ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਮੁਜ਼ਾਹਰਾ ਕਰ ਰਹੇ ਲੋਕਾਂ ਦੀ ਦਿੱਲੀ ਵਿਚ ਪੁਲਿਸ ਨਾਲ ਝੜਪ ਹੋ ਗਈ ਜਾਮੀਆ ਯੂਨੀਵਰਸਿਟੀ ਦੇ ਸ਼ਹਿਜ਼ਾਦ ਨਾਂ ਦੇ ਰਿਸਰਚ ਸਕਾਲਰ 10 ਡਿਗਰੀ ਤਾਪਮਾਨ ਵਾਲੀ ਕੜਾਕੇ ਦੀ ਠੰਢ ਵਿਚ ਗੇਟ ਅੱਗੇ ਨੰਗੇ ਧੜ ਧਰਨਾ ਦੇ ਰਹੇ ਹਨ। ਬਿਨਾਂ ਕੱਪੜਿਆਂ ਦੇ ਬੈਠੇ ਸ਼ਹਿਜ਼ਾਦ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਦਿੱਲੀ ਪੁਲਿਸ ਦੀ ਕਾਰਵਾਈ ਦੀ ਅਦਾਲਤੀ ਜਾਂਚ ਦੀ ਮੰਗ ਕੀਤੀ ਹੈ।
ਮੀਡੀਆ ਨਾਲ ਗੱਲ ਕਰਦਿਆਂ ਸ਼ਹਿਜ਼ਾਦ ਨੇ ਕਿਹਾ ਅਸੀਂ ਇਹ ਕਲੰਕ ਨਾਲ ਨਹੀਂ ਜੀ ਸਕਦੇ ਕਿ ਜਾਮੀਆ ਦੇ ਵਿਦਿਆਰਥੀ ਹਿੰਸਕ ਹੁੰਦੇ ਹਨ। ਸ਼ਹਿਜ਼ਾਦ ਨਾ ਕੁਝ ਖਾ ਰਹੇ ਹਨ ਅਤੇ ਨਾ ਗੇਟ ਦੇ ਅੱਗਿਓ ਉੱਠ ਰਹੇ ਹਨ।