ਡਾਇਮੰਡ ਲੀਗ ਵਿੱਚ ਨੀਰਜ ਚੋਪੜਾ ਨੇ ਜਿੱਤਿਆ ਸਿਲਵਰ
ਚੰਡੀਗੜ੍ਹ, 11ਮਈ(ਵਿਸ਼ਵ ਵਾਰਤਾ)- ਨੀਰਜ ਚੋਪੜਾ ਨੇ ਦੋਹਾ ਡਾਇਮੰਡ ਲੀਗ ‘ਚ ਚਾਂਦੀ ਦਾ ਤਗਮਾ ਜਿੱਤਿਆ ਹੈ। ਨੀਰਜ ਨੇ 6 ਰਾਊਂਡਾਂ ਤੋਂ ਬਾਅਦ 88.36 ਮੀਟਰ ਦਾ ਬੈਸਟ ਥਰੋਅ ਕੀਤਾ, ਜੋ ਉਸ ਦੀ ਆਖਰੀ ਕੋਸ਼ਿਸ਼ ਵਿੱਚ ਆਇਆ। ਚੈੱਕ ਰਿਪਬਲਿਕ ਦੇ ਜੈਕਬ ਵਡਲੇਚ ਪਹਿਲੇ ਸਥਾਨ ‘ਤੇ ਰਹੇ, ਉਨ੍ਹਾਂ ਨੇ ਤੀਜੀ ਕੋਸ਼ਿਸ਼ ‘ਚ 88.38 ਮੀਟਰ ਦਾ ਬੈਸਟ ਥਰੋਅ ਕੀਤਾ। ਦੋਹਾ ਡਾਇਮੰਡ ਲੀਗ ਕਤਰ ਦੇ ਸਪੋਰਟਸ ਕਲੱਬ ‘ਚ ਹੋਈ, ਨੀਰਜ ਨੇ ਆਪਣੇ ਸੀਜ਼ਨ ਦੀ ਸ਼ੁਰੂਆਤ ਦੋਹਾ ਤੋਂ ਹੀ ਕੀਤੀ ਸੀ। ਉਸ ਨੇ ਪਿਛਲੇ ਸੀਜ਼ਨ ਵਿੱਚ ਦੋਹਾ ਵਿੱਚ ਸੋਨ ਤਗ਼ਮਾ ਜਿੱਤਿਆ ਸੀ।






















