ਟੀ-20 ਵਿਸ਼ਵ ਕੱਪ ਦਾ ਅੱਜ ਆਸਟ੍ਰੇਲੀਆ ‘ਚ ਹੋਵੇਗਾ ਆਗਾਜ਼
ਨਵੀਂ ਦਿੱਲੀ, 16ਅਕਤੂਬਰ(ਵਿਸ਼ਵ ਵਾਰਤਾ) ਟੀ-20 ਵਿਸ਼ਵ ਕੱਪ ਅੱਜ ਤੋਂ ਸ਼ੁਰੂ ਹੋ ਰਿਹਾ ਹੈ। 2007 ਵਿੱਚ ਪਹਿਲੀ ਵਾਰ ਕਰਵਾਏ ਗਏ ਇਸ ਟੂਰਨਾਮੈਂਟ ਤੋਂ ਬਾਅਦ ਇਹ ਦੂਜੀ ਵਾਰ ਹੈ, ਜਦੋਂ ਇਹ ਟੂਰਨਾਮੈਂਟ ਲਗਾਤਾਰ ਦੋ ਸਾਲਾਂ ਤੋਂ ਕਰਵਾਇਆ ਜਾ ਰਿਹਾ ਹੈ। ਪਿਛਲੇ ਸਾਲ ਯੂਏਈ ਵਿੱਚ 7ਵਾਂ ਟੀ-20 ਵਿਸ਼ਵ ਕੱਪ ਖੇਡਿਆ ਗਿਆ ਸੀ। ਇਸ ਤੋਂ ਪਹਿਲਾਂ ਟੀ-20 ਵਿਸ਼ਵ ਕੱਪ 2009 ਅਤੇ 2010 ਵਿੱਚ ਲਗਾਤਾਰ ਦੋ ਸਾਲ ਖੇਡਿਆ ਗਿਆ ਸੀ। ਪਹਿਲੀ ਵਾਰ ਟੀ-20 ਵਿਸ਼ਵ ਕੱਪ ਮੌਜੂਦਾ ਚੈਂਪੀਅਨ ਆਸਟ੍ਰੇਲੀਆ ‘ਚ ਹੋ ਰਿਹਾ ਹੈ। ਪਹਿਲੇ ਪੜਾਅ ‘ਚ ਗਰੁੱਪ ਏ ਅਤੇ ਗਰੁੱਪ ਬੀ ਦੀਆਂ ਚੋਟੀ ਦੀਆਂ ਦੋ ਟੀਮਾਂ ਸੁਪਰ-12 ਪੜਾਅ ਲਈ ਕੁਆਲੀਫਾਈ ਕਰਨਗੀਆਂ। ਸੁਪਰ-12 ਗੇੜ 22 ਅਕਤੂਬਰ ਤੋਂ ਸ਼ੁਰੂ ਹੋਵੇਗਾ ਜਿੱਥੇ ਪਿਛਲੀ ਵਾਰ ਦੀ ਉਪ ਜੇਤੂ ਆਸਟਰੇਲੀਆ ਦਾ ਸਾਹਮਣਾ ਨਿਊਜ਼ੀਲੈਂਡ ਨਾਲ ਹੋਵੇਗਾ। ਭਾਰਤੀ ਟੀਮ 23 ਅਕਤੂਬਰ ਨੂੰ ਪਾਕਿਸਤਾਨ ਖਿਲਾਫ ਆਪਣੀ ਸ਼ੁਰੂਆਤ ਕਰੇਗੀ।