ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਵੱਲੋਂ ਵਿਸ਼ਵ ਡੀਐਨਏ ਦਿਵਸ ਸਮਾਗਮ ਅੱਜ
ਐੱਸ ਏ ਐੱਸ ਨਗਰ, 25 ਅਪ੍ਰੈਲ(ਵਿਸ਼ਵ ਵਾਰਤਾ)- ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਅੱਜ 25 ਅਪ੍ਰੈਲ 2023 ਨੂੰ ਵਿਸ਼ਵ ਡੀਐਨਏ ਦਿਵਸ ਮਨਾ ਰਿਹਾ ਹੈ, ਜਿਹੜਾ ਕਿ ਬਾਇਓਕੈਮਿਸਟਰੀ ਵਿਭਾਗ ਦੁਆਰਾ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਇੰਟਰਸਕੂਲ ਕੁਇਜ਼ ਕਰਵਾਇਆ ਜਾਵੇਗਾ ਜਿਸ ਲਈ ਚੰਡੀਗੜ੍ਹ ਅਤੇ ਮੋਹਾਲੀ ਦੇ ਵੱਖ-ਵੱਖ ਸਕੂਲਾਂ ਤੋਂ ਐਂਟਰੀਆਂ ਮੰਗੀਆਂ ਗਈਆਂ ਹਨ। ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ: ਅਰਚਨਾ ਭਟਨਾਗਰ, ਚੇਅਰਪਰਸਨ, ਬਾਇਓਕੈਮਿਸਟਰੀ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਹੋਣਗੇ।























