ਟੀ-20 ਵਿਸ਼ਵ ਕੱਪ 2022- ਨਿਊਜ਼ੀਲੈਂਡ-ਪਾਕਿਸਤਾਨ ‘ਚ ਪਹਿਲਾ ਸੈਮੀਫਾਈਨਲ ਅੱਜ
ਚੰਡੀਗੜ੍ਹ, 9ਨਵੰਬਰ(ਵਿਸ਼ਵ ਵਾਰਤਾ)-ਟੀ-20 ਵਿਸ਼ਵ ਕੱਪ 2022 ਦਾ ਪਹਿਲਾ ਸੈਮੀਫਾਈਨਲ ਅੱਜ ਪਾਕਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਸਿਡਨੀ ਕ੍ਰਿਕਟ ਗਰਾਊਂਡ (SCG) ‘ਤੇ ਖੇਡਿਆ ਜਾਵੇਗਾ। ਭਾਰਤੀ ਸਮੇਂ ਮੁਤਾਬਕ ਇਹ ਮੈਚ ਦੁਪਹਿਰ 1.30 ਵਜੇ ਸ਼ੁਰੂ ਹੋਵੇਗਾ। ਜ਼ਿਕਰਯੋਗ ਹੈ ਕਿ 2009 ਦੀ ਚੈਂਪੀਅਨ ਪਾਕਿਸਤਾਨ ਨੇ ਸੁਪਰ 12 ਮੈਚਾਂ ਦੇ ਆਖਰੀ ਦਿਨ ਸੈਮੀਫਾਈਨਲ ‘ਚ ਜਗ੍ਹਾ ਬਣਾਈ ਸੀ। ਹੁਣ ਬਾਬਰ ਆਜ਼ਮ ਦੀ ਅਗਵਾਈ ਵਾਲੀ ਟੀਮ ਸੈਮੀਫਾਈਨਲ ‘ਚ ਨਿਊਜ਼ੀਲੈਂਡ ਦੇ ਸਾਹਮਣੇ ਹੈ। ਅੰਕੜਿਆਂ ਦੀ ਗੱਲ ਕਰੀਏ ਤਾਂ ਪਾਕਿਸਤਾਨ ਅੱਗੇ ਹੈ, ਪਰ ਕੇਨ ਵਿਲੀਅਮਸਨ ਦੀ ਕਪਤਾਨੀ ਵਾਲੀ ਨਿਊਜ਼ੀਲੈਂਡ ਦੀ ਟੀਮ ਵੀ ਫਾਰਮ ਵਿਚ ਹੈ। ਦੱਸ ਦੱਈਏ ਕਿ ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 28 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਜਾ ਚੁੱਕੇ ਹਨ। ਇਸ ਵਿੱਚੋਂ ਪਾਕਿਸਤਾਨ ਨੇ 17 ਅਤੇ ਨਿਊਜ਼ੀਲੈਂਡ ਨੇ 11 ਜਿੱਤੇ।