ਡਿਪਟੀ ਕਮਿਸ਼ਨਰ-ਕਮ-ਜਿਲਾ ਚੋਣ ਅਫਸਰ ਸ਼੍ਰੀਮਤੀ ਸ਼ੇਨਾ ਅਗਰਵਾਲ ਵਲੋੋਂ ਜਿਲੇ ਦੇ ਸਮੂਹ ਚੋਣਕਾਰ ਰਜਿਸਟੇ੍ਰਸ਼ਨ ਅਫਸਰਾਂ ਨਾਲ ਮੀਟਿੰਗ
ਬੂਥ ਲੈਵਲ ਅਫਸਰ ਅਪਣੇ-ਅਪਣੇ ਪੋਲਿੰਗ ਬੂਥ ਤੇ ਬੈਠਕੇ ਯੋਗ ਵਿਅਕਤੀਆਂ ਪਾਸੋੋਂ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਣਗੇ- ਜਿਲਾ ਚੋਣ ਅਫਸਰ

ਨਵਾਂਸ਼ਹਿਰ, 19 ਨਵੰਬਰ (ਵਿਸ਼ਵ ਵਾਰਤਾ)-ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸਰ, ਪੰਜਾਬ ਵਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਯੋਗਤਾ ਮਿਤੀ 1-1-2021 ਦੇ ਆਧਾਰ ਤੇ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਜਿਲੇ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਵਿਚ ਮਿਤੀ 16-11-2020 ਤੋੋਂ 15-12-2020 ਤੱਕ ਕੀਤਾ ਜਾਵੇਗਾ। ਇਸ ਸਮੇਂ ਦੌੌਰਾਨ ਮਿਤੀ 21, 22 ਨਵੰਬਰ ਅਤੇ 5, 6 ਦਸੰਬਰ 2020 ਨੂੰ ਬੂਥ ਲੈਵਲ ਅਫਸਰ ਅਪਣੇ-ਅਪਣੇ ਪੋਲਿੰਗ ਬੂਥ ਤੇ ਬੈਠਕੇ ਯੋਗ ਵਿਅਕਤੀਆਂ ਪਾਸੋੋਂ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜਿਲਾ ਚੋਣ ਅਫਸਰ ਸ਼੍ਰੀਮਤੀ ਸ਼ੇਨਾ ਅਗਰਵਾਲ ਵਲੋੋਂ ਜਿਲੇ ਦੇ ਸਮੂਹ ਚੋਣਕਾਰ ਰਜਿਸਟੇ੍ਰਸ਼ਨ ਅਫਸਰਾਂ ਨਾਲ ਮਿਤੀ 19.11.2020 ਨੂੰ ਮੀਟਿੰਗ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਵਲੋਂ ਜਿਲ੍ਹੇ ਦੇ ਸਮੂਹ ਚੋਣਕਾਰ ਰਜਿਸਟੇ੍ਰਸ਼ਨ ਅਫ਼ਸਰ ਨੂੰ ਹਦਾਇਤ ਕੀਤੀ ਗਈ ਕਿ ਮੁੱਖ ਚੋਣ ਅਫਸਰ, ਪੰਜਾਬ ਜੀ ਦੀਆਂ ਹਦਾਇਤਾਂ ਅਨੁਸਾਰ ਇਸ ਸੁਧਾਈ ਦੌੌਰਾਨ ਨੌੌਜਵਾਨਾਂ, ਮਾਈਗਰੈਂਟ ਵਰਕਰਾਂ, ਸ਼ਮਣਤ, ਟਞਜ਼ਤ ਅਤੇ ਟਰਾਂਸਜੈਂਡਰ ਕਾਮਿਉਨਿਟੀ ਕੈਟਾਗਰੀਜ਼ ਵੱਲ ਵਿਸ਼ੇਸ਼ ਧਿਆਨ ਦਿੰਦੇ ਹੋਏ ਇਨ੍ਹਾਂ ਕੈਟਾਗਰੀਜ਼ ਦੀ ਵੋਟ ਵੋਟਰ ਸੂਚੀ ਵਿਚ ਐਨਰੋਲਮੈਂਟ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਵਲੋਂ ਕਿਹਾ ਗਿਆ ਕਿ ਪ੍ਰੋਜੈਕਟਿਡ ਪੋਪੁਲੇਸ਼ਨ ਅਨੁਸਾਰ ਜਿਲੇ ਵਿਚ 18-19 ਸਾਲ ਦੇ ਨੌਜਵਾਨਾ ਦੀ ਬਤੌਰ ਵੋਟਰ ਰਜਿਸਟ੍ਰੇਸ਼ਨ ਕਾਫੀ ਘੱਟ ਹੈ, ਜਿਸ ਨੂੰ ਵਧਾਉਣ ਲਈ ਜਿਲੇ ਦੇ ਸਮੂਹ ਵਿਦਿਅਕ ਅਤੇ ਤਕਨੀਕੀ ਸੰਸਥਾਵਾਂ ਨੂੰ ਲਿਖਿਆ ਜਾ ਰਿਹਾ ਹੈ ਕਿ ਉਨ੍ਹਾਂ ਦੀਆਂ ਸੰਸਥਾਂਵਾਂ ਵਿਚ ਪੱੜ ਰਹੇ ਵਿਦਿਆਰਥੀ, ਜਿਨ੍ਹਾਂ ਦੀ ਉਮਰ 01 ਜਨਵਰੀ 2021 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋ ਗਈ/ਜਾਵੇਗੀ, ਦੀ ਬਤੌਰ ਵੋਟਰ ਰਜਿਸਟੇ੍ਰਸ਼ਨ ਯਕੀਨੀ ਬਨਾਉਣ।
ਉਨ੍ਹਾਂ ਅਗੇ ਕਿਹਾ ਕਿ ਮੁੱਖ ਚੋਣ ਅਫਸਰ, ਪੰਜਾਬ ਰਾਂਹੀਂ ਭਾਰਤ ਚੋਣ ਕਮਿਸ਼ਨ ਦੀਆਂ ਜ਼ੋ ਹਦਾਇਤਾਂ ਸਮੇਂ-ਸਮੇਂ ਸਿਰ ਪ੍ਰਾਪਤ ਹੋ ਰਹੀਆਂ ਹਨ, ਉਸਦੀ ਪਾਲਣਾ ਯਕੀਨੀ ਬਣਾਈ ਜਾਵੇ। ਵੋਟਰ ਸੂਚੀਆਂ ਦੀ ਸੁਧਾਈ ਦੇ ਪ੍ਰੋਗਰਾਮ ਬਾਰੇ ਵੱਖ-ਵੱਖ ਮਾਧਮਾ ਰਾਂਹੀਂ ਜਨਤਾ ਨੂੰ ਵੱਧ ਤੋਂ ਵੱਧ ਜਾਣੂ ਕਰਵਾਇਆ ਜਾਵੇ ਤਾਂ ਜ਼ੋ ਕੋਈ ਵੀ ਯੋਗ ਵਿਅਕਤੀ ਇਸ ਵੋਟਰ ਸੂਚੀਆਂ ਦੀ ਸੁਧਾਈ ਦੌਰਾਨ ਅਪਣੀ ਵੋਟ ਬਨਾਉਣ ਤੋਂ ਨਾ ਰਹਿ ਜਾਵੇ।
ਜ਼ੋ ਭਾਰਤੀ ਨਾਗਰਿਕ ਕਿਸੇ ਕੰਮ ਜਾਂ ਪੜਾਈ ਸਬੰਧੀ ਵਿਦੇਸ਼ ਗਏ ਹੋਏ ਹਨ ਅਤੇ ਉਨ੍ਹਾਂ ਪਾਸ ਭਾਰਤੀ ਪਾਸਪੋਰਟ ਹੈ, ਦੀ ਵੋਟ ਫਾਰਮ ਨੰ: 6ਏ ਰਾਂਹੀਂ ਬਤੌਰ ਓਵਰਸੀਜ਼ ਵੋਟਰ ਦਰਜ ਕਰਨ ਲਈ ਕਿਹਾ ਗਿਆ। ਸ਼ਮਣ ਵਿਅਕਤੀਆਂ ਦੀ 100% ਰਜਿਸਟ੍ਰੇਸ਼ਨ ਯਕੀਨੀ ਬਨਾਉਣ ਲਈ ਜਿਲਾ ਸਮਾਜਿਕ ਸੁਰਖਿਆ ਅਫਸਰ ਵਲੋੋਂ ਯੂ.ਡੀ.ਆਈ.ਡੀ. ਸਕੀਮ ਅਧੀਨ ਤਿਆਰ ਕੀਤੀ ਗਈ ਸੂਚੀ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਨੂੰ ੳਪਲਵਧ ਕਰਾਉਣ ਲਈ ਮੀਟਿੰਗ ਵਿਚ ਆਦੇਸ਼ ਦਿਤੇ ਗਏ।
ਉਨ੍ਹਾਂ ਮੀਟਿੰਗ ਵਿਚ ਹਾਜਰ ਇਲੈਕਸ਼ਨ ਤਹਿਸੀਲਦਾਰ ਨੂੰ ਸਿਵਲ ਸਰਜਨ ਦਫਤਰ ਪਾਸੋਂ ਅਜਿਹੇ ਵਿਅਕਤੀਆਂ ਦੀ ਸੂਚੀ ਵੀ ਸਬੰਧਤ ਚੋਣਕਾਰ ਰਜਿਸਟੇ੍ਰਸ਼ਨ ਅਫਸਰਾਂ ਨੂੰ ਉਪਲਵਧ ਕਰਾਉਣ ਲਈ ਕਿਹਾ ਗਿਆ, ਜਿਨ੍ਹਾਂ ਦਾ ਜਨਮ 01 ਜਨਵਰੀ 2002 ਤੋਂ 01 ਜਨਵਰੀ 2003 ਦੌਰਾਨ ਹੋਇਆ ਹੈ, ਕਿਉ ਜ਼ੋ ਇਸ ਸਮੇਂ ਦੌਰਾਨ ਜਨਮੇ ਬੱਚੇ ਇਸ ਵੋਟਰ ਸੂਚੀ ਦੀ ਸੁਧਾਈ ਦੌਰਾਨ ਅਪਣੀ ਵੋਟ ਬਨਾਉਣ ਦੇ ਹਕਦਾਰ ਹੋ ਗਏ ਹਨ ਅਤੇ ਚੋਣਕਾਰ ਰਜਿਸਟੇ੍ਰਸ਼ਨ ਅਫਸਰਾਂ ਵਲੋਂ ਇਨ੍ਹਾਂ ਦੀ ਰਜਿਸਟੇ੍ਰਸ਼ਨ ਯਕੀਨੀ ਬਣਾਈ ਜਾਵੇ। ਇਸ ਦੇ ਨਾਲ ਹੀ ਵੋਟਰ ਸੂਚੀ ਨੂੰ ਸਾਫ-ਸੁਥਰਾ ਰਖੇ ਜਾਣ ਲਈ ਜਿਲਾ ਚੋਣ ਅਫਸਰ ਵਲੋਂ ਸਾਲ 2020 ਦੌਰਾਨ ਜਿਨ੍ਹਾਂ ਵਿਅਕਤੀਆਂ ਦੀ ਮੌੌਤ ਹੋਈ ਹੈ, ਬਾਰੇ ਜਾਣਕਾਰੀ ਵੀ ਸਿਵਲ ਸਰਜਨ ਦਫਤਰ ਤੋਂ ਤੁਰੰਤ ਲੈ ਕੇ ਚੋਣਕਾਰ ਰਜਿਸਟੇ੍ਰਸ਼ਨ ਅਫਸਰਾਂ ਨੂੰ ਉਪਲਵਧ ਕਰਾਉਣ ਲਈ ਕਿਹਾ ਗਿਆ ਤਾਂ ਜ਼ੋ ਵਲੋੋਂ ਵੋਟਰ ਸੂਚੀ ਦੀ ਸੁਧਾਈ ਦੌੌਰਾਨ ਯੋਗ ਕਾਰਵਾਈ ਉਪਰੰਤ ਅਜਿਹੇ ਨਾਂ ਵੋਟਰ ਸੂਚੀ ਵਿਚੋੋਂ ਡਲੀਟ ਕੀਤੇ ਜਾ ਸਕਣ।
ਮੀਟਿੰਗ ਵਿਚ ਸ੍ਰੀ ਵਿਰਾਜ ਤਿੜਕਾ, ਚੋਣਕਾਰ ਰਜਿਸਟੇ੍ਰਸ਼ਨ ਅਫਸਰ, ਵਿਧਾਨ ਸਭਾ ਚੋਣ ਹਲਕਾ 46-ਬੰਗਾ, ਸ੍ਰੀ ਜਗਦੀਸ਼ ਸਿੰਘ ਜ਼ੋੋਹਲ,ਈ.ਆਰ.ਓ. ਵਿਧਾਨ ਸਭਾ ਚੋਣ ਹਲਕਾ 47-ਨਵਾਂਸ਼ਹਿਰ ਅਤੇਸ੍ਰੀ ਦੀਪਕ ਰੋੋਹਿਲਾ,ਚੋੋਣਕਾਰ ਰਜਿਸਟ੍ਰੇਸ਼ਨ ਅਫਸਰ ਵਿਧਾਨ ਸਭਾ ਚੋਣ ਹਲਕਾ-48-ਬਲਾਚੋੋਰ ਤੋੋਂ ਇਲਾਵਾ ਇਸ ਮੌੌਕੇ ਤੇ ਇਲੈਕਸ਼ਨ ਤਹਿਸੀਲਦਾਰ ਸ੍ਰੀ ਵਿਵੇਕ ਮੋਹਲਾ ਅਤੇ ਪ੍ਰੋੋਗਰਾਮਰ ਸ੍ਰੀ ਅਮਿਤ ਸੈਣੀ ਮੌੌਜੂਦ ਸਨ।






















