
ਕੋਵਿਡ ਪਾਜੇਵਿਟ ਮਰੀਜ਼ਾਂ ਦੇ ਸਾਰੇ ਮੁੱਢਲੇ ਸੰਪਰਕਾਂ ਲਈ “ਸਵੈ-ਰਿਪੋਰਟਿੰਗ” ਕਰਨਾ ਹੋਵੇਗਾ ਲਾਜ਼ਮੀ
ਪਾਜੇਟਿਵ ਮਰੀਜ਼ ਦੇ ਪਰਿਵਾਰਕ ਮੈਂਬਰਾਂ / ਸਹਿ-ਵਸਨੀਕਾਂ ਸਮੇਤ ਘਰੇਲੂ ਸਹਾਇਤਕ, ਰਸੋਈਏ ਆਦਿ ਲਈ 5 ਦਿਨਾਂ ਦੀ ਅਵਧੀ ਲਈ ਸਵੈ-ਕੁਆਰੰਟੀਨ ਲਾਜ਼ਮੀ
ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ (ਆਰਡਬਲਯੂਏ) / ਗੁਆਂਢੀ, ਇਕਾਂਤਵਾਸ ਅਧੀਨ ਘਰ ਵਿਚ ਕੁਆਰੰਟੀਨ ਦੀ ਉਲੰਘਣਾ ਅਤੇ ਮਹਿਮਾਨਾਂ ਦੀ ਆਮਦ ਸਬੰਧੀ ਦੇਣਗੇ ਰਿਪੋਰਟ
ਕੋਈ ਵੀ ਕੰਟੇਨਮੈਂਟ / ਮਾਈਕਰੋ ਕੰਟੇਨਮੈਂਟ ਜ਼ੋਨਾਂ ਵਿੱਚ ਨਮੂਨੇ ਲੈਣ ਦਾ ਵਿਰੋਧ / ਇਨਕਾਰ ਨਹੀਂ ਕਰੇਗਾ
ਐਸ ਏ ਐਸ ਨਗਰ, 22 ਅਗਸਤ (ਸਤੀਸ਼ ਕੁਮਾਰ ਪੱਪੀ)-ਰਾਸ਼ਟਰੀ ਨਿਰਦੇਸ਼ਾਂ ਅਤੇ ਪ੍ਰੋਟੋਕਾਲਾਂ ਦੀ ਪਾਲਣਾ ਨਾ ਕਰਨਾ, ਘਰੇਲੂ ਇਕਾਂਤਵਾਸ ਵਿੱਚ ਰਹਿ ਰਹੇ ਮਰੀਜ਼ ਦੇ ਪਰਿਵਾਰਕ ਮੈਂਬਰਾਂ / ਸਹਿ-ਵਸਨੀਕਾਂ ਦੁਆਰਾ ਕੀਤੀ ਗਈ ਉਲੰਘਣਾ ਅਤੇ ਲਾਪ੍ਰਵਾਹੀ ਮਹਾਂਮਾਰੀ ਦੇ ਹੋਰ ਫੈਲਣ ਦਾ ਕਾਰਨ ਬਣ ਸਕਦੀ ਹੈ, ਜੋ ਮਨੁੱਖੀ ਸਿਹਤ ਅਤੇ ਸੁਰੱਖਿਆ ਨੂੰ ਖਤਰੇ ਵਿੱਚ ਪਾ ਸਕਦੀ ਹੈ। ਇਸ ਲਈ, ਆਫਤਨ ਪ੍ਰਬੰਧਨ ਐਕਟ, 2005 ਦੀ ਧਾਰਾ 34 (ਸੀ) ਅਤੇ (ਐਮ) ਦੇ ਅਧੀਨ, ਜ਼ਿਲ੍ਹਾ ਆਫ਼ਤਨ ਪ੍ਰਬੰਧਨ ਅਥਾਰਟੀ ਨੇ ਮਹਾਂਮਾਰੀ ਦੇ ਫੈਲਣ ‘ਤੇ ਕੰਟਰੋਲ ਨੂੰ ਯਕੀਨੀ ਬਣਾਉਣ ਲਈ ਵਿਆਪਕ ਕਦਮ ਚੁਕਣੇ ਲਾਜ਼ਮੀ ਪਾਇਆ ਹੈ। ਇਹ ਜਾਣਕਾਰੀ ਜ਼ਿਲ੍ਹਾ ਮੈਜਿਸਟਰੇਟ- ਕਮ-ਚੇਅਰਪਰਸਨ ਡੀ.ਡੀ.ਐੱਮ.ਏ ਸ੍ਰੀ ਗਿਰੀਸ਼ ਦਿਆਲਨ ਨੇ ਦਿੱਤੀ।
ਇਸ ਲਈ ਸਵੈ-ਰਿਪੋਰਟਿੰਗ / ਜਾਣਕਾਰੀ ਹੁਣ ਲਾਜ਼ਮੀ ਹੋ ਗਈ ਹੈ ਜਿਸ ਤਹਿਤ ਸਾਰੇ ਵਸਨੀਕਾਂ ਨੂੰ 104 ਡਾਇਲ ਕਰਕੇ ਜਾਂ ਆਪਣੇ ਨੇੜਲੇ ਸਰਕਾਰੀ ਹਸਪਤਾਲ / ਸਥਾਨਕ ਸਿਹਤ ਅਥਾਰਟੀ (ਐਲਐਚਏ) ਨਾਲ ਸੰਪਰਕ ਕਰਕੇ 48 ਘੰਟਿਆਂ ਦੇ ਅੰਦਰ ਸਿਹਤ ਅਧਿਕਾਰੀਆਂ ਨੂੰ ਸੂਚਿਤ ਕਰਨਾ ਲਾਜ਼ਮੀ ਹੋਵੇਗਾ, ਜੇਕਰ ਉਹ ਪਾਜੇਟਿਵ ਕੇਸ ਦੇ ਸੰਪਰਕ ਵਿੱਚ ਆਏ ਹੋਣ।
ਇਸ ਤੋਂ ਇਲਾਵਾ, ਕੋਈ ਵੀ ਕੋਵਿਡ ਪਾਜੇਟਿਵ ਮਰੀਜ਼, ਜਿਹੜਾ ਘਰੇਲੂ ਇਕਾਂਤਵਾਸ ਅਧੀਨ ਹੈ, ਆਪਣੀ ਘਰੇਲੂ ਇਕਾਂਤਵਾਸ ਦੀ ਅਵਧੀ ਪੂਰੀ ਹੋਣ ਤੱਕ ਆਪਣੀ ਰਿਹਾਇਸ਼ ਨੂੰ ਛੱਡ ਕੇ (ਮੈਡੀਕਲ ਐਮਰਜੈਂਸੀ ਤੋਂ ਇਲਾਵਾ) ਨਹੀਂ ਜਾ ਸਕਦਾ।
ਉਸ ਘਰ / ਪਰਿਵਾਰ ਦੇ ਪਰਿਵਾਰਕ ਮੈਂਬਰ / ਸਹਿ-ਵਸਨੀਕ (ਘਰੇਲੂ ਸਹਾਇਕ, ਰਸੋਈਏ ਆਦਿ), ਜਿੱਥੇ ਪਾਜੇਟਿਵ ਮਰੀਜ਼ ਘਰੇਲੂ ਇਕਾਂਤਵਾਸ ਅਧੀਨ ਹੈ, ਨੂੰ ਸਿਹਤ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ, ਉਹ 5 ਦਿਨਾਂ ਦੀ ਮਿਆਦ ਲਈ ਸਵੈ ਕੋਆਰੰਟੀਨ ਅਧੀਨ ਰਹਿਣਗੇ ਅਤੇ ਆਪਣੀ ਨਿਗਰਾਨੀ ਕਰਨਗੇ। ਜੇ ਉਹਨਾਂ ਵਿੱਚ ਕੋਵਿਡ ਦਾ ਕੋਈ ਲੱਛਣ ਨਜ਼ਰ ਆਉਂਦਾ ਹੈ ਤਾਂ ਉਹਨਾਂ ਦੀ ਜਾਂਚ ਕੀਤੀ ਜਾਏਗੀ ਅਤੇ ਸਿਰਫ ਟੈਸਟ ਨੈਗਟਿਵ ਤੋਂ ਬਾਅਦ ਹੀ ਘਰ ਤੋਂ ਬਾਹਰ ਜਾ ਸਕਣਗੇ।
ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ (ਆਰਡਬਲਯੂਏ) / ਗੁਆਂਢੀਆਂ ਸਬੰਧੀ ਆਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਜੇਕਰ ਘਰੇਲੂ ਇਕਾਂਤਵਾਸ ਅਧੀਨ ਮਰੀਜ ਦੇ ਕਿਸੇ ਵੀ ਵਸਨੀਕ ਦੁਆਰਾ ਉਲੰਘਣਾ ਕਰਨ/ ਜਾਂ ਮਰੀਜ਼ ਨੂੰ ਬਾਹਰੋਂ ਕੋਈ ਮਿਲਣ ਲਈ ਆਉਂਦਾ ਹੈ ਤਾਂ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ / ਗੁਆਂਢੀ ਕੰਟਰੋਲ ਰੂਮ / ਇਲਾਕੇ ਦਾ ਥਾਣੇ ਨੂੰ ਸੂਚਿਤ ਕਰਨਗੇ (ਘਰੇਲੂ ਇਕਾਂਤਵਾਸ ਸਬੰਧੀ ਲਗਾਏ ਪੋਸਟਰ ਉਤੇ ਨੰਬਰ ਦਰਸਾਏ ਜਾਂ ਸਾਂਝੇ ਕੀਤੇ ਜਾਣਗੇ)।
ਹਾਲਾਂਕਿ, ਉਹ ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤ ਕੇ, ਇਕਾਂਤਵਾਸ ਅਧੀਨ ਘਰ ਦੇ ਮੁੱਖ ਗੇਟ ਤੱਕ ਵਸਤਾਂ ਦੀ ਘਰੇਲੂ ਸਪੁਰਦਗੀ ਨੂੰ ਯਕੀਨੀ ਬਣਾਉਣ ਲਈ ਸਹਾਇਤਾ ਕਰ ਸਕਦੇ ਹਨ।
ਇਸ ਤੋਂ ਇਲਾਵਾ, ਜਿਸ ਘਰ ਵਿਚ ਮਰੀਜ ਇਕਾਂਤਵਾਸ ਅਧੀਨ ਹੈ ਉਸ ਘਰ ਵਿਚ ਕੋਈ ਵੀ ਮਹਿਮਾਨ / ਮਿਲਣ ਵਾਲੇ ਨੂੰ ਆਉਣ ਦੀ ਆਗਿਆ ਨਹੀਂ ਦਿੱਤੀ ਜਾਏਗੀ। ਅਜਿਹੇ ਮਹਿਮਾਨਾਂ / ਮਿਲਣ ਵਾਲਿਆਂ ਵਿਰੁੱਧ ਅਪਰਾਧਿਕ ਕਾਰਵਾਈ ਕੀਤੀ ਜਾਵੇਗੀ।
ਕੰਟੇਨਮੈਂਟ ਜ਼ੋਨਾਂ / ਮਾਈਕਰੋ ਕੰਟੇਨਮੈਂਟ ਜ਼ੋਨਾਂ ਲਈ ਇਹ ਨਿਯਤ ਕੀਤਾ ਗਿਆ ਹੈ ਕਿ ਕੰਟੇਨਮੈਂਟ ਜ਼ੋਨਾਂ / ਮਾਈਕਰੋ ਕੰਟੇਨਮੈਂਟ ਜ਼ੋਨਾਂ ਦੇ ਸਾਰੇ ਵਸਨੀਕਾਂ ਨੂੰ ਕਿਸੇ ਵੀ ਉਦੇਸ਼ ਲਈ ਜ਼ੋਨ ਤੋਂ ਬਾਹਰ ਜਾਣ ਜਾਂ ਕਿਸੇ ਵੀ ਵਿਅਕਤੀ ਨੂੰ ਕੰਟੇਨਮੈਂਟ ਜ਼ੋਨ ਵਿਚ ਦਾਖਲ ਹੋਣ ਦੀ ਮਨਾਹੀ ਹੋਵੇਗੀ (ਬਜਾਇ ਐਮਰਜੈਂਸੀ ਡਾਕਟਰੀ ਸਹਾਇਤਾ ਅਤੇ ਜ਼ਰੂਰੀ ਸਪਲਾਈਆਂ ਅਤੇ ਸੇਵਾਵਾਂ ਦੀ ਵਿਵਸਥਾ ਲਈ)।
ਇਸ ਤੋਂ ਇਲਾਵਾ, ਸਰਕਾਰ ਦੁਆਰਾ ਕੰਟਮੈਂਟ ਜ਼ੋਨਾਂ ਵਿੱਚ 100% ਲਾਜ਼ਮੀ ਟੈਸਟ ਕਰਵਾਉਣ ਦੀ ਕੋਸ਼ਿਸ਼ ਦੇ ਮੱਦੇਨਜ਼ਰ, ਕੋਈ ਵੀ ਵਿਅਕਤੀ ਕੋਵਿਡ ਟੈਸਟ ਦੇ ਉਦੇਸ਼ਾਂ ਲਈ ਸਿਹਤ ਅਧਿਕਾਰੀਆਂ ਨੂੰ ਆਪਣਾ ਸੈਂਪਲ ਦੇਣ ਦਾ ਵਿਰੋਧ / ਇੰਨਕਾਰ ਨਹੀਂ ਕਰੇਗਾ।
ਇਸ ਤੋਂ ਇਲਾਵਾ, ਧਾਰਾ 144 ਅਧੀਨ ਸਾਰੇ ਲੋਕ ਜਨਤਕ ਇਕੱਠਾਂ ਜਾਂ ਕਰਫਿਊ ਨਾਲ ਸਬੰਧਤ ਆਦੇਸ਼ਾਂ ਦੀ ਪਾਲਣਾ ਕਰਨਗੇ। ਜਿਹੜੇ ਵੀ ਵਿਅਕਤੀ ਇਨ੍ਹਾਂ ਆਦੇਸ਼ਾਂ ਦੀ ਉਲੰਘਣਾ ਕਰਦਾ ਪਾਇਆ ਗਏ, ਉਨ੍ਹਾਂ ਦੇ ਵਾਹਨ ਜ਼ਬਤ ਕੀਤੇ ਜਾਣਗੇ।
ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਾ ਕੋਈ ਵੀ ਵਿਅਕਤੀ ਆਫਤਨ ਪ੍ਰਬੰਧਨ ਐਕਟ, 2005 ਦੀ ਧਾਰਾ 51 ਅਤੇ ਭਾਰਤੀ ਦੰਡਾਵਲੀ, 1860 ਦੀ ਧਾਰਾ 269, 270 ਅਤੇ 188 ਦੇ ਅਧੀਨ ਕਾਨੂੰਨੀ ਧਾਰਾਵਾਂ ਤੋਂ ਇਲਾਵਾ ਅਪਰਾਧਿਕ ਕਾਰਵਾਈ ਲਈ ਜ਼ਿੰਮੇਵਾਰ ਹੋਵੇਗਾ।
ਮੁੱਖ ਮੰਤਰੀ ਭਗਵੰਤ ਮਾਨ ਜਾਣਗੇ ਸ੍ਰੀ ਕਰਤਾਰਪੁਰ ਸਾਹਿਬ, ਵਿਦੇਸ਼ ਮੰਤਰਾਲੇ ਤੋਂ ਮੰਗੀ ਇਜਾਜ਼ਤ
ਚੰਡੀਗੜ੍ਹ, 18 ਨਵੰਬਰ (ਵਿਸ਼ਵ ਵਾਰਤਾ) ਮੁੱਖ ਮੰਤਰੀ ਭਗਵੰਤ ਮਾਨ ਨੇ 24 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ...






















