ਟਰੈਂਟ ਬ੍ਰਿਜ, 18 ਅਗਸਤ – ਤੀਸਰੇ ਟੈਸਟ ਵਿਚ ਚੰਗੀ ਸ਼ੁਰੂਆਤ ਕਰਨ ਮਗਰੋਂ ਭਾਰਤ ਦੀ ਸਲਾਮੀ ਜੋੜੀ ਪੈਵੇਲੀਅਨ ਪਰਤ ਗਈ ਹੈ। ਧਵਨ ਨੇ ਜਿਥੇ 35 ਦੌੜਾਂ ਬਣਾਈਆਂ ਉਸ ਮਗਰੋਂ ਰਾਹੁਲ ਵੀ 23 ਦੌੜਾਂ ਬਣਾ ਕੇ ਆਊਟ ਹੋ ਗਿਆ।
ਖਬਰ ਲਿਖੇ ਜਾਣ ਤਕ ਭਾਰਤ ਨੇ 77 ਦੌੜਾਂ ਉਤੇ 2 ਵਿਕਟਾਂ ਗਵਾ ਦਿੱਤੀਆਂ ਸਨ। ਪੁਜਾਰਾ ਤੇ ਕੋਹਲੀ ਦੋਵੇਂ ਕਰੀਜ ਤੇ ਸਨ।