ਕੁੱਲ ਹਿੰਦ ਕਾਂਗਰਸ ਕਮੇਟੀ ਵੱਲੋਂ ਵੱਖ ਵੱਖ ਸੂਬਿਆਂ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ
ਬਲਾਚੌਰ /ਨਵੀਂ ਦਿੱਲੀ,11 ਫਰਵਰੀ (ਵਿਸ਼ਵ ਵਾਰਤਾ) -ਆਲ ਇੰਡੀਆਂ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਜਨਾਰਧਨ ਦਿਵੇਦੀ ਵੱਲੋਂ ਅੱਜ ਜਾਰੀ ਵਿਸ਼ੇਸ਼ ਸੂਚੀ ਵਿੱਚ ਡਾ ਰਾਜਦੀਪ ਸਿੰਘ ਸੰਧੂ ਨੂੰ (ਦਫਤਰ ਬੈਰੀਅਰ ਆਫ ਰਿਸਰਚ ਡਿਪਾਰਟਮੈਂਟ )ਪੰਜਾਬ ਰਾਜ ਦਾ ਕੋਆਰਡੀਨੇਟ ਨਿਯੁਕਤ ਕੀਤਾ ਹੈ।ਇਸ ਤੋਂ ਇਲਾਵਾ ਡਾ ਸੰਧੂ ਸਣੇ 38 ਹੋਰ ਅਹੁਦੇਦਾਰਾਂ ਨੂੰ ਵੱਖ ਵੱਖ ਰਾਜਾਂ ਦੀ ਜਿੰਮੇਵਾਰ ਸੌਂਪੀ ਗਈ ਹੈ।ਜਾਰੀ ਕੀਤੀ ਸੂਚੀ ਤਹਿਤ ਡਾ ਵਿਜੇ ਚੰਦਰਾਂ ਨੂੰ ਆਂਧਰਾ ਪ੍ਰਦੇਸ਼ ਰਾਜ ਦਾ ਕੋਆਰਡੀਨੇਟਰ,ਇਸੇ ਤਰਾਂ ਅਸਾਮ ਰਾਜ ਲਈ ਬੋਬੀਤਾ ਸ਼ਰਮਾਂ ਨੂੰ ਚੇਅਰਪਰਸਨ,ਬਰੋਜਨ ਕੁਮਾਰ ਹੈਂਡੀਕੂਈ ਨੂੰ ਸਕੱਤਰ,ਦੀਵਾਨਮੋਫੀਜੁਰ ਰਹਿਮਾਨ ਰਫੀ,ਕੰਗਕੇਨ ਸੇਇਕਾ,ਮਨੋਰੰਜਨ ਬੋਰਗੋਹੇਨ,ਨਾਰਾਇਣ ਸੇਇਕਾ,ਪ੍ਰਕਾਸ਼ ਗੁਡੁਕਾ,ਰੰਜਨ ਗੋਸਵਾਮੀ (ਸਾਰਿਆਂ ਨੂੰ ਸਟੇਟ ਕੋਆਰਡੀਨੇਟ,ਡਾ ਮੁਕੰਦ ਕੁਮਾਰ ਅਤੇ ਮਨੀਸ਼ ਸਿਨ੍ਹਾਂ ਨੂੰ ਬਿਹਾਰ ਦੇ ਕੋਆਰਡੀਨੇਟਰ,ਇਸੇ ਤਰਾਂ ਦਿੱਲੀ ਲਈ ਪੂਜਾ ਬਾਹਰੀ ਨੂੰ ਸਕੱਤਰ,ਦੇਵਕੀ ਨੰਦਨ ਵਰਮਾ,ਡਾ ਸੁਰੇਂਦਰਾਂ ਕੁਮਾਰ ਅਤੇ ਡਾ ਵਿਜੇ ਕੁਮਾਰ ਨੂੰ ਸੂਬਾਈ ਕੋਆਰਡੀਨੇਟਰ,ਗੁਜਰਾਤ ਰਾਜ ਲਈ ਅਮੀ ਯੰਗਨਿਕ ਨੂੰ ਚੇਅਰਪਰਸਨ,ਡਾ ਵਿਜੇ ਦਬੇ ਨੂੰ ਸਕੱਤਰ,ਇਫਰਾਨ ਮੋਗੁਲ,ਸਵੇਤਾ ਬ੍ਰਹਮਭੱਟ ਤੇ ਰਕੇਸ਼ ਵੋਰਾ ਨੂੰ ਸੂਬਾ ਕੋਆਰਡੀਨੇਟਰ,ਹਿਮਾਚਲ ਪ੍ਰਦੇਸ਼ ਲਈ ਸੁਨੀਲ ਸ਼ਰਮਾਂ ਨੂੰ ਕੋਆਰਡੀਨੇਟਰ,ਕੁਲਦੀਪ ਅੱਕੁਟਾ ਨੂੰ ਚੇਅਰਪਰਸਨ,ਜੰਮੂ ਕਸ਼ਮੀਰ ਲਈ ਨਦੀਲ ਸ਼ਰੀਫ ਨੂੰ ਸੂਬਾ ਕੋਆਰਡੀਨੇਟਰ,ਕਰਨਾਟਕਾ ਲਈ ਐਸ਼ਵਰੀਆ ਮਹਾਦੇਵਾ,ਰਘੁ ਡੁਡੇਰੀ ਅਤੇ ਸਲੀਮ ਸੋਨੇਖਾਨ ਨੂੰ ਸੂਬਾ ਕੋਆਰਡੀਨੇਟਰ,ਕੇਰਲਾ ਤੋਂ ਡਾ ਸਰੀਨ ਨੂੰ ਕੋਆਰਡੀਨੇਟਰ, ਮੱਧ ਪ੍ਰਦੇਸ਼ ਲਈ ਭਾਸਕਰ ਪਟੇਲ ਨੂੰ ਸੂਬਾਈ ਕੋਆਰਡੀਨੇਟਰ,ਮੇਘਾਲਿਆ ਲਈ ਡਾ ਇਊਰੇਕਾ ਐਫ.ਪੀ ਲਾਇਨਦੋਹ ਨੂੰ ਸੂਬਾ ਕੋਆਰਡੀਨੇਟਰ,ਮੁੰਬਈ ਲਈ ਡਾ ਅਭਿਸ਼ੇਕ ਸਵੰਤ ਅਤੇ ਉਤਰਾਕਸ਼ਾ ਰੂਪਵੱਤੀ ਨੂੰ ਐਮ ਆਰ ਸੀਸੀ ਕੋਆਰਡੀਨੇਟਰ,ਉਡੀਸ਼ਾ ਲਈ ਪੀਕੇ ਮਿਸ਼ਰਾ ਸੇਵਾ ਮੁਕਤ ਆਈਏਐਸ ਨੂੰ ਚੇਅਰਪਰਸਨ,ਤਾਮਿਲਨਾਡੂ ਲਈ ਆਰ ਰਜੇਸ਼ ਨੂੰ ਚੇਅਰਪਰਸਨ,ਸੀ ਐਂਟਨੀ ਐਸ ਵੀ ਵਿਗੀਲੱਸ ਨੂੰ ਸਕੱਤਰ,ਤੇਲੰਗਾਨਾ ਲਈ ਅਮੇਰ ਜਵੇਦ ਨੂੰ ਸਕੱਤਰ ਅਤੇ ਤਾਪਸ ਡੇਅ ਨੂੰ ਤ੍ਰਿਪੁਰਾ ਦਾ ਚੇਅਰਪਰਸਨ ਲਾਇਆ ਗਿਆ।
ਕੈਪਸ਼ਨ-ਡਾ ਰਾਜਦੀਪ ਸਿੰਘ ਸੰਧੂ ਜਿੰਨ੍ਹਾਂ ਨੂੰ ਬੇਰੀਅਰ ਆਫ ਰਿਸਰਚ ਡਿਪਾਰਟਮੈਂਟ ਪੰਜਾਬ ਦਾ ਕੋਆਰਡੀਨੇਟਰ ਲਾਇਆ ਗਿਆ