• Latest
  • Trending
ਡਾ. ਨਰਿੰਦਰ ਭਾਰਗਵ ਨੇ ਬਠਿੰਡਾ ਵਿਜੀਲੈਂਸ ਵਿਭਾਗ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ

ਡਾ. ਨਰਿੰਦਰ ਭਾਰਗਵ ਨੇ ਬਠਿੰਡਾ ਵਿਜੀਲੈਂਸ ਵਿਭਾਗ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ

6 years ago
ਮੁੜ-ਵਸੇਬਾ ਕਾਲੋਨੀਆਂ ਦੇ ਵਸਨੀਕਾਂ ਨੂੰ ਮਾਲਕੀ ਹੱਕ ਦੇਣ ਦੇ ਐਲਾਨ ਨਾਲ ਚੰਡੀਗੜ੍ਹ ਵਿੱਚ ਖੁਸ਼ੀ ਦੀ ਲਹਿਰ, ਭਾਜਪਾ ਦੇ ਯਤਨ ਸਫਲ ਹੋਏ – ਜਤਿੰਦਰ ਪਾਲ ਮਲਹੋਤਰਾ

ਮੁੜ-ਵਸੇਬਾ ਕਾਲੋਨੀਆਂ ਦੇ ਵਸਨੀਕਾਂ ਨੂੰ ਮਾਲਕੀ ਹੱਕ ਦੇਣ ਦੇ ਐਲਾਨ ਨਾਲ ਚੰਡੀਗੜ੍ਹ ਵਿੱਚ ਖੁਸ਼ੀ ਦੀ ਲਹਿਰ, ਭਾਜਪਾ ਦੇ ਯਤਨ ਸਫਲ ਹੋਏ – ਜਤਿੰਦਰ ਪਾਲ ਮਲਹੋਤਰਾ

7 minutes ago
ਤਿਲਕ ਨਗਰ ’ਚ ਹੋਈ ਬੇਅਦਬੀ ਦਾ ਮਾਮਲਾ ; ਜਥੇਦਾਰ ਗੜਗੱਜ ਨੇ ਪ੍ਰਬੰਧਕ ਤੇ ਦਿੱਲੀ ਕਮੇਟੀ ਮੈਂਬਰਾਂ ਨੂੰ ਕੀਤਾ ਤਲਬ

ਤਿਲਕ ਨਗਰ ’ਚ ਹੋਈ ਬੇਅਦਬੀ ਦਾ ਮਾਮਲਾ ; ਜਥੇਦਾਰ ਗੜਗੱਜ ਨੇ ਪ੍ਰਬੰਧਕ ਤੇ ਦਿੱਲੀ ਕਮੇਟੀ ਮੈਂਬਰਾਂ ਨੂੰ ਕੀਤਾ ਤਲਬ

14 minutes ago
ਅਕਸ਼ੈ ਕੁਮਾਰ ਦੀ ਫਿਲਮ  ‘Samuk’  ਅਗਲੇ ਸਾਲ ਮਈ ਵਿੱਚ ਹੋਵੇਗੀ ਰਿਲੀਜ਼ 

ਅਕਸ਼ੈ ਕੁਮਾਰ ਦੀ ਫਿਲਮ  ‘Samuk’  ਅਗਲੇ ਸਾਲ ਮਈ ਵਿੱਚ ਹੋਵੇਗੀ ਰਿਲੀਜ਼ 

37 minutes ago
ਰਾਜਨਾਥ ਸਿੰਘ ਨੇ ਯੋਕੋਸੁਕਾ ਵਿੱਚ ਜਾਪਾਨ ਮੈਰੀਟਾਈਮ ਸੈਲਫ-ਡਿਫੈਂਸ ਫੋਰਸ (JMSDF) ਦੇ ਜਲ ਸੈਨਾ ਬੇਸ ਦਾ ਕੀਤਾ ਦੌਰਾ

ਰਾਜਨਾਥ ਸਿੰਘ ਨੇ ਯੋਕੋਸੁਕਾ ਵਿੱਚ ਜਾਪਾਨ ਮੈਰੀਟਾਈਮ ਸੈਲਫ-ਡਿਫੈਂਸ ਫੋਰਸ (JMSDF) ਦੇ ਜਲ ਸੈਨਾ ਬੇਸ ਦਾ ਕੀਤਾ ਦੌਰਾ

38 minutes ago
ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਵੱਲੋਂ ਜਲੰਧਰ ਤੋਂ ‘ਸਮਰਸਤਾ ਸੰਕਲਪ ਯਾਤਰਾ’ ਦੀ ਸ਼ੁਰੂਆਤ

ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਵੱਲੋਂ ਜਲੰਧਰ ਤੋਂ ‘ਸਮਰਸਤਾ ਸੰਕਲਪ ਯਾਤਰਾ’ ਦੀ ਸ਼ੁਰੂਆਤ

1 hour ago
ਭਾਰਤ-ਜਾਪਾਨ ਭਾਈਵਾਲੀ ਵਿਸ਼ਵ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਵਿੱਚ ਯੋਗਦਾਨ ਪਾਉਂਦੀ ਹੈ: ਵਿਦੇਸ਼ ਮੰਤਰੀ ਜੈਸ਼ੰਕਰ

ਭਾਰਤ-ਜਾਪਾਨ ਭਾਈਵਾਲੀ ਵਿਸ਼ਵ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਵਿੱਚ ਯੋਗਦਾਨ ਪਾਉਂਦੀ ਹੈ: ਵਿਦੇਸ਼ ਮੰਤਰੀ ਜੈਸ਼ੰਕਰ

2 hours ago
ਸ਼ਿਵਰਾਜ ਸਿੰਘ ਚੌਹਾਨ 20 ਨਵੰਬਰ ਨੂੰ ਭਾਰਤ ਦੀ ਪਹਿਲੀ ਸਵਦੇਸ਼ੀ ‘ਬਰਡ ਫਲੂ’ ਵੈਕਸੀਨ ਦੇਸ਼ ਨੂੰ ਕਰਨਗੇ ਸਮਰਪਿਤ 

ਸ਼ਿਵਰਾਜ ਸਿੰਘ ਚੌਹਾਨ 20 ਨਵੰਬਰ ਨੂੰ ਭਾਰਤ ਦੀ ਪਹਿਲੀ ਸਵਦੇਸ਼ੀ ‘ਬਰਡ ਫਲੂ’ ਵੈਕਸੀਨ ਦੇਸ਼ ਨੂੰ ਕਰਨਗੇ ਸਮਰਪਿਤ 

2 hours ago
ਦੁਲਕਰ ਸਲਮਾਨ ਦੀ ਫਿਲਮ ‘Aakasamlo Oka Tara’ ਨੂੰ ‘U/A’ ਸਰਟੀਫਿਕੇਟ ਨਾਲ ਰਿਲੀਜ਼ ਲਈ ਮਿਲੀ ਮਨਜ਼ੂਰੀ 

ਦੁਲਕਰ ਸਲਮਾਨ ਦੀ ਫਿਲਮ ‘Aakasamlo Oka Tara’ ਨੂੰ ‘U/A’ ਸਰਟੀਫਿਕੇਟ ਨਾਲ ਰਿਲੀਜ਼ ਲਈ ਮਿਲੀ ਮਨਜ਼ੂਰੀ 

2 hours ago
ਗੁਜਰਾਤ: ਅਹਿਮਦਾਬਾਦ ਵਿੱਚ ਜਾਂਚ ਦੌਰਾਨ 2.8 ਟਨ ਤੋਂ ਵੱਧ ਖਾਣ-ਪੀਣ ਦਾ ਸਮਾਨ ਕੀਤਾ ਗਿਆ ਨਸ਼ਟ 

ਗੁਜਰਾਤ: ਅਹਿਮਦਾਬਾਦ ਵਿੱਚ ਜਾਂਚ ਦੌਰਾਨ 2.8 ਟਨ ਤੋਂ ਵੱਧ ਖਾਣ-ਪੀਣ ਦਾ ਸਮਾਨ ਕੀਤਾ ਗਿਆ ਨਸ਼ਟ 

2 hours ago
ਦਿੱਲੀ ਦਾ AQI 214 ‘ਤੇ ਆਇਆ, ਹਵਾ ਦੀ ਗੁਣਵੱਤਾ ਅਜੇ ਵੀ ‘ਖਰਾਬ’ ਸ਼੍ਰੇਣੀ ਵਿੱਚ ਬਰਕਰਾਰ

ਦਿੱਲੀ ਦਾ AQI 214 ‘ਤੇ ਆਇਆ, ਹਵਾ ਦੀ ਗੁਣਵੱਤਾ ਅਜੇ ਵੀ ‘ਖਰਾਬ’ ਸ਼੍ਰੇਣੀ ਵਿੱਚ ਬਰਕਰਾਰ

2 hours ago
ਪੁਣੇ ਦੀ ਟਿੰਬਰ ਮਾਰਕੀਟ ਵਿੱਚ ਭਿਆਨਕ ਅੱਗ ; 50 ਤੋਂ ਵੱਧ ਦੁਕਾਨਾਂ ਸੜ ਕੇ ਸੁਆਹ

ਪੁਣੇ ਦੀ ਟਿੰਬਰ ਮਾਰਕੀਟ ਵਿੱਚ ਭਿਆਨਕ ਅੱਗ ; 50 ਤੋਂ ਵੱਧ ਦੁਕਾਨਾਂ ਸੜ ਕੇ ਸੁਆਹ

2 hours ago
ਪੰਜਾਬ ਵਿੱਚ ਪਰਾਲੀ ਸਾੜਨ ਦੇ 6,516 ਮਾਮਲੇ ਦਰਜ; 2,001 ਐਫ.ਆਈ.ਆਰ.ਦਰਜ 

ਪੰਜਾਬ ਵਿੱਚ ਪਰਾਲੀ ਸਾੜਨ ਦੇ 6,516 ਮਾਮਲੇ ਦਰਜ; 2,001 ਐਫ.ਆਈ.ਆਰ.ਦਰਜ 

3 hours ago
Hindi News
English News
Wednesday, November 18, 2026
No Result
View All Result
24 °c
Chandigarh
19 ° Thu
19 ° Fri
20 ° Sat
20 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਡਾ. ਨਰਿੰਦਰ ਭਾਰਗਵ ਨੇ ਬਠਿੰਡਾ ਵਿਜੀਲੈਂਸ ਵਿਭਾਗ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ

August 11, 2020
in ਪੰਜਾਬ
ਡਾ. ਨਰਿੰਦਰ ਭਾਰਗਵ ਨੇ ਬਠਿੰਡਾ ਵਿਜੀਲੈਂਸ ਵਿਭਾਗ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ

ਡਾ. ਨਰਿੰਦਰ ਭਾਰਗਵ ਨੇ ਬਠਿੰਡਾ ਵਿਜੀਲੈਂਸ ਵਿਭਾਗ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ
ਬਠਿੰਡਾ , 11ਅਗਸਤ ( ਕੁਲਬੀਰ ਬੀਰਾ )-ਡਾ ਨਰਿੰਦਰ ਭਾਰਗਵ ਨੇ ਅੱਜ ਬਾਅਦ ਦੁਪਹਿਰ ਬਠਿੰਡਾ ਦੇ ਵਿਜੀਲੈਂਸ ਵਿਭਾਗ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ । ਉਨ੍ਹਾਂ ਦੇ ਆਹੁਦਾ ਸੰਭਾਲਣ ਤੋਂ ਬਾਅਦ ਬਠਿੰਡਾ, ਮਾਨਸਾ, ਮੁਕਤਸਰ ਜ਼ਿਲ੍ਹੇ ਦੇ ਲੋਕਾਂ ਵਿਚ ਖੁਸ਼ੀ ਪਾਈ ਜਾਣ ਲੱਗੀ ਹੈ।
ਉਹ ਸਖ਼ਤ ਸੁਭਾਅ ਦੇ, ਮਿਹਨਤੀ,ਇਮਾਨਦਾਰ,ਦਲੇਲ, ਕਾਨੂੰਨ ਦੇ ਪਹਿਰੇਦਾਰ ਅਤੇ ਹਰ ਔਖ ਨੂੰ ਬੜੇ ਸੌਖ ਨਾਲ ਨਜਿੱਠਣ ਜਾਣਦੇ ਹਨ। ਡਾ. ਭਾਰਗਵ ਜਿੱਥੇ ਵੀ ਲੱਗੇ ਹਨ, ਲੋਕਾਂ ਦੇ ਹਰਮਨ ਪਿਆਰੇ ਹੀ ਰਹੇ ਹਨ। ਲੋਕ ਉਨ੍ਹਾਂ ਨੂੰ ਵਾਰ-ਵਾਰ ਯਾਦ ਕਰਦੇ ਹਨ।
ਪੁਲੀਸ ਵਿਭਾਗ ਵਿਚ ਬਹੁਲਾਤਾਵਾਂ ਦੇ ਸਮੁੰਦਰ ਕਰਕੇ ਜਾਣੇ ਜਾਂਦੇ ਸੀਨੀਅਰ ਅਧਿਕਾਰੀ ਡਾ. ਨਰਿੰਦਰ ਭਾਰਗਵ ਕੁੱਝ ਸਮਾਂ ਪਹਿਲਾਂ ਇਕ ਵਾਰ ਉਸ ਵੇਲੇ ਚਰਚਾ ਵਿਚ ਆਏ ਸਨ, ਜਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਪੰਜਾਬ ਪੁਲੀਸ ਅਕੈਡਮੀ ਫਿਲੌਰ ਵਿਚ ਪਾਸਿੰਗ ਆਫ ਟਰੇਡ ਤੋਂ ਬਾਅਦ ਪੁਲੀਸ ਵਿਚ ਵਿਲੱਖਣ ਕਾਰਜ ਕਰਨ ਬਦਲੇ ਵਿਸ਼ੇਸ਼ ਤੌਰ ‘ਤੇ ਮੈਡਲ ਦੇਕੇ ਸਨਮਾਨਿਤ ਕੀਤਾ ਸੀ। ਉਸ ਤੋਂ ਪਹਿਲਾਂ ਵੀ ਅਨੇਕਾਂ ਵਾਰ ਮਹਿਕਮੇ ਵਿਚ ਬੇਹਤਰ ਸੇਵਾਵਾਂ ਲਈ ਉਨ੍ਹਾਂ ਨੂੰ ਸਨਮਾਨਿਆ ਗਿਆ ਹੈ। ਉਹ ਜਿਥੇ ਵੀ ਪੁਲੀਸ ਅਧਿਕਾਰੀ ਵੱਜੋ ਤਾਇਨਾਤ ਰਹੇ ਹਨ, ਉਥੇ ਹੀ ਉਨ੍ਹਾਂ ਨੇ ਅਜਿਹੇ ਕਾਰਜ ਕਰਕੇ ਉਹ ਪੈੜਾਂ ਪਾਈਆਂ ਹਨ, ਜਿੰਨ੍ਹਾਂ ਨੂੰ ਹਮੇਸ਼ਾਂ ਆਮ ਲੋਕਾਂ ਸਮੇਤ ਹਰ ਵਰਗ ਵੱਲੋਂ ਕਈ-ਕਈ ਵਰ੍ਹੇ ਵਡਿਆਇਆ ਜਾਂਦਾ ਹੈ।
ਡਾ. ਭਾਰਗਵ 1989 ਵਿਚ ਪੁਲੀਸ ਮਹਿਕਮੇ ਦੀ ਸੇਵਾ ਵਿਚ ਆਏ ਹਨ ਅਤੇ ਉਸ ਦਿਨ ਤੋਂ ਹੀ ਉਨ੍ਹਾਂ ਦੇ ਕਾਰਜਾਂ ਦੀ ਪ੍ਰਸੰਸਾ ਹੋਣੀ ਆਰੰਭ ਹੋਈ ਹੈ। ਪਟਿਆਲਾ ਦੇ ਇਕ ਖਾਨਦਾਨੀ ਪਰਿਵਾਰ ਵਿਚ ਜਨਮ ਲੈਣ ਵਾਲੇ ਡਾ. ਭਾਰਗਵ ਨੇ ਮਹਿਕਮੇ ਦੇ ਰੂਲਾਂ ਅਤੇ ਅਸੂਲਾਂ ਨੂੰ ਹਮੇਸ਼ਾ ਕਾਇਮ ਰੱਖਿਆ ਹੈ, ਇਸੇ ਕਰਕੇ ਹੀ ਉਹ ਮਾਨਸਾ ਤੋਂ ਇਲਾਵਾ ਬਰਨਾਲਾ, ਤਰਨ ਤਾਰਨ,ਗੁਰਦਾਸਪੁਰ,ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ),ਹੁਸ਼ਿਆਰਪੁਰ,ਜਲੰਧਰ ਰੂਰਲ,ਫਾਜਿਲਕਾ ਵਿਚ ਸੀਨੀਅਰ ਕਪਤਾਨ ਪੁਲੀਸ (ਐਸ.ਐਸ.ਪੀ.) ਹੁੰਦਿਆਂ ਐਸੀਆਂ ਨਵੀਆਂ ਪੈੜਾਂ ਪਾਕੇ ਆਏ ਹਨ ਕਿ ਉਹ ਲੋਕਾਂ ਦੇ ਮਨਾਂ ਵਿਚ ਡੂੰਘੇ ਵਸੇ ਹੋਏ ਹਨ। ਉਨ੍ਹਾਂ ਕਮਾਂਡੈਂਟ 3 ਆਈ.ਆਰ.ਬੀ ਪੰਜਾਬ ਪੁਲੀਸ ਲੁਧਿਆਣਾ,ਡੀ.ਸੀ.ਪੀ. ਲੁਧਿਆਣਾ ਅਤੇ ਐਸ.ਐਸ.ਪੀ ਵਿਜੀਲੈਂਸ ਬਿਊਰੋ ਲੁਧਿਆਣਾ ਹੁੰਦਿਆਂ ਹੋਇਆ ਪੁਲੀਸ ਵਿਚ ਐਸੇ ਕਾਰਨਾਮੇ ਕੀਤੇ ਹਨ,ਜਿੰਨ੍ਹਾਂ ਨੂੰ ਆਮ ਨਾਗਰਿਕਾਂ ਤੋਂ ਬਿਨਾਂ ਪੁਲੀਸ ਦੇ ਹਰ ਵੱਡੇ-ਛੋਟੇ ਅਧਿਕਾਰੀ ਵੱਡੀ ਪ੍ਰਾਪਤੀ ਮੰਨਦੇ ਹਨ।
ਉਨ੍ਹਾਂ ਨੇ ਮਹਿਕਮੇ ਦੀ ਸੇਵਾ ਕਰਦਿਆਂ ਜਿੰਦਗੀ ਵਿਚ ਅੱਜ ਤੱਕ ਕਦੇ ਕੋਈ ਅਜਿਹਾ ਸਮਝੌਤਾ ਨਹੀਂ ਕੀਤਾ, ਜਿਸ ਨਾਲ ਵਿਭਾਗ ਨੂੰ ਕੋਈ ਆਂਚ ਆਈ ਹੋਵੇ ਅਤੇ ਹਮੇਸ਼ਾ ਅਜਿਹੇ ਕਾਰਜ ਕੀਤੇ ਹਨ, ਜਿੰਨ੍ਹਾਂ ਨਾਲ ਉਹ ਹਮੇਸ਼ਾ ਅਖਬਾਰੀ ਸੁਰਖੀਆਂ ਵਿਚ ਰਹੇ ਹਨ ਅਤੇ ਵਿਭਾਗ ਵਿਚ ਜਿਹੜੇ ਰਾਹਾਂ ਨੂੰ ਸਭ ਤੋਂ ਔਖਾ ਮੰਨਿਆ ਜਾਂਦਾ ਰਿਹਾ ਹੈ, ਉਨ੍ਹਾਂ ਨੂੰ ਉਸੇ ਰਾਹ ਤੁਰਕੇ ਵਿਭਾਗ ਦੀ ਹਮੇਸ਼ਾ ਬੱਲੇ-ਬੱਲੇ ਕਰਵਾਈ ਹੈ।
ਉਤਰ ਪ੍ਰਦੇਸ਼ ਵਿਚ ਪੈਟਰੋਲ ਪੰਪਾਂ ‘ਤੇ ਚਿੱਪ ਲਾਕੇ ਹੇਰਾ-ਫੇਰੀਆਂ ਕਰਨ ਦਾ ਮਾਮਲਾ ਭਾਵੇਂ ਦੇਸ਼ ਭਰ ਵਿਚ ਕੁਝ ਸਮਾਂ ਪਹਿਲਾਂ ਛਾਇਆ ਰਿਹਾ ਹੈ, ਪਰ ਅਸਲ ਵਿਚ ਇਸ ਮਾਮਲੇ ਨੂੰ ਡਾ. ਨਰਿੰਦਰ ਭਾਰਗਵ ਨੇ ਮਾਨਸਾ ਦਾ ਐਸ.ਐਸ.ਪੀ. ਹੁੰਦਿਆਂ 2013 ਵਿਚ ਸਭ ਦੇ ਸਾਹਮਣੇ ਲਿਆਦਾ ਸੀ, ਮਾਨਸਾ ਪੁਲੀਸ ਨੇ ਉਨ੍ਹਾਂ ਦੀ ਅਗਵਾਈ ਵਿਚ ਪੰਪਾਂ ਦੀਆਂ ਡਿਸਪੈਂਸਿੰਗ ਮਸ਼ੀਨਾਂ ਵਿਚ ਚਿੱਪਾਂ ਲਾਕੇ ਹੇਰਾ-ਫੇਰੀਆਂ ਕਰਨ ਦੇ ਕਰੋੜਾਂ ਰੁਪਏ ਦੇ ਲਾਏ ਜਾਂਦੇ ਚੂਨੇ ਨੂੰ ਜੱਗ ਜਾਹਿਰ ਕੀਤਾ ਸੀ। ਡਾ. ਭਾਰਗਵ ਨੇ ਪੈਟਰੋਲ ਪੰਪਾਂ ਦੀਆਂ ਮਸ਼ੀਨਾਂ ਵਿਚ ਚਿੱਪਾਂ ਲਾਕੇ ਹੇਰਾ-ਫੇਰੀਆਂ ਕਰਨ ਦੇ ਮਾਮਲੇ ਨੂੰ ਲੈਕੇ ਉਸ ਸਮੇਂ ਸਥਾਨਕ ਅਤੇ ਯੂਪੀ ਦੇ ਕੁਝ ਮਕੈਨਿਕਾਂ ਅਤੇ ਇੰਜੀਨੀਅਰਾਂ ਨੂੰ ਕਾਬੂ ਕੀਤਾ ਸੀ। ਇਸ ਤੋਂ ਬਾਅਦ ਹੇਰਾ-ਫੇਰੀਆਂ ਦੇ ਅਨੇਕਾਂ ਮਾਮਲੇ ਮਾਨਸਾ, ਅੰਮ੍ਰਿਤਸਰ, ਜਲੰਧਰ, ਮੁਕਤਸਰ, ਬਰਨਾਲਾ ਤੇ ਹੋਰ ਜ਼ਿਲ੍ਹਿਆਂ ਵਿਚ ਸਾਹਮਣੇ ਆਏ ਸਨ। ਡਾ. ਭਾਰਗਵ ਦੀ ਮਾਨਸਾ ਤੋਂ ਬਦਲੀ ਪਿੱਛੋਂ ਬੇਸ਼ੱਕ ਇਸ ਮਾਮਲੇ ਦੇ ਦੋਸ਼ੀ ਜ਼ਮਾਨਤਾਂ ਜਾਂ ਰਿਹਾਈ ਕਰਵਾਕੇ ਫਿਰ ਅਜਿਹੀਆਂ ਕਾਰਵਾਈਆਂ ਨੂੰ ਅੰਜ਼ਾਮ ਦੇਣ ਲੱਗੇ ਹਨ, ਪਰ ਇਸ ਖੇਤਰ ਦੀ ਪੁਲੀਸ ਨੇ ਪਿੱਛੋਂ ਅਜਿਹੇ ਕਸੂਰਵਾਰਾਂ ਦੀ ਨੱਪੀ ਹੋਈ ਪੈੜ ਢਿੱਲੀ ਛੱਡ ਦਿੱਤੀ ਹੈ ਅਤੇ ਪਿੱਛੋਂ ਉਹ ਯੂਪੀ ਵਿਚ ਜਾਕੇ ਆਪਣੀਆਂ ਮੁੜ ਪਹਿਲਾਂ ਵਾਲੀਆਂ ਹਰਕਤਾਂ ਕਰਨ ਲੱਗੇ ਪਏ।
ਡਾ. ਭਾਰਗਵ ਨੇ ਤਰਨ ਤਾਰਨ ਵਿਚ ਐਸ.ਐਸ.ਪੀ. ਹੁੰਦਿਆਂ ਨਸ਼ਿਆਂ ਖਿਲਾਫ ਇਕ ਅਜਿਹੀ ਮੁਹਿੰਮ ਆਰੰਭ ਕੀਤੀ ਸੀ, ਜਿਸ ਦਾ ਆਮ ਲੋਕਾਂ ਨੇ ਪਹਿਲੀ ਵਾਰ ਸਿੱਧਾ ਸਾਥ ਦੇਕੇ ਪੰਜਾਬ ਵਿਚ ਇਕ ਅਜਿਹੀ ਪਰੰਪਰਾ ਆਰੰਭ ਕਰ ਦਿੱਤੀ ਸੀ ਕਿ ਉਹ ਨਸੇੜੀਆਂ ਅਤੇ ਨਸ਼ਾ ਵੇਚਣ ਵਾਲਿਆਂ ਦੇ ਪਿੱਛੇ ਪੈਣ ਲੱਗ ਪਏ ਸਨ, ਇਸ ਤਰ੍ਹਾਂ ਦੀ ਮੁਹਿੰਮ ਰਾਜ ਦੇ ਕਿਸੇ ਹੋ ਹਿੱਸੇ ਵਿਚ ਵੇਖਣ ਨੂੰ ਨਹੀਂ ਮਿਲੀ, ਜਦੋਂ ਕਿ ਪੰਜਾਬ ਵਿਚ ਇਸ ਵੇਲੇ ਅਜਿਹੀਆਂ ਲਹਿਰਾਂ ਨੂੰ ਹਰ ਜ਼ਿਲ੍ਹੇ ਵਿਚ ਖੜ੍ਹੇ ਕਰਨ ਦੀ ਲੋੜ ਹੈ।
ਉਚੀ ਸੂਝ-ਬੂਝ ਅਤੇ ਲਿਆਕਤ ਵਾਲੇ ਡਾ. ਭਾਰਗਵ ਨੇ ਜਲੰਧਰ (ਦਿਹਾਤੀ) ਵਿਚ ਐਸ.ਐਸ.ਪੀ ਹੁੰਦਿਆਂ ਹੈਲਪ ਡੈਸਕ ਦੀ ਅਜਿਹੀ ਸ਼ੁਰੂਆਤ ਕੀਤੀ ਕਿ ਉਸ ਜ਼ਿਲ੍ਹੇ ਵਿਚਲੇ ਸਾਰੇ ਪੁਲੀਸ ਸਟੇਸ਼ਨ ਰਾਜ ਦੇ ਅਜਿਹੇ ਪਹਿਲੇ ਥਾਣੇ ਬਣ ਗਏ, ਜਿੰਨ੍ਹਾਂ ਵਿਚ ਹਰ ਕਿਸਮ ਦੀਆਂ ਆਧੁਨਿਕ ਸਹੂਲਤਾਂ ਪੈਦਾ ਹੋ ਗਈਆਂ, ਜਿਸ ਨਾਲ ਪੁਲੀਸ ਕਰਮਚਾਰੀ ਚੱਤੋ-ਪਹਿਰ ਡਿਊਟੀ ਉਪਰ ਚੁਸਤੀ-ਫੁਰਤੀ ਨਾਲ ਕਾਇਮ ਰਹਿੰਦੇ ਸਨ ਅਤੇ ਬਿਨਾਂ ਕਿਸੇ ਬੋਝ ਤੋਂ ਹਰ ਅਖਿਆਈ ਦਾ ਮੁਕਾਬਲਾ ਕਰਨ ਲਈ ਕੋਈ ਝਿਜਕ ਨਹੀਂ ਮੰਨਦੇ ਸਨ।
ਉਨ੍ਹਾਂ ਨੇ ਮਾਨਸਾ ਜ਼ਿਲ੍ਹੇ ਵਿਚ ਐਸ ਐਸ ਪੀ ਹੁੰਦਿਆਂ ਕਰੋਨਾ ਖਿਲਾਫ ਅਜਿਹੇ ਨਿਵੇਕਲੇ ਕਾਰਜ ਆਰੰਭ ਕੀਤੇ, ਜਿੰਨਾਂ ਨੂੰ ਮਗਰੋਂ ਹੋਰਨਾਂ ਜ਼ਿਲਿਆਂ ਵਿਚ ਵੀ ਅਪਣਾਇਆ। ਉਨ੍ਹਾਂ ਨੇ ਬੁਜ਼ੁਰਗਾਂ, ਵਿਧਵਾਵਾਂ, ਅਤੇ ਅੰਗਹੀਣ ਵਿਅਕਤੀਆਂ ਨੂੰ ਘਰੋਂ ਘਰੀਂ ਪੈਨਸ਼ਨ ਭੱਜਵਾਈ, ਕਿਸਾਨਾਂ ਦੀਆਂ ਸਬਜ਼ੀਆਂ ਦੇ ਪਹਿਲੀਂ ਵਾਰ ਅੰਤਰਰਾਜੀ ਪਾਸ ਬਣਵਾਕੇ ਬਾਹਰਲੇ ਰਾਜਾਂ ਨੂੰ ਭੇਜਣ ਦਾ ਯੋਗ ਪ੍ਰਬੰਧ ਕੀਤਾ। ਉਨ੍ਹਾਂ ਕਰੋਨਾ ਕਰੋਪੀ ਦੌਰਾਨ ਬੱਚਿਆਂ ਦੇ ਜਨਮਦਿਨ ਉਪਰ ਕੇਕ ਘਰ-ਘਰ ਭੇਜਣ ਦੀ ਨਿਵੇਕਲੀ ਸ਼ੁਰੂਆਤ ਕੀਤੀ। ਕਰੋਨਾ ਦੌਰਾਨ ਉਨ੍ਹਾਂ ਵਲੋਂ ਲੋਕਾਂ ਲਈ ਕੀਤੇ ਕਾਰਜਾਂ ਨੂੰ ਮਾਨਸਾ ਜਿਲੇ ਦੇ ਪਿੰਡ ਪਿੰਡ ਅਤੇ ਸ਼ਹਿਰ ਸ਼ਹਿਰ ਯਾਦ ਕੀਤਾ ਜਾਂਦਾ ਹੈ।

Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਮੁੜ-ਵਸੇਬਾ ਕਾਲੋਨੀਆਂ ਦੇ ਵਸਨੀਕਾਂ ਨੂੰ ਮਾਲਕੀ ਹੱਕ ਦੇਣ ਦੇ ਐਲਾਨ ਨਾਲ ਚੰਡੀਗੜ੍ਹ ਵਿੱਚ ਖੁਸ਼ੀ ਦੀ ਲਹਿਰ, ਭਾਜਪਾ ਦੇ ਯਤਨ ਸਫਲ ਹੋਏ – ਜਤਿੰਦਰ ਪਾਲ ਮਲਹੋਤਰਾ

ਮੁੜ-ਵਸੇਬਾ ਕਾਲੋਨੀਆਂ ਦੇ ਵਸਨੀਕਾਂ ਨੂੰ ਮਾਲਕੀ ਹੱਕ ਦੇਣ ਦੇ ਐਲਾਨ ਨਾਲ ਚੰਡੀਗੜ੍ਹ ਵਿੱਚ ਖੁਸ਼ੀ ਦੀ ਲਹਿਰ, ਭਾਜਪਾ ਦੇ ਯਤਨ ਸਫਲ ਹੋਏ – ਜਤਿੰਦਰ ਪਾਲ ਮਲਹੋਤਰਾ

by Ankit
November 18, 2026
0

ਮੁੜ-ਵਸੇਬਾ ਕਾਲੋਨੀਆਂ ਦੇ ਵਸਨੀਕਾਂ ਨੂੰ ਮਾਲਕੀ ਹੱਕ ਦੇਣ ਦੇ ਐਲਾਨ ਨਾਲ ਚੰਡੀਗੜ੍ਹ ਵਿੱਚ ਖੁਸ਼ੀ ਦੀ ਲਹਿਰ, ਭਾਜਪਾ ਦੇ ਯਤਨ ਸਫਲ...

ਤਿਲਕ ਨਗਰ ’ਚ ਹੋਈ ਬੇਅਦਬੀ ਦਾ ਮਾਮਲਾ ; ਜਥੇਦਾਰ ਗੜਗੱਜ ਨੇ ਪ੍ਰਬੰਧਕ ਤੇ ਦਿੱਲੀ ਕਮੇਟੀ ਮੈਂਬਰਾਂ ਨੂੰ ਕੀਤਾ ਤਲਬ

ਤਿਲਕ ਨਗਰ ’ਚ ਹੋਈ ਬੇਅਦਬੀ ਦਾ ਮਾਮਲਾ ; ਜਥੇਦਾਰ ਗੜਗੱਜ ਨੇ ਪ੍ਰਬੰਧਕ ਤੇ ਦਿੱਲੀ ਕਮੇਟੀ ਮੈਂਬਰਾਂ ਨੂੰ ਕੀਤਾ ਤਲਬ

by Navjot
November 18, 2026
0

ਅੰਮ੍ਰਿਤਸਰ, 18 ਨਵੰਬਰ (ਵਿਸ਼ਵ ਵਾਰਤਾ) ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦਿੱਲੀ ਦੇ...

ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਵੱਲੋਂ ਜਲੰਧਰ ਤੋਂ ‘ਸਮਰਸਤਾ ਸੰਕਲਪ ਯਾਤਰਾ’ ਦੀ ਸ਼ੁਰੂਆਤ

ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਵੱਲੋਂ ਜਲੰਧਰ ਤੋਂ ‘ਸਮਰਸਤਾ ਸੰਕਲਪ ਯਾਤਰਾ’ ਦੀ ਸ਼ੁਰੂਆਤ

by Navjot
November 18, 2026
0

ਜਲੰਧਰ, 18 ਨਵੰਬਰ (ਵਿਸ਼ਵ ਵਾਰਤਾ) ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬਿਨ ਨੇ ਅੱਜ ਜਲੰਧਰ ਦੀ ਪਵਿੱਤਰ ਧਰਤੀ...

ਦਿੱਲੀ ਦਾ AQI 214 ‘ਤੇ ਆਇਆ, ਹਵਾ ਦੀ ਗੁਣਵੱਤਾ ਅਜੇ ਵੀ ‘ਖਰਾਬ’ ਸ਼੍ਰੇਣੀ ਵਿੱਚ ਬਰਕਰਾਰ

ਦਿੱਲੀ ਦਾ AQI 214 ‘ਤੇ ਆਇਆ, ਹਵਾ ਦੀ ਗੁਣਵੱਤਾ ਅਜੇ ਵੀ ‘ਖਰਾਬ’ ਸ਼੍ਰੇਣੀ ਵਿੱਚ ਬਰਕਰਾਰ

by Navjot
November 18, 2026
0

ਨਵੀਂ ਦਿੱਲੀ, 18 ਨਵੰਬਰ (ਵਿਸ਼ਵ ਵਾਰਤਾ) - ਬੁੱਧਵਾਰ ਨੂੰ ਦਿੱਲੀ ਦੀ ਹਵਾ ਦੀ ਗੁਣਵੱਤਾ 'ਖਰਾਬ' (poor) ਸ਼੍ਰੇਣੀ ਵਿੱਚ ਹੀ ਰਹੀ।...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਮੁੜ-ਵਸੇਬਾ ਕਾਲੋਨੀਆਂ ਦੇ ਵਸਨੀਕਾਂ ਨੂੰ ਮਾਲਕੀ ਹੱਕ ਦੇਣ ਦੇ ਐਲਾਨ ਨਾਲ ਚੰਡੀਗੜ੍ਹ ਵਿੱਚ ਖੁਸ਼ੀ ਦੀ ਲਹਿਰ, ਭਾਜਪਾ ਦੇ ਯਤਨ ਸਫਲ ਹੋਏ – ਜਤਿੰਦਰ ਪਾਲ ਮਲਹੋਤਰਾ

ਮੁੜ-ਵਸੇਬਾ ਕਾਲੋਨੀਆਂ ਦੇ ਵਸਨੀਕਾਂ ਨੂੰ ਮਾਲਕੀ ਹੱਕ ਦੇਣ ਦੇ ਐਲਾਨ ਨਾਲ ਚੰਡੀਗੜ੍ਹ ਵਿੱਚ ਖੁਸ਼ੀ ਦੀ ਲਹਿਰ, ਭਾਜਪਾ ਦੇ ਯਤਨ ਸਫਲ ਹੋਏ – ਜਤਿੰਦਰ ਪਾਲ ਮਲਹੋਤਰਾ

by Ankit
November 18, 2026
0

ਮੁੜ-ਵਸੇਬਾ ਕਾਲੋਨੀਆਂ ਦੇ ਵਸਨੀਕਾਂ ਨੂੰ ਮਾਲਕੀ ਹੱਕ ਦੇਣ ਦੇ ਐਲਾਨ ਨਾਲ ਚੰਡੀਗੜ੍ਹ ਵਿੱਚ ਖੁਸ਼ੀ ਦੀ ਲਹਿਰ, ਭਾਜਪਾ ਦੇ ਯਤਨ ਸਫਲ...

Most Popular

‘ਵੋਟ-ਚੋਰੀ’ ਲੋਕਤੰਤਰ ਲਈ ਗੰਭੀਰ ਖ਼ਤਰਾ; ਐੱਸ.ਆਈ.ਆਰ. ਨੂੰ ਤੁਰੰਤ ਰੱਦ ਕੀਤਾ ਜਾਵੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

‘ਵੋਟ-ਚੋਰੀ’ ਲੋਕਤੰਤਰ ਲਈ ਗੰਭੀਰ ਖ਼ਤਰਾ; ਐੱਸ.ਆਈ.ਆਰ. ਨੂੰ ਤੁਰੰਤ ਰੱਦ ਕੀਤਾ ਜਾਵੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

by Ankit
4 weeks ago
0

‘ਵੋਟ-ਚੋਰੀ’ ਲੋਕਤੰਤਰ ਲਈ ਗੰਭੀਰ ਖ਼ਤਰਾ; ਐੱਸ.ਆਈ.ਆਰ. ਨੂੰ ਤੁਰੰਤ ਰੱਦ ਕੀਤਾ ਜਾਵੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ • ਐੱਸ.ਆਈ.ਆਰ. ਪ੍ਰਕਿਰਿਆ ਦੀ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 