ਪੰਜਾਬ ਯੂਨੀਵਿਰਸਟੀ ਦੀ ਵਿਦਿਆਰਥੀ ਅਤੇ ਖੁਸਰਾ ਭਾਈਚਾਰੇ ਨਾਲ ਸਬੰਧਤ ਧੰਨਜੇਅ ਨੇ ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਸੰਜੀਵਨ ਨਾਲ ਇਕ ਮੁਲਾਕਾਤ ਦੌਰਾਨ ਕਿਹਾ ਕਿ ਬੇਸ਼ਕ ਪਹਿਲਾਂ ਨਾਲੋਂ ਖੁਸਰਾ ਬਰਾਦਰੀ ਦੀ ਹਾਲਤ ਵਿਚ ਥੌੜਾ ਬਹੁਤ ਸੁਧਾਰ ਹੋਇਆ ਹੈ।ਪਰ ਸਾਨੂੰ ਵਿਦਿਅਕ ਸੰਸਥਾਵਾਂ ਵਿਚ ਦਾਖਲਿਆਂ ਦੇ ਨਾਲ ਨਾਲ ਦਿਲਾਂ ਵਿਚ ਵੀ ਦਾਖਲੇ ਚਾਹੀਦੇ ਹਨ।ਬਹੁਤ ਘੱਟ ਲੋਕ ਖੁਸਰਿਆਂ ਬਾਰੇ ਗੰਭੀਰਾ ਨਾਲ ਸੋਚਦੇ ਹਨ।ਪਰ ਨਾਟਕ ਖੁਸਰੇ ਵਿਚ ਸੰਜੀਵਨ ਨੇ ਸਾਮਜ ਵੱਲੋਂ ਅਣਗੌਲੇ ਅਤੇ ਦੁਰਕਾਰੇ ਵਰਗ ਖੁਸਿਰਆਂ ਦੇ ਸੰਤਾਪ, ਤਰਾਸਦੀ ਅਤੇ ਦੁਰਗਤੀ ਦੀ ਬਾਤ ਪਾਈ ਹੈ।ਜੋ ਸਕੂਲ ਦੇਣ ਵਾਲੀ ਗੱਲ ਹੈ।
ਨਾਟਕ “ਖੁਸਰੇ” ਕੇਂਦਰ ਵੱਲੋਂ ਚੰਡੀਗੜ੍ਹ, ਦਿੱਲੀ ਸਮੇਤ ਕਈ ਥਾਂ ’ਤੇ ਮੰਚਣਾਂ ਹੋ ਚੁੱਕੇ ਹਨ। ਪੰਦਰਾਂ ਸਾਲਾਂ ਬਾਅਦ ਨਾਟਕ ਖੁਸਰੇ ਦਾ ਮੰਚਣ ਫੇਰ ਸਰਘੀ ਪ੍ਰੀਵਾਰ ਲਈ ਅਸਲੋ ਨਵੇਂ ਰੰਗਕਰਮੀਆਂ ਨਾਲ ਸੰਗੀਤ ਨਾਟਕ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ ਟੈਗੌਰ ਥੀਏਟਰ ਚੰਡੀਗੜ੍ਹ ਵਿਖੇ 19 ਫਰਵਰੀ ਨੂੰ ਹੋ ਰਿਹਾ ਹੈ।ਜ਼ਿਕਰਯੋਗ ਹੈ ਕਿ ਸਰਘੀ ਕਲਾ ਕੇਂਦਰ ਸਤਾਈ ਸਾਲਾਂ ਤੋਂ ਪੰਜਾਬੀ ਰੰਗਮੰਚ ਦੇ ਖੇਤਰ ਵਿਚ ਆਪਣੇ ਵਿੱਤ ਅਤੇ ਸਮੱਰਥਾ ਮੁਤਬਿਕ ਖੇਤਰ ਵਿਚ ਯਤਨਸ਼ੀਲ ਹੈ। ਹੁਣ ਤੱਕ ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਸੰਜੀਵਨ ਸਿੰਘ ਵੀਹ ਤੋਂ ਵੱਧ ਨਾਟਕਾਂ ਦਾ ਮੰਚਣ ਪੰਜਾਬ ਅਤੇ ਭਾਰਤ ਦੇ ਵੱਖ-ਵੱਖ ਹਿੱਸਿਆ ਅਤੇ ਕੇਨੈਡਾ ਵਿਚ ਕਰ ਚੁੱਕਾ ਹੈ।ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਵੈਨਕੁਵਰ (ਕੈਨੇਡਾ) ਦੀ ਨਾਟ-ਮੰਡਲੀ ਦੇ ਨਾਟਕ ਰਿਸ਼ਤੇ ਦੇ ਮੰਚਣਾਂ ਦਾ ਆਯੋਜਨ ਵੀ ਕਰਵਾਇਆ
ਇਗਨੂੰ ਵਿਚ ਜੁਲਾਈ 2024 ਸੈਸ਼ਨ ਲਈ ਦਾਖਲਾ ਸ਼ੁਰੂ
ਇਗਨੂੰ ਵਿਚ ਜੁਲਾਈ 2024 ਸੈਸ਼ਨ ਲਈ ਦਾਖਲਾ ਸ਼ੁਰੂ ਚੰਡੀਗੜ੍ਹ, 16 ਮਈ(ਵਿਸ਼ਵ ਵਾਰਤਾ)-- ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਇਗਨੂੰ) ਵੱਲੋਂ ਜੁਲਾਈ,...