ ਦੀ ਹੱਦ ਨਾਲ ਪੈਂਦੇ ਹਿੱਸਿਆਂ ਚ ਬਾਰਿਸ਼ ਹੋਰ ਵੀ ਵੱਧ ਭਾਰੀ ਰਹਿੰਦੀ ਜਾਪ ਰਹੀ ਹੈ ਇੱਥੇ 100-150 ਮਿਲੀਮੀਟਰ ਤੱਕ ਮੀਂਹ ਡਿੱਗ ਸਕਦਾ ਹੈ।
🔸ਬਠਿੰਡਾ, ਬਰਨਾਲਾ, ਮੋਗਾ, ਲੁਧਿਆਣਾ, ਨਵਾਂਸ਼ਹਿਰ, ਹੁਸ਼ਿਆਰਪੁਰ, ਜਲੰਧਰ,ਸਿਰਸਾ ਜਿਲ੍ਹਿਆਂ ਦੇ 60% ਆਸਾਰ ਹਨ।
🔹ਮੁਕਤਸਰ ਸਾਹਿਬ, ਫਾਜ਼ਿਲਕਾ, ਫਿਰੋਜ਼ਪੁਰ, ਫਰੀਦਕੋਟ, ਕਪੂਰਥਲਾ, ਤਰਨਤਾਰਨ ਸਾਹਿਬ, ਅੰਮ੍ਰਿਤਸਰ, ਗੁਰਦਾਸਪੁਰ ਤੇ ਪਠਾਨਕੋਟ ਜਿਲ੍ਹਿਆਂ ਚ 50% ਆਸਾਰ ਹਨ।
🔵 ਸੋ ਕਹਿਣ ਦਾ ਭਾਵ ਹੈ ਕਿ 19/20 ਮਈ ਨੂੰ ਪੰਜਾਬ ਤੇ ਸਾਇਕਲੋਨ ਦੇ ਅਸਰ ਦੇ ਚਾਣਸ 50-50 % ਹੋਣਗੇ ਜੇਕਰ ਅਸਰ ਹੁੰਦਾ ਹੈ ਤਾਂ ਭਾਰੀ ਤੋਂ ਭਾਰੀ ਬਾਰਿਸ਼ ਹੋਵੇਗੀ ਜੇਕਰ ਅਸਰ ਨਾ ਹੋਇਆ ਵਗਦੀ ਠੰਡੀ ਪੱਛੋ ਨਾਲ ਮੌਸਮ ਸਾਫ਼ ਤੇ ਠੰਡਾ ਰਹੇਗਾ।
ਦਿੱਲੀ ਸਿੰਘੂ,ਟਿੱਕਰੀ ਤੇ ਬਾਕੀ ਸਾਰੇ ਮੋਰਚੇ ਇਸ ਭਾਰੀ ਤੋਂ ਭਾਰੀ ਬਾਰਿਸ਼ ਨਾਲ ਬੁਰੀ ਤਰ੍ਹਾ ਪ੍ਰਭਾਵਿਤ ਹੋਣਗੇ ਇਸ ਸੰਬੰਧੀ ਕਿਸਾਨ ਮੋਰਚੇ ਤੇ ਤਿਆਰੀ ਵਿਡ ਲਈ ਜਾਵੇ ਜੀ।
ਹਰਿਆਣੇ ਚ ਕਈ ਜਿਲ੍ਹਿਆਂ ਚ 150-200 ਮਿਲੀਮੀਟਰ ਤੱਕ ਮੀਂਹ ਪੈ ਸਕਦਾ ਹੈ। ਜਿਲ੍ਹੇਵਾਰ ਵਰਖਾ ਵੰਡ 👇
ਭਾਰੀ ਤੋਂ ਭਾਰੀ ਮੀਂਹ ⛈👇
90-100% ਆਸਾਰ ਕਰਨਾਲ, ਪਾਨੀਪਤ, ਸੋਨੀਪਤ, ਯਮੂਨਾਨਗਰ, ਰੋਹਤਕ, ਝੱਝਰ, ਫਰੀਦਾਬਾਦ, ਗੁੜਗਾਵਾਂ, ਭਿਵਾਨੀ, ਮਹੇਦਰਗੜ੍ਹ, ਰਿਵਾੜੀ, ਮੇਵਾਤ, ਪਲਬਲ ਜਿਲ੍ਹੇ ।
80-90% ਆਸਾਰ ਭਾਰੀ ਮੀਂਹ ਦੇ 🌧👇
ਹਿਸਾਰ, ਜੀਂਦ, ਕੈਂਥਲ, ਕੁਰਛੇਤਰ, ਅੰਬਾਲਾ, ਪੰਚਕੂਲਾ,ਫ਼ਤਹਿਾਬਾਦ
🔴21/22/23 ਪੱਛਮੀ ਸਿਸਟਮ
ਸਾਇਕਲੋਨ ਦੇ ਅਸਰ ਤੋਂ ਤੁਰੰਤ ਬਾਅਦ ਅਰਬ ਸਾਗਰ ਤੋੰ ਪ੍ਰੀਮਾਨਸੂਨੀ ਦੱਖਣੀ ਹਵਾਵਾਂ ਦਾ ਵਹਾਅ ਪੂਰਾ ਖੁੱਲ ਜਾਵੇਗਾ ਤੇ ਓੁਸੇ ਸਮੇਂ ਪੱਛਮੀ ਸਿਸਟਮ ਇਸ ਪੁੱਜ ਰਹੀ ਭਾਰੀ ਪ੍ਰੀਮਾਨਸੂਨੀ ਨਮੀਂ ਨਾਲ ਮਿਲ ਕੇ ਪੰਜਾਬ ਦੇ ਜਿਆਦਾਤਰ ਹਿੱਸਿਆਂ ਚ ਤਕੜੀ ਗਰਜ-ਚਮਕ ਨਾਲ ਭਾਰੀ ਬਾਰਿਸ਼ ਦੇਵੇਗਾ। ਰਹਿੰਦੀ ਮਈ ਪੱਛਮੀ ਸਿਸਟਮਾਂ ਤੇ ਅਰਬ ਤੋਂ ਆਓੁਣ ਵਾਲੀ ਨਮੀਂ ਨਾਲ ਪੰਜਾਬ ਚ ਠੰਡੀਆਂ ਹਨੇਰੀਆਂ ਨਾਲ ਬਰਸਾਤੀਂ ਕਾਰਵਾਈਆਂ ਬਣੀਆਂ ਰਹਿਣਗੀਆਂ।