ਟੀ-20 ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਅੱਜ ਪਾਕਿਸਤਾਨ ਤੇ ਇੰਗਲੈਂਡ ਆਹਮੋ- ਸਾਹਮਣੇ
ਥੋੜ੍ਹੀ ਦੇਰ ਵਿੱਚ ਸ਼ੁਰੂ ਹੋਵੇਗਾ ਮੁਕਾਬਲਾ
ਪੜ੍ਹੋ, ਕਿਸ ਟੀਮ ਦਾ ਪਲੜਾ ਭਾਰੀ
ਚੰਡੀਗੜ੍ਹ, 13ਨਵੰਬਰ(ਵਿਸ਼ਵ ਵਾਰਤਾ)-ਟੀ-20 ਵਿਸ਼ਵ ਕੱਪ 2022 ਦੇ ਫਾਈਨਲ ‘ਚ ਅੱਜ ਪਾਕਿਸਤਾਨ ਦਾ ਸਾਹਮਣਾ ਇੰਗਲੈਂਡ ਨਾਲ ਹੋਵੇਗਾ। ਮੈਲਬੌਰਨ ‘ਚ ਮੈਚ ਭਾਰਤੀ ਸਮੇਂ ਮੁਤਾਬਕ ਦੁਪਹਿਰ 1.30 ਵਜੇ ਸ਼ੁਰੂ ਹੋਵੇਗਾ। ਦੱਸ ਦੱਈਏ ਕਿ ਸੈਮੀਫਾਈਨਲ ਵਿੱਚ ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ ਹਰਾਇਆ ਸੀ ਅਤੇ ਇੰਗਲੈਂਡ ਭਾਰਤ ਨੂੰ 10ਵਿਕਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਫਾਈਨਲ ਵਿੱਚ ਪਹੁੰਚਿਆ ਹੈ।
ਪਾਕਿਸਤਾਨ ਨੇ 2009 ਵਿੱਚ ਪਹਿਲੀ ਵਾਰ ਟੀ-20 ਵਿਸ਼ਵ ਕੱਪ ਜਿੱਤਿਆ ਸੀ। ਉਸ ਸਮੇਂ ਟੀਮ ਦੇ ਕਪਤਾਨ ਯੂਨਿਸ ਖਾਨ ਸਨ। ਇੰਗਲੈਂਡ ਨੇ 2010 ਵਿੱਚ ਪਹਿਲੀ ਵਾਰ ਇਹ ਟਰਾਫੀ ਜਿੱਤੀ ਸੀ। ਉਦੋਂ ਪਾੱਲ ਕਾਲਿੰਗਵੁੱਡ ਟੀਮ ਦੇ ਕਪਤਾਨ ਸਨ। ਦੋਵਾਂ ਵਿੱਚੋਂ ਕਿਸੇ ਇੱਕ ਟੀਮ ਲਈ ਟੂਰਨਾਮੈਂਟ ਜਿੱਤਣ ਵਾਲੀ ਇਹ ਉਨ੍ਹਾਂ ਦੀ ਦੂਜੀ ਟੀ-20 ਵਿਸ਼ਵ ਕੱਪ ਟਰਾਫੀ ਹੋਵੇਗੀ।