• ਕੈਮਿਸਟਾਂ ਨੂੰ ਪ੍ਰਚਲਿਤ ਡਰੱਗ ਕਾਨੂੰਨ ਅਤੇ ਰਿਕਾਰਡ ਰੱਖਣ ਲਈ ਦਿੱਤੀ ਜਾਵੇਗੀ ਜਾਣਕਾਰੀ
ਚੰਡੀਗੜ•, 8 ਅਗਸਤ (ਵਿਸ਼ਵ ਵਾਰਤਾ) : ਪੰਜਾਬ ਦੇ ਫੂਡ ਤੇ ਡਰੱਗ ਐਡਮਿਨਸਟ੍ਰੇਸ਼ਨ ਕਮਿਸ਼ਨਰ ਸ੍ਰੀ ਕੇ.ਐਸ ਪੰਨੂ ਆਈ.ਏ.ਐਸ. ਦੀ ਅਗਵਾਈ ਵਿੱਚ ਡਰੱਗ ਰੇਗੁਲੇਟਰੀ ਅਫਸਰਾਂ ਨਾਲ ਇੱਕ ਸੂਬਾ ਪੱਧਰੀ ਮੀਟਿੰਗ ਕੀਤੀ ਗਈ।ਜਿਸ ਵਿੱਚ ਸੂਬੇ ਦੇ ਸਾਰੇ ਡਰੱਗ ਰੇਗੁਲੇਟਰੀ ਅਫਸਰਾਂ ਨੂੰ ਇਹ ਹਦਾਇਤ ਕੀਤੀ ਗਈ ਕਿ ਉਹਨਾਂ ਵੱਲੋਂ ਆਪਣੇ ਸਬੰਧਤ ਜ਼ਿਲਿ•ਆਂ ਵਿੱਚਲੀਆਂ ਕੈਮਿਸਟ ਐਸੋਸੀਏਸ਼ਨਾਂ ਨਾਲ ਮੀਟਿਗਾਂ ਕੀਤੀਆਂ ਜਾਣ ਤਾਂ ਜੋ ਕੈਮਿਸਟਾਂ ਨੂੰ ਡਰੱਗ ਸਬੰਧੀ ਕਾਨੂੰਨ ਅਤੇ ਐਚ-1 ਕਿਸਮ ਦੀਆਂ ਦਵਾਈਆਂ ਦੀ ਸੂਚੀ ਦਾ ਰਿਕਾਰਡ ਰੱਖਣ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਜਾ ਸਕੇ।
ਸੂਬੇ ਦੇ ਲੋਕਾਂ ਨੂੰ ਚੰਗੀ ਗੁਣਵੱਤਾ ਤੇ ਸਸਤੇ ਰੇਟਾਂ ‘ਤੇ ਉਤਪਾਦ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸਾਰੇ ਡਰੱਗ ਰੇਗੁਲੇਟਰੀ ਅਫਸਰਾਂ ਨੂੰ ਸੂਬੇ ਵਿੱਚ ਚੱਲ ਰਹੇ ਘੱਟੀਆ ਕਿਸਮ ਅਤੇ ਨਕਲੀ ਦਵਾਈਆਂ ਦੇ ਕਾਲੇ ਕਾਰੋਬਾਰ ਤੇ ਪੈਣੀ ਨਜ਼ਰ ਰੱਖਣ ਲਈ ਵੀ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਅਜਿਹੀਆਂ ਦਵਾਈਆਂ ਨੂੰ ਸ਼ੁਰੂ ਵਿੱਚ ਹੀ ਪਛਾਣਕੇ ਇਹਨਾਂ ਹਾਨੀਕਾਰਕ ਤੇ ਹਲਕੇ ਪੱਧਰ ਦੀਆਂ ਦਵਾਈਆਂ ਦਾ ਸੂਬੇ ਦੇ ਬਾਜ਼ਾਰਾਂ ਚੋਂ ਪੂਰੀ ਤਰ•ਾਂ ਸਫਾਇਆ ਕੀਤਾ ਜਾ ਸਕੇ।ਇਹ ਪ੍ਰਕਿਰਿਆ ਹਲਕੇ ਪੱਧਰ ਦੀਆਂ ਤੇ ਨਕਲੀ ਦਵਾਈਆਂ ਦੇ ਉਤਪਾਦਨ, ਵਿਕਰੀ ਅਤੇ ਵੰਡ ਦੀ ਰੋਕਥਾਮ ਵਿੱਚ ਸਹਾਈ ਸਿੱਧ ਹੋ ਸਕਦੀ ਹੈ।
ਡਰੱਗ ਰੇਗੁਲੇਟਰੀ ਅਫਸਰਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਕਿ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਦਵਾਈਆਂ ਵੇਚਣ ਵਾਲੀਆਂ ਦੁਕਾਨਾਂ ਤੇ ਰਜਿਸਟਰਡ ਫਾਰਮਸਿਸਟ ਜਾਂ ਮੈਡੀਕਲ ਖੇਤਰ ਦਾ ਚੰਗਾ ਜਾਣਕਾਰ ਮੌਜੂਦ ਹੋਵੇ ਤਾਂ ਜੋ ਸੂਬੇ ਦੇ ਲੋਕਾਂ ਨੂੰ ਡਾਕਟਰ ਵੱਲੋਂ ਸੁਝਾਈ ਸਹੀ ਦਵਾਈ ਇੱਕ ਜਾਣਕਾਰ ਦੀ ਹਾਜ਼ਰੀ ਵਿੱਚ ਹਾਸਲ ਹੋ ਸਕੇ।
ਇਸ ਤੋਂ ਇਲਾਵਾ ਡਰੱਗ ਰੇਗੁਲੇਟਰੀ ਅਫਸਰਾਂ ਨੂੰ ਲਾਇਸੈਂਸ ਧਾਰਕ ਬਲੱਡ ਬੈਂਕਾਂ ਤੋਂ ਚੰਗੀ ਗੁਣਵੱਤਾ (ਸਹੀ ਤਾਪਮਾਨ ਅਤੇ ਸਹੀ ਢੰਗ ਨਾਲ ਸੰਭਾਲਿਆ) ਤੇ ਸਵੱਛ ਕਿਸਮ ਦਾ ਖੂਨ ਮੁਹੱਈਆ ਕਰਵਾਉਣ ਨੂੰ ਯਕੀਨੀ ਬਨਾਉਣ ਸਬੰਧੀ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ।
ਕੋਈ ਵੀ ਗਰਭਵਤੀ ਔਰਤ ਮਿਆਰੀ ਸਿਹਤ ਸਹੂਲਤਾਂ ਤੋਂ ਵਾਂਝੀ ਨਾ ਰਹੇ : ਸਿਵਲ ਸਰਜਨ
ਕੋਈ ਵੀ ਗਰਭਵਤੀ ਔਰਤ ਮਿਆਰੀ ਸਿਹਤ ਸਹੂਲਤਾਂ ਤੋਂ ਵਾਂਝੀ ਨਾ ਰਹੇ : ਸਿਵਲ ਸਰਜਨ ਉੱਚ-ਜੋਖਮ ਵਾਲੀਆਂ ਗਰਭਵਤੀ ਔਰਤਾਂ ਵਲ ਖ਼ਾਸ...