ਬੁਢਲਾਡਾ 19 ਜੁਲਾਈ( ਵਿਸ਼ਵ ਵਾਰਤਾ): ਸਥਾਨਕ ਸ਼ਹਿਰ ਦੇ ਇੱਕ ਮੁਹੱਲੇ ਵਿੱਚ ਟੈਂਟ ਲਗਾ ਕੇ ਆਈ ਬਰਾਤ ਦੇ ਸਵਾਗਤ ਵਿੱਚ ਲੱਗੇ ਬਰਾਤੀਆਂ ਸਮੇਤ 35 ਤੋਂ 40 ਔਰਤਾਂ ਵਿਅਕਤੀਆਂ ਖਿਲਾਫ ਸਿਟੀ ਪੁਲਿਸ ਨੇ ਅਣਗਹਿਲੀ ਨਾਲ ਕੀਤਾ ਕੰਮ ਜਿਸ ਤੋਂ ਜੀਵਲ ਲਈ ਖਤਰਨਾਕ ਰੋਗ ਲਾਗ ਦੇ ਫੈਲਾਉਣ ਦੀ ਧਾਰਾ 269 ਅੰਡਰ ਸ਼ੈਕਸ਼ਨ 188 ਅਧੀਨ ਮਾਮਲਾ ਦਰਜ ਕਰਨ ਦਾ ਸਮਾਚਾਰ ਮਿਿਲਆ ਹੈ। ਐਸ ਐਚ ਓ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਕਰੋਨਾ ਮਹਾਮਾਰੀ ਦੇ ਇਤਿਆਤ ਵਜੋਂ ਲੋਕਾਂ ਨੂੰ ਸਮੇਂ ਸਮੇਂ ਸਿਰ ਜਾਗਰੂਗ ਕੀਤਾ ਜਾ ਰਿਹਾ ਹੈ ਪਰ ਕੁਝ ਲੋਕ ਇਨ੍ਹਾਂ ਇਤਿਆਤਾਂ ਦੀ ਉਲੰਘਣਾ ਕਰਨ ਤੋਂ ਬਾਜ ਨਹੀਂ ਆ ਰਹੇ ਜਿਨ੍ਹਾਂ ਦੇ ਖਿਲਾਫ ਪੁਲਿਸ ਸਮੇਂ ਸਮੇਂ ਸਿਰ ਮੁਕੱਦਮੇ ਦਰਜ ਕਰਕੇ ਸੈਕੜੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ਦੇ ਇੱਕ ਮੁਹੱਲੇ ਵਿੱਚ ਟੈਂਟ ਲਗਾ ਕੇ ਆਪਣੀ ਲੜਕੀ ਦੇ ਵਿਆਹ ਸੰਬੰਧੀ ਬਰਾਤ ਦੇ ਸਵਾਗਤ ਲਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ ਜਿੱਥੇ ਪੁਲਿਸ ਨੇ ਮੌਕੇ ਤੇ ਪੁੱਜ ਕੇ ਲਾੜੇ ਅਤੇ ਉਸਦੇ ਪਿਤਾ ਸਮੇਤ 35 ਤੋਂ 40 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਮੁੱਕਦਮਾ ਦਰਜ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਦੌਰਾਨ ਕਰੋਨਾ ਮਹਾਮਾਰੀ ਦੇ ਇਤਿਆਤ ਵਜੋਂ ਜਾਰੀ ਕੀਤੀਆਂ ਹਦਾਇਤਾ ਮਾਸਕ ਡਿਸਟੈਂਸ ਦੀ ਪਾਲਣਾ ਨਹੀਂ ਕੀਤੀ ਗਈ ਸੀ।
ਕੋਈ ਵੀ ਗਰਭਵਤੀ ਔਰਤ ਮਿਆਰੀ ਸਿਹਤ ਸਹੂਲਤਾਂ ਤੋਂ ਵਾਂਝੀ ਨਾ ਰਹੇ : ਸਿਵਲ ਸਰਜਨ
ਕੋਈ ਵੀ ਗਰਭਵਤੀ ਔਰਤ ਮਿਆਰੀ ਸਿਹਤ ਸਹੂਲਤਾਂ ਤੋਂ ਵਾਂਝੀ ਨਾ ਰਹੇ : ਸਿਵਲ ਸਰਜਨ ਉੱਚ-ਜੋਖਮ ਵਾਲੀਆਂ ਗਰਭਵਤੀ ਔਰਤਾਂ ਵਲ ਖ਼ਾਸ...