
ਚੰਡੀਗੜ 13 ਅਗਸਤ (ਵਿਸ਼ਵ ਵਾਰਤਾ)- ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਮੁੱਖ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਹੁਣ ਕਰੋਨਾ ਮੁਕਤ ਹੋ ਕੇ ਪੂਰੀ ਤਰ੍ਹਾਂ ਤੰਦਰੁਸਤ ਹੋ ਚੁੱਕੇ ਹਨ ।ਉਨ੍ਹਾਂ ਨੂੰ ਕੱਲ ਨਾਨਾਵਤੀ ਹਾਸਪਿਟਲ ਮੁੰਬਈ ਤੋਂ ਛੁੱਟੀ ਮਿਲਣ ਦੀ ਪੂਰੀ ਆਸ ਹੈ ।ਇਹ ਜਾਣਕਾਰੀ ਹਜ਼ੂਰ ਸਾਹਿਬ ਟਰੱਸਟ ਦੇ ਸਾਬਕਾ ਚੇਅਰਮੈਨ ਅਤੇ ਮਹਾਰਾਸ਼ਟਰ ਦੇ ਸਾਬਕਾ ਡੀਜੀਪੀ ਡਾ ਪੀ ਐਸ ਪਸਰੀਚਾ ਨੇ ਕੌਮੀ ਮਾਰਗ ਨਾਲ ਸਾਂਝੀ ਕੀਤੀ ।ਡਾਕਟਰ ਪੀ ਐਸ ਪਸਰੀਚਾ ਨੇ ਦੱਸਿਆ ਕਿ ਬਾਬਾ ਕੁਲਵੰਤ ਸਿੰਘ ਜੀ ਨੂੰ ਛੁੱਟੀ ਮਿਲਦਿਆਂ ਸਾਰ ਉਸ ਦਾ ਇੱਥੋਂ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਚਲੇ ਜਾਣਗੇ ।ਡਾ ਪੀ ਐਸ ਪਸਰੀਚਾ ਨੇ ਨਾਨਾਵਤੀ ਹਾਸਪੀਟਲ ਦੇ ਸਟਾਫ ਤੇ ਉਨ੍ਹਾਂ ਦੇ ਸਹਿਯੋਗੀਆਂ ਦਾ ਵੀ ਧੰਨਵਾਦ ਕੀਤਾ ।
ਇੱਥੇ ਇਹ ਦੱਸਣਾ ਬਣਦਾ ਹੈ ਜਦੋਂ ਬਾਬਾ ਕੁਲਵੰਤ ਸਿੰਘ ਜੀ ਨੂੰ ਜਦੋਂ ਨਾਨਾਵਤੀ ਹਾਸਪਿਟਲ ਮੁੰਬਈ ਵਿਖੇ ਦਾਖਲ ਕਰਵਾਇਆ ਗਿਆ ਤਾਂ ਉਦੋਂ ਉਹ ਕਰੋਨਾ ਬਿਮਾਰੀ ਦੀ ਗੰਭੀਰ ਚਪੇਟ ਵਿੱਚ ਆ ਚੁੱਕੇ ਸਨ ।ਡਾਕਟਰਾਂ ਮੁਤਾਬਕ ਉਨ੍ਹਾਂ ਦੀ ਸਰੀਰਕ ਸਥਿਤੀ ਕਾਫੀ ਨਾਜ਼ੁਕ ਸੀ ।ਡਾਕਟਰੀ ਰਿਪੋਰਟ ਮੁਤਾਬਿਕ ਉਦੋਂ ਉਨ੍ਹਾਂ ਦੇ ਫੇਫੜੇ ਸਿਰਫ 30% ਕੰਮ ਕਰ ਰਹੇ ਸਨ ।ਬਲੱਡ ਪ੍ਰੈਸ਼ਰ 90-59 ਸੀ । ਨਾਨਾਵਤੀ ਹਸਪਤਾਲ ਦੇ ਡਾਕਟਰ ਅਬਦੁੱਲ ਅਨਸਾਰੀ ਜੋ ਕਿ ਦੇਸ਼ ਵਿੱਚ ਕਰੋਨਾ ਟ੍ਰੀਟਮੈਂਟ ਦੇ ਸਪੈਸ਼ਲਿਸਟ ਡਾਕਟਰ ਹਨ , ਨੇ ਫੌਰਨ ਹੀ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਦਾ ਟਰੀਟਮੈਂਟ ਸ਼ੁਰੂ ਕਰ ਦਿੱਤਾ ।






















