ਡਿਪਟੀ ਕਮਿਸ਼ਨਰ ਨੇ ਦਿਲਾਵਰਪੁਰ ਗਊਸ਼ਾਲਾ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾਗਊਸ਼ਾਲਾ ਵਿਚ ਬਣਾਇਆ ਪਾਰਕ ਕੀਤਾ ਲੋਕ ਅਰਪਿਤਠੰਢ ਦੌਰਾਨ ਪਸ਼ੂਆਂ ਦੀ ਸਾਂਭ-ਸੰਭਾਲ ਸਬੰਧੀ ਦਿੱਤੇ ਲੋੜੀਂਦੇ ਦਿਸ਼ਾ-ਨਿਰਦੇਸ਼
ਨਵਾਂਸ਼ਹਿਰ, 29 ਦਸੰਬਰ (ਵਿਸ਼ਵ ਵਾਰਤਾ)-
ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਵੱਲੋਂ ਅੱਜ ਸਰਕਾਰੀ ਗਊਸ਼ਾਲਾ ਦਿਲਾਵਰਪੁਰ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਜਿਥੇ ਉਨਾਂ ਗਊਸ਼ਾਲਾ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਉਥੇ ਗਊਸ਼ਾਲਾ ਵਿਚ ਬਣਾਈ ਪਾਰਕ ਵੀ ਲੋਕ ਅਰਪਿਤ ਕੀਤੀ। ਇਸ ਮੌਕੇ ਉਨਾਂ ਠੰਢ ਵਿਚ ਪਸ਼ੂਆਂ ਦੀ ਸਾਂਭ-ਸੰਭਾਲ ਸਬੰਧੀ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਉਨਾਂ ਅਧਿਕਾਰੀਆਂ ਨੂੰ ਪਾਰਕ ਵਿਚ ਘਾਹ ਅਤੇ ਫੁੱਲ-ਬੂਟੇ ਲਗਾਉਣ ਅਤੇ ਪਾਰਕ ਨੂੰ ਜਾਣ ਵਾਲੇ ਕੱਚੇ ਰਸਤੇ ਨੂੰ ਮਨਰੇਗਾ ਤਹਿਤ ਪੱਕਾ ਕਰਨ ਦੇ ਆਦੇਸ਼ ਦਿੱਤੇ। ਇਸੇ ਤਰਾਂ ਉਨਾਂ ਗਊਸ਼ਾਲਾ ਵਿਚ ਨਰਸਰੀ ਤਿਆਰ ਕਰਨ ਅਤੇ ਉਥੇ ਵੱਖ-ਵੱਖ ਤਰਾਂ ਦੇ ਮੈਡੀਸਨਲ, ਫੁੱਲ ਤੇ ਫਲਦਾਰ ਬੂਟੇ ਲਗਾਉਣ ਦੀ ਵੀ ਹਦਾਇਤ ਕੀਤੀ। ਇਸ ਤੋਂ ਇਲਾਵਾ ਉਨਾਂ ਉਥੇ ‘ਲਿਕੁਇਡ ਬਾਇਓ ਮਨਿਓਰ’ ਪ੍ਰਾਜੈਕਟ, ਜਿਸ ਦਾ ਐਸਟੀਮੇਟ ਮਨਜ਼ੂਰ ਹੋ ਚੁੱਕਾ ਹੈ, ਨੂੰ ਜਲਦੀ ਸ਼ੁਰੂ ਕਰਨ ਦੇ ਆਦੇਸ਼ ਦਿੱਤੇ।





















