ਪੰਚਕੂਲਾ, 17 ਜਨਵਰੀ – ਡੇਰਾ ਸਿਰਸਾ ਮੁਖੀ ਰਾਮ ਰਹੀਮ ਸਮੇਤ 4 ਲੋਕਾਂ ਨੂੰ ਪੱਤਰਕਾਰ ਰਾਮ ਚੰਦਰ ਛਤਰਪਤੀ ਹੱਤਿਆ ਮਾਮਲੇ ਵਿਚ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਲੋਂ ਅੱਜ ਸਜਾ ਸੁਣਾਈ ਜਾਵੇਗੀ। ਅਦਾਲਤ ਵਲੋਂ ਰਾਮ ਰਹੀਮ ਨੂੰ ਸਜ਼ਾ ਵੀਡੀਓ ਕਾਨਫ੍ਰੰਸਿੰਗ ਦੁਆਰਾ ਸੁਣਾਈ ਜਾਵੇਗੀ।
ਇਸ ਦੌਰਾਨ ਪੰਜਾਬ ਅਤੇ ਹਰਿਆਣਾ ਵਿਚ ਸਖਤ ਸੁਰੱਖਿਆ ਵਿਵਸਥਾ ਕੀਤੀ ਗਈ ਹੈ। ਪੰਚਕੂਲਾ ਅਤੇ ਚੰਡੀਗੜ ਵਿਚ ਵੀ ਸੁਰੱਖਿਆ ਵਿਵਸਥਾ ਵਧਾ ਦਿਤੀ ਗਈ ਹੈ। ਬਠਿੰਡਾ ਅਤੇ ਸਿਰਸਾ ਵਿਚ ਵੀ ਪੁਲਿਸ ਦੀ ਚੱਪੇ-ਚੱਪੇ ਉਤੇ ਤਾਇਨਾਤੀ ਕੀਤੀ ਗਈ ਹੈ।